ਹਥਿਆਰਬੰਦ ਲੁਟੇਰਿਆਂ ਨੇ ਘਰ 'ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ, ਡੇਢ ਕਿਲੋ ਸੋਨਾ ਲੈ ਕੇ ਹੋਏ ਫ਼ਰਾਰ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਈਆ ਸਥਿਤ ਗਲੀ ਲਾਇਲਪੁਰੀ ਵਿੱਚ ਲੁਟੇਰਿਆਂ ਨੇ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਲੁਟੇਰਿਆ ਨੇ ਘਰ ਵਿੱਚ ਦਾਖਲ ਹੋ ਕੇ ਡੇਢ ਕਿਲੋ ਸੋਨਾ ਅਤੇ 1.50 ਲੱਖ ਰੁਪਏ ਲੁੱਟਣ ਦੇ ਨਾਲ ਹੀ ਘਰ ਵਿੱਚ ਮੌਜੂਦ ਲੜਕੇ ਯੁਵਰਾਜ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਯੁਵਰਾਜ ਨੂੰ ਬਕਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਸਥਿਤੀ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ।
ਯੁਵਰਾਜ ਦੀ ਮਾਤਾ ਸਿਮੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਆ ਕੇ ਪਰਿਵਾਰ ਨੂੰ ਗਾਲੀ ਗਲੋਚ ਕੀਤਾ ਕਿ ਉਨ੍ਹਾਂ ਦੇ ਪਤੀ ਰਵੀ ਵੱਲੋਂ ਸਾਡੇ ਨਾਲ ਬਹੁਤ ਧੋਖਾ ਕੀਤਾ ਸੀ ਅਸੀਂ ਉਸਦੀ ਭਰਪਾਈ ਹਰ ਹਾਲਤ ਵਿਚ ਕਰਨੀ ਹੈ।
ਦੱਸ ਦੇਈਏ ਕਿ ਰਵੀ ਇਸ ਵੇਲੇ ਵਿਦੇਸ਼ ਵਿਚ ਰਹਿ ਰਿਹਾ ਹੈ। ਇਸ ਘਟਨਾ ਤੋਂ ਬਾਅਦ ਰਈਆ ਸ਼ਹਿਰ ਅਤੇ ਇਸਦੇ ਆਸ ਪਾਸ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ।
ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਮੌਕੇ `ਤੇ ਹਸਪਤਾਲ ਪੁੱਜ ਕੇ ਲੜਕੇ ਅਤੇ ਮਾਤਾ ਦੇ ਬਿਆਨ ਦਰਜ ਕੀਤੇ ਗਏ। ਜ਼ਖ਼ਮੀ ਯੁਵਰਾਜ ਨੇ ਦੱਸਿਆ ਕਿ ਹਥਿਆਰਬੰਦ ਨੌਜਵਾਨ ਜਾਂਦੇ ਸਮੇਂ ਉਸਦਾ ਆਈਫੋਨ 13 ਅਤੇ ਉਸਦੀ ਭੈਣ ਕੋਲੋ ਆਈਫੈਨ 11 ਵੀ ਨਾਲ ਲੈ ਗਏ।
- PTC NEWS