ਬਟਾਲਾ, 20 ਫਰਵਰੀ (ਰਵੀਬਖਸ਼ ਸਿੰਘ ਅਰਸ਼ੀ): ਕਲਕੱਤਾ 'ਚ ਪਿਛਲੇ ਦਿਨੀਂ ਹੋਈ 43 ਨੈਸ਼ਨਲ ਮਾਸਟਰ ਅਥਲੇਟਿਸ ਗੇਮਸ ਦਾ ਆਯੋਜਨ 14 ਫਰਵਰੀ ਤੋਂ 18 ਫਰਵਰੀ ਤੱਕ ਹੋਇਆ ਸੀ। ਇਨ੍ਹਾਂ ਖੇਡਾਂ 'ਚ ਪੰਜਾਬ ਪੁਲਿਸ ਵੱਲੋਂ ਨੁਮੰਦਗੀ ਕੀਤੀ ਗਈ ਸੀ, ਜਿਸ ਦੇ ਚਲਦੇ ਖੇਡਾਂ 'ਚ ਪੰਜਾਬ ਦੇ ਬਟਾਲਾ 'ਚ ਆਬਕਾਰੀ ਪੁਲਿਸ 'ਚ ਤੈਨਾਤ ਏਐਸਆਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ 'ਚ ਚੰਗਾ ਪ੍ਰਦਰਸ਼ਨ ਕੀਤਾ।ਆਪਣੇ ਪ੍ਰਦਰਸ਼ਨਾਂ ਸਦਕਾ ਉਨ੍ਹਾਂ ਪੰਜਾਬ ਪੁਲਿਸ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਉਥੇ ਹੀ ਅੱਜ ਜਦ ਇਹ ਦੋਵੇਂ ਪੰਜਾਬ ਪੁਲਿਸ ਮੁਲਾਜ਼ਮ ਬਟਾਲਾ ਆਪਣੇ ਆਬਕਾਰੀ ਦਫ਼ਤਰ ਪਹੁਚੇ ਤਾਂ ਉਹਨਾਂ ਦਾ ਸਟਾਫ਼ ਵੱਲੋਂ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਥੇ ਹੀ ਦੋਵਾਂ ਪੁਲਿਸ ਅਧਕਾਰੀਆਂ ਦਾ ਕਹਿਣਾ ਸੀ ਕਿ ਉਹ ਅੱਗੇ ਆਉਣ ਵਾਲੇ ਦਿਨਾਂ 'ਚ ਵਰਲਡ ਪੁਲਿਸ ਗਮੇਸ, ਜੋ ਕੈਨੇਡਾ ਅਤੇ ਵਰਲਡ ਸਿੱਖ ਗੇਮਸ, ਜੋ ਆਸਟ੍ਰੇਲੀਆ 'ਚ ਹੋਣ ਜਾ ਰਹੀਆਂ ਹਨ ਦੀ ਤਿਆਰੀ 'ਚ ਜੁਟੇ ਹੋਏ ਹਨ। ਉਥੇ ਹੀ ਏਐਸਆਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਜੋ ਪਹਿਲਾ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੀਆ ਖੇਡਾਂ 'ਚ ਆਪਣਾ ਵੱਖ ਨਾਂਅ ਬਣਾ ਚੁੱਕੇ ਹਨ ਅਤੇ ਪੰਜਾਬ ਪੁਲਿਸ ਦੇ ਹਿਸੇ ਕਈ ਮੈਡਲ ਜਿੱਤ ਕੇ ਲਿਆ ਚੁੱਕੇ ਹਨ। ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਵਾਰ ਇਹਨਾਂ ਨੈਸ਼ਨਲ ਗੇਮਸ 'ਚ 100 ਮੀਟਰ ਦੌੜ 'ਚ ਸੋਂ ਤਗ਼ਮਾ ਅਤੇ 100 ਮੀਟਰ ਹਾਰਡਲ 'ਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਅਤੇ ਉਹਨਾਂ ਦੱਸਿਆ ਕਿ ਪਹਿਲਾ ਵੀ ਉਹ ਵਰਲਡ ਪੁਲਿਸ ਗੇਮਸ 'ਚ ਇਸੇ ਤਰ੍ਹਾਂ ਤਗਮੇ ਜਿੱਤ ਚੁੱਕੇ ਹਨ। ਉਥੇ ਹੀ ਉਹਨਾਂ ਕਿਹਾ ਕਿ ਉਹ ਆਬਕਾਰੀ ਵਿਭਾਗ 'ਚ ਡਿਊਟੀ ਤੇ ਤੈਨਾਤ ਹਨ ਅਤੇ ਡਿਊਟੀ ਵੀ ਸ਼ਖਤ ਹੈ ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜ਼ਾਨਾ ਸਵੇਰੇ-ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ। ਵਿਭਾਗ ਅਤੇ ਸਰਕਾਰ ਵਲੋਂ ਵੀ ਉਹਨਾਂ ਨੂੰ ਪੂਰਾ ਸਹਿਯੁਗ ਮਿਲਿਆ, ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਇਹ ਮੈਡਲ ਜਿਤੇ ਹਨ। ਉਥੇ ਹੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਸ਼ੋਟਪੁੱਟ 'ਚ ਪਹਿਲਾ ਸਥਾਨ ਹਾਸਿਲ ਕਰ ਗੋਲਡ ਮੈਡਲ ਜਿੱਤਿਆ ਗਿਆ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਉਸ ਨੇ ਇਕ ਵੱਖਰਾ ਰਿਕਾਰਡ ਵੀ ਕਾਇਮ ਕੀਤਾ ਹੈ, ਜੋ ਉਸ ਲਈ ਵੱਡੀ ਉਪਲਬਦੀ ਹੈ। ਜਦਕਿ ਸਰਬਜੀਤ ਨੇ ਦੱਸਿਆ ਕਿ ਭਾਵੇਂ ਕਿ ਨੌਕਰੀ ਦੇ ਚਲਦੇ ਉਸ ਵੱਲੋਂ ਆਪਣੀ ਗੇਮ ਛੱਡ ਦਿਤੀ ਗਈ ਸੀ, ਲੇਕਿਨ ਉਹਨਾਂ ਦੇ ਸੀਨੀਅਰ ਅਤੇ ਕੋਚ ਬਣੇ ਏਐਸਈ ਜਸਪਿੰਦਰ ਸਿੰਘ ਨੇ ਉਹਨਾਂ ਨੂੰ ਦੋਬਾਰਾ ਗੇਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸੇ ਦੇ ਨਤੀਜਾ ਹੈ ਕਿ ਅੱਜ ਉਸਨੇ ਇਹ ਜਿੱਤ ਹਾਸਿਲ ਕੀਤੀ ਹੈ। ਉਥੇ ਹੀ ਇਹਨਾਂ ਦੋਵੇਂ ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਅਤੇ ਵਿਸ਼ੇਸ ਕਰ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਜਿਹਨਾਂ ਦੇ ਬੱਚੇ ਛੋਟੇ ਹਨ ਕਿ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਗ੍ਰਾਉਂਡ ਨਾਲ ਜੋੜਨ ਤਾਂ ਜੋ ਉਹ ਅੱਜ ਵੱਗ ਰਹੇ ਇਸ ਨਸ਼ੇ ਦੇ ਦਰਿਆ ਤੋਂ ਬੱਚ ਸਕਣ ਅਤੇ ਆਪਣੇ ਜੀਵਨ 'ਚ ਇੱਕ ਚੰਗਾ ਮੁਕਾਮ ਹਾਸਿਲ ਕਰ ਸਕਣ। ਇਹਨਾਂ ਦੋਵਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਉਹ ਵਿਦੇਸ਼ਾ 'ਚ ਵੱਖ ਵੱਖ ਖੇਡ ਮੁਕਾਬਲਿਆਂ 'ਚ ਹਿਸਾ ਲੈਣਗੇ ਅਤੇ ਉਹ ਇਸ ਦੀ ਤਿਆਰੀ 'ਚ ਜੁਟੇ ਹਨ। ਉਥੇ ਹੀ ਦੋਵਾਂ ਨੂੰ ਉਹਨਾਂ ਦੇ ਸਟਾਫ ਵੱਲੋਂ ਭਰਵਾਂ ਸਵਾਗਤ ਕਰਦੇ ਸਨਮਾਨਿਤ ਕੀਤਾ ਗਿਆ ਅਤੇ ਜਿੱਤ ਦੀ ਸ਼ਲਾਘਾ ਕੀਤੀ ਗਈ।