Sangrur Soldier Martyr: ਕਾਰਗਿਲ 'ਚ ਸੁਨਾਮ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਸ਼ਹੀਦ, ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
Sangrur Soldier Martyr: ਸੰਗਰੂਰ ਜਿਲ੍ਹੇ ਦੇ ਤਹਿਸੀਲ ਸੁਨਾਮ ਦੇ ਪਿੰਡ ਛਾਜਲੀ ਦੇ ਰਹਿਣ ਵਾਲਾ ਜਵਾਨ ਪਰਮਿੰਦਰ ਸਿੰਘ ਕਾਰਗਿਲ ’ਚ ਸ਼ਹੀਦ ਹੋ ਗਿਆ ਹੈ ਜਿਨ੍ਹਾਂ ਦੀ ਮ੍ਰਿਤਕ ਦੇਹ ਭਲਕੇ ਪਹੁੰਚੇਗੀ। ਜਵਾਨ ਪਰਮਿੰਦਰ ਸਿੰਘ ਦੀ ਸ਼ਹੀਦ ਦੀ ਖਬਰ ਨੂੰ ਸੁਣਨ ਤੋਂ ਬਾਅਦ ਪਰਿਵਾਰ ਸਣੇ ਪੂਰੇ ਪਿੰਡ ’ਚ ਸੋਗ ਪਸਰ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ 25 ਸਾਲਾ ਪਰਮਿੰਦਰ ਸਿੰਘ ਪੰਜਾਬੀ ਸਿੱਖ ਰੇਜੀਮੇਂਟ ਯੂਨਿਟ 31 ’ਚ ਤੈਨਾਤ ਸੀ। ਇੱਕ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। 2 ਅਕਤੂਬਰ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ। ਦੱਸ ਦਈਏ ਕਿ ਕਾਰਗਿਲ ’ਚ ਆਮ ਦੇ ਵਾਂਗ ਹੋ ਰਹੀ ਟ੍ਰੇਨਿੰਗ ’ਚ ਹਾਦਸੇ ਦੌਰਾਨ ਪੱਥਰ ਲੱਗਣ ਕਾਰਨ ਉਹ ਸ਼ਹੀਦ ਹੋ ਗਏ।
ਦੱਸ ਦਈਏ ਕਿ ਸ਼ਹੀਦ ਜਵਾਨ ਪਰਮਿੰਦਰ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਦੇਸ਼ ਦੀ ਸੇਵਾ ਕਰਨ ’ਚ ਲੱਗੇ ਹੋਏ ਹਨ। ਜੀ ਹਾਂ ਸ਼ਹੀਦ ਜਵਾਨ ਪਰਮਿੰਦਰ ਸਿੰਘ ਦੇ ਭਰਾ ਭਾਰਤੀ ਫੌਜ ’ਚ ਹਨ ਅਤੇ ਉਨ੍ਹਾਂ ਦੇ ਪਿਤਾ ਭਾਰਤੀ ਫੌਜ ਚੋਂ ਸੇਵਾ ਮੁਕਤ ਹੋ ਚੁੱਕੇ ਹਨ। ਸ਼ਹੀਦ ਜਵਾਨ ਪਰਮਿੰਦਰ ਸਿੰਘ 7 ਸਾਲ ਤੋਂ ਆਪਣੀਆਂ ਸੇਵਾਵਾਂ ਫੌਜ ਨੂੰ ਦੇ ਰਹੇ ਸੀ। ਖੈਰ ਪਰਿਵਾਰ ਦਾ ਇਸ ਸਮੇਂ ਰੋ ਰੋ ਬੂਰਾ ਹਾਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ: ਸਿੱਕਮ 'ਚ ਹੜ੍ਹ 'ਚ ਫੌਜ ਦੇ 23 ਜਵਾਨ ਲਾਪਤਾ, ਤਲਾਸ਼ੀ ਮੁਹਿੰਮ ਸ਼ੁਰੂ
- PTC NEWS