Tue, Jul 2, 2024
Whatsapp

T20 WC 2024 Final: ਕਦੇ ‘ਖਾਲਿਸਤਾਨੀ’ ਕਹਿਕੇ ਕੀਤਾ ਗਿਆ ਸੀ ਟ੍ਰੋਲ, ਅੱਜ ਉਸੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

2022 ਵਿੱਚ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਟ੍ਰੋਲ ਕੀਤਾ ਗਿਆ ਸੀ, ਪਰ ਟੀ-20 ਵਿਸ਼ਵ ਕੱਪ ਵਿੱਚ ਉਸੇ ਅਰਸ਼ਦੀਪ ਨੇ ਇਤਿਹਾਸ ਰਚ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ...

Reported by  PTC News Desk  Published by  Dhalwinder Sandhu -- June 30th 2024 03:37 PM -- Updated: June 30th 2024 03:39 PM
T20 WC 2024 Final: ਕਦੇ ‘ਖਾਲਿਸਤਾਨੀ’ ਕਹਿਕੇ ਕੀਤਾ ਗਿਆ ਸੀ ਟ੍ਰੋਲ, ਅੱਜ ਉਸੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

T20 WC 2024 Final: ਕਦੇ ‘ਖਾਲਿਸਤਾਨੀ’ ਕਹਿਕੇ ਕੀਤਾ ਗਿਆ ਸੀ ਟ੍ਰੋਲ, ਅੱਜ ਉਸੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

Arshdeep Singh Creates History: ਅਰਸ਼ਦੀਪ ਸਿੰਘ ਜਿਸ ਨੂੰ ਦੋ ਸਾਲ ਪਹਿਲਾਂ ਏਸ਼ੀਆ ਕੱਪ 2022 ਵਿੱਚ ਪਾਕਿਸਤਾਨ ਹੱਥੋਂ ਮਿਲੀ ਹਾਰ ਤੋਂ ਬਾਅਦ ਲੋਕਾਂ ਵਲੋਂ ਖਾਲਿਸਤਾਨੀ ਕਹਿ ਕੇ ਟ੍ਰੋਲ ਕੀਤਾ ਗਿਆ ਸੀ, ਅੱਜ ਉਸੇ ਖਿਡਾਰੀ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ ਅਜਿੱਤ ਕਰ ਦਿੱਤਾ ਹੈ। ਭਾਰਤ ਨੇ ਇੱਕ ਬੇਦਾਗ ਰਿਕਾਰਡ ਦੇ ਨਾਲ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ।

ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਅਰਸ਼ਦੀਪ ਸਿੰਘ


ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਅਰਸ਼ਦੀਪ ਸਿੰਘ ਸਾਂਝੇ ਤੌਰ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਗੇਂਦਬਾਜ਼ੀ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਨੇ ਅਫਗਾਨਿਸਤਾਨ ਦੇ ਫਜ਼ਲਹੱਕ ਫਾਰੂਕੀ ਦੇ ਨਾਲ ਆਪਣਾ ਨਾਂ ਦਰਜ ਕਰਵਾਇਆ ਹੈ। ਦੋਵਾਂ ਨੇ ਟੀ-20 ਵਿਸ਼ਵ ਕੱਪ 'ਚ 17 ਵਿਕਟਾਂ ਲਈਆਂ ਸਨ। ਹਾਲਾਂਕਿ ਇਕਾਨਮੀ ਰੇਟ ਕਾਰਨ ਅਰਸ਼ਦੀਪ ਦੂਜੇ ਨੰਬਰ ਉੱਤੇ ਹੈ।

ਇਸ ਪੂਰੇ ਟੂਰਨਾਮੈਂਟ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਵਿਰੋਧੀਆਂ 'ਤੇ ਦਬਦਬਾ ਬਣਾਇਆ। ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਨਾਂ 15 ਵਿਕਟਾਂ ਸਨ ਅਤੇ ਉਹ ਚੌਥੇ ਸਥਾਨ 'ਤੇ ਸੀ। ਪਰ ਆਖਰੀ ਫਾਈਨਲ ਮੈਚ ਵਿੱਚ ਦੋ ਵਿਕਟਾਂ ਨੇ ਉਸ ਨੂੰ ਫਜ਼ਲਹਕ ਫਾਰੂਕੀ ਦੇ ਨਾਲ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ। ਪੂਰੇ ਟੂਰਨਾਮੈਂਟ ਦੌਰਾਨ ਜਦੋਂ ਵੀ ਭਾਰਤ ਦਬਾਅ ਵਿੱਚ ਰਿਹਾ ਤਾਂ ਅਰਸ਼ਦੀਪ ਸਿੰਘ ਨੇ ਆਪਣੀ ਗੇਂਦਬਾਜ਼ੀ ਦਾ ਹੁਨਰ ਦਿਖਾਇਆ।

