56 ਸਾਲ ਦੀ ਉਮਰ ’ਚ ਦੂਜੀ ਵਾਰ ਲਾੜਾ ਬਣੇ ਅਰਬਾਜ਼ ਖਾਨ, ਜਾਣੋ ਕੌਣ ਹੈ ਅਰਬਾਜ਼ ਦੀ ਲਾੜੀ
Arbaaz Khan Wedding: ਬਾਲੀਵੁੱਡ ਅਦਾਕਾਰ ਅਤੇ ਫਿਲਮ ਨਿਰਮਾਤਾ ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿੱਚ ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ। ਦੋਹਾਂ ਦਾ ਵਿਆਹ ਐਤਵਾਰ ਦੇਰ ਸ਼ਾਮ ਅਰਬਾਜ਼ ਦੀ ਭੈਣ ਅਰਪਿਤਾ ਖਾਨ ਦੇ ਘਰ ਹੋਇਆ।
ਅਰਬਾਜ਼ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਦੱਸ ਦਈਏ ਕਿ ਦੇਰ ਰਾਤ ਅਰਬਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਤਨੀ ਸ਼ੂਰਾ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਅਰਬਾਜ਼ ਨੇ ਲਿਖਿਆ- 'ਆਪਣੇ ਪਿਆਰਿਆਂ ਦੀ ਮੌਜੂਦਗੀ ਵਿੱਚ, ਅਸੀਂ ਪਿਆਰ ਅਤੇ ਇੱਕਜੁਟਤਾ ਦੀ ਸਦੀਵੀ ਸ਼ੁਰੂਆਤ ਕਰਦੇ ਹਾਂ। ਸਾਡੇ ਇਸ ਖਾਸ ਦਿਨ 'ਤੇ ਸਾਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ।
https://www.instagram.com/arbaazkhanofficial/p/C1PvfPZI7lE/?hl=en&img_index=2
ਰਵੀਨਾ ਟੰਡਨ ਦੀ ਹੈ ਸ਼ੁਰਾ ਮੇਕਅਪ ਆਰਟਿਸਟ
ਇਸ ਤੋਂ ਇਲਾਵਾ ਦੇਰ ਸ਼ਾਮ ਰਵੀਨਾ ਟੰਡਨ ਨੇ ਇੱਕ ਥ੍ਰੋਬੈਕ ਵੀਡੀਓ ਸਾਂਝਾ ਕੀਤਾ। ਇਸ 'ਚ ਉਹ ਅਰਬਾਜ਼ ਖਾਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ, 'ਵਧਾਈਆਂ, ਵਧਾਈਆਂ, ਵਧਾਈਆਂ... ਮੇਰੇ ਪਿਆਰੇ ਸ਼ੂਰਾ ਖਾਨ ਅਤੇ ਅਰਬਾਜ਼ ਖਾਨ। ਦੋਵਾਂ ਲਈ ਬਹੁਤ ਖੁਸ਼ੀ ਹੈ। ਪਾਰਟੀ ਹੁਣੇ ਸ਼ੁਰੂ ਹੋਈ ਹੈ। ਸ਼੍ਰੀਮਤੀ ਅਤੇ ਸ਼੍ਰੀਮਾਨ ਸ਼ੂਰਾ ਅਰਬਾਜ਼ ਖਾਨ। ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਦੀ ਦੁਲਹਨ ਸ਼ੂਰਾ ਰਵੀਨਾ ਦੀ ਮੇਕਅੱਪ ਆਰਟਿਸਟ ਹੈ।
ਅਰਬਾਜ਼ ਪਹਿਲਾਂ ਜਾਰਜੀਆ ਐਂਡਰਿਆਨੀ ਨੂੰ ਕਰ ਰਹੇ ਸੀ ਡੇਟ
ਅਰਬਾਜ਼ ਹੁਣ ਤੱਕ ਮਾਡਲ ਜਾਰਜੀਆ ਐਂਡਰਿਆਨੀ ਨੂੰ ਡੇਟ ਕਰ ਰਹੇ ਸਨ। ਹਾਲਾਂਕਿ 4 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵਾਂ ਦਾ ਕੁਝ ਦਿਨ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ। ਜਾਰਜੀਆ ਨੇ ਵੀ ਆਪਣੇ ਕਈ ਇੰਟਰਵਿਊਜ਼ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
1998 'ਚ ਮਲਾਇਕਾ ਅਰੋੜਾ ਨਾਲ ਕੀਤਾ ਸੀ ਵਿਆਹ
ਅਰਬਾਜ਼ ਨੇ ਇਸ ਤੋਂ ਪਹਿਲਾਂ ਮਾਡਲ-ਅਦਾਕਾਰਾ ਮਲਾਇਕਾ ਅਰੋੜਾ ਨਾਲ 1998 'ਚ ਵਿਆਹ ਕੀਤਾ ਸੀ। ਵਿਆਹ ਦੇ 19 ਸਾਲ ਬਾਅਦ 2017 'ਚ ਦੋਹਾਂ ਦਾ ਤਲਾਕ ਹੋ ਗਿਆ। ਅਰਬਾਜ਼ ਅਤੇ ਮਲਾਇਕਾ ਦਾ 21 ਸਾਲ ਦਾ ਬੇਟਾ ਅਰਹਾਨ ਖਾਨ ਹੈ। ਮਲਾਇਕਾ ਇਨ੍ਹੀਂ ਦਿਨੀਂ ਫਿਲਮ ਨਿਰਮਾਤਾ ਬੋਨੀ ਕਪੂਰ ਦੇ ਬੇਟੇ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।
-