Punjab Rice Reject : ਪੰਜਾਬ ’ਚ ਚੌਲ ਉਦਯੋਗ ਨੂੰ ਵੱਡਾ ਝਟਕਾ, ਅਰੁਣਾਚਲ, ਕਰਨਾਟਕ ਤੋਂ ਬਾਅਦ ਆਸਾਮ ਨੇ ਵੀ ਪੰਜਾਬ ਦੇ ਚੌਲ ਨੂੰ ਕੀਤਾ ਰੱਦ
Punjab Rice Reject : ਅਰੁਣਾਚਲ ਅਤੇ ਕਰਨਾਟਕ ਸਰਕਾਰਾਂ ਵੱਲੋਂ ਪੰਜਾਬ ਤੋਂ ਆਇਆ ਚੌਲਾਂ ਨੂੰ ਰੱਦ ਕਰਨ ਤੋਂ ਬਾਅਦ ਹੁਣ ਅਸਾਮ ਅਤੇ ਨਾਗਾਲੈਂਡ ਨੂੰ ਭੇਜੇ ਗਏ ਚੌਲਾਂ ਨੂੰ ਵੀ ਨਿਰਧਾਰਤ ਮਾਪਦੰਡਾਂ 'ਤੇ ਪੂਰਾ ਨਾ ਉਤਰਨ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਹ ਚੌਲ 4 ਨਵੰਬਰ ਨੂੰ ਸੰਗਰੂਰ, ਅਸਾਮ ਅਤੇ ਨਾਗਾਲੈਂਡ ਦੇ ਦੀਮਰਪੁਰ ਭੇਜੇ ਗਏ ਸਨ। 23097 ਕੁਇੰਟਲ ਚੌਲ ਦੇ 18 ਗੱਟੇ ਭੇਜੇ ਗਏ ਸਨ, ਜਿਨ੍ਹਾਂ ਵਿੱਚ ਜੰਗਾਲ ਪਾਇਆ ਗਿਆ ਅਤੇ ਫੋਰਟੀਫਾਈਡ ਚੌਲ ਵੀ ਨਿਰਧਾਰਤ ਮਾਪਦੰਡਾਂ ਤੋਂ ਘੱਟ ਸਨ। ਅਜਿਹਾ ਕਿਉਂ ਹੋ ਰਿਹਾ ਹੈ ਇਸ ਬਾਰੇ ਸੋਚ-ਵਿਚਾਰ ਸ਼ੁਰੂ ਹੋ ਗਈ ਹੈ।
ਐਫਸੀਆਈ ਦੇ ਅਧਿਕਾਰੀ ਕਹਿ ਰਹੇ ਹਨ ਕਿ ਮਿੱਲਰਾਂ ਵੱਲੋਂ ਤੈਅ ਮਾਪਦੰਡਾਂ ਮੁਤਾਬਕ ਚੌਲ ਤਿਆਰ ਨਹੀਂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਮਿੱਲ ਮਾਲਕਾਂ ਦਾ ਕੋਈ ਕਸੂਰ ਨਹੀਂ ਹੈ।
- PTC NEWS