8 ਮੈਚਾਂ 'ਚ 17 ਵਿਕਟਾਂ ਲਈਆਂ

ਅਰਸ਼ਦੀਪ ਸਿੰਘ ਅਤੇ ਫਜ਼ਲਹਾਕ ਨੇ 8-8 ਮੈਚਾਂ ਵਿੱਚ 17-17 ਵਿਕਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ 7.16 ਅਤੇ ਫਜ਼ਲਹਾਕ ਦਾ ਇਕਾਨਮੀ ਰੇਟ 6.31 ਰਿਹਾ। ਜਦਕਿ ਭਾਰਤ ਦਾ ਜਸਪ੍ਰੀਤ ਬੁਮਰਾਹ 4.17 ਦੀ ਇਕਾਨਮੀ ਰੇਟ ਨਾਲ 8 ਮੈਚਾਂ 'ਚ 15 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਐਨਰਿਕ ਦੇ ਨਾਲ ਤੀਜੇ ਸਥਾਨ 'ਤੇ ਹੈ।

ਜਾਣੋ ਅਰਸ਼ਦੀਪ ਨੇ ਕਿਸਨੂੰ ਛੱਡਿਆ ਪਿੱਛੇ

ਫਾਈਨਲ ਮੈਚ ਤੋਂ ਪਹਿਲਾਂ ਅਰਸ਼ਦੀਪ ਚੌਥੇ ਸਥਾਨ 'ਤੇ ਸੀ। ਫਾਈਨਲ ਮੈਚ ਤੱਕ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਅੱਗੇ ਚੱਲ ਰਹੇ ਸਨ। ਜਿਸ ਨੇ 17 ਵਿਕਟਾਂ ਲੈ ਕੇ ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਦਾ ਰਿਕਾਰਡ ਤੋੜ ਦਿੱਤਾ। 2021/2022 ਦੇ ਸੀਜ਼ਨ 'ਚ ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ 16 ਵਿਕਟਾਂ ਨਾਲ ਪਹਿਲੇ ਸਥਾਨ 'ਤੇ ਸਨ। ਪਰ ਫਾਈਨਲ ਵਿੱਚ ਅਰਸ਼ਦੀਪ ਸਿੰਘ ਨੇ ਹਸਰੰਗਾ ਦੇ ਰਿਕਾਰਡ ਨੂੰ ਪਿੱਛੇ ਛੱਡ ਕੇ ਨਵਾਂ ਮਾਪਦੰਡ ਕਾਇਮ ਕੀਤਾ ਹੈ ਅਤੇ ਉਸ ਨੂੰ ਫਾਜ਼ਲਕਾ ਦੇ ਬਰਾਬਰ ਕਰ ਦਿੱਤਾ ਹੈ।

ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਹੇ ਜਾਣ 'ਤੇ ਹੋਇਆ ਵਿਵਾਦ

ਦੋ ਸਾਲ ਪਹਿਲਾਂ ਏਸ਼ੀਆ ਕੱਪ 2022 ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਪਰ-4 ਦੌਰ 'ਚ ਇੱਕ ਸਮੇਂ ਭਾਰਤੀ ਟੀਮ ਦੀ ਜਿੱਤ ਯਕੀਨੀ ਜਾਪਦੀ ਸੀ, ਪਰ ਖਰਾਬ ਗੇਂਦਬਾਜ਼ੀ, ਫੀਲਡਿੰਗ ਅਤੇ ਲਾਪਰਵਾਹੀ ਕਾਰਨ ਭਾਰਤ ਮੈਚ ਹਾਰ ਗਿਆ।

ਅਰਸ਼ਦੀਪ ਸਿੰਘ ਨੇ 18ਵੇਂ ਓਵਰ 'ਚ ਆਸਿਫ ਅਲੀ ਦਾ ਕੈਚ ਛੱਡਿਆ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ। ਇਹ ਇਸ ਮੈਚ ਦਾ ਟਰਨਿੰਗ ਪੁਆਇੰਟ ਸੀ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਟ੍ਰੋਲ ਕੀਤਾ ਜਾਣ ਲੱਗਾ।

- PTC NEWS

Top News view more...

Latest News view more...

PTC NETWORK