ਭਾਰਤ ਜੋੜੋ ਯਾਤਰਾ ਦੌਰਾਨ ਕੀਤੀ ਗਈ ਧੱਕਾਮੁੱਕੀ ਵਿਰੋਧੀਆਂ ਦੀ ਚਾਲ : ਵੜਿੰਗ
ਚੰਡੀਗੜ੍ਹ : ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਾਨਫਰੰਸ ਕਰਕੇ ਭਾਰਤ ਜੋੜੋ ਦੌਰਾਨ ਉਨ੍ਹਾਂ ਨਾਲ ਹੋਈ ਧੱਕਾਮੁੱਕਾ ਸਬੰਧੀ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਕਿਹਾ ਕਿ, ''ਮੈਨੂੰ ਸਾਰੀ ਉਮਰ ਇਸ ਤਰ੍ਹਾਂ ਹੀ ਧੱਕੇ ਮਾਰੇ ਗਏ ਹਨ, ਮੈਨੂੰ ਪਰਵਾਹ ਨਹੀਂ ਹੈ।" ਉਨ੍ਹਾਂ ਅੱਗੇ ਕਿਹਾ ਕਿ , ''ਮੇਰੀ ਲੀਡਰ ਦੀ ਸਾਖ਼ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ।'' ਉਨ੍ਹਾਂ ਨੇ ਕਿਹਾ ਕਿ ਜੋ ਮੈਨੂੰ ਧੱਕੇ ਮਾਰੇ ਗਏ ਹਨ ਉਹ ਵਿਰੋਧੀਆਂ ਦੀ ਚਾਲ ਵੀ ਹੋ ਸਕਦੀ ਹੈ।
CRPF ਗ੍ਰਹਿ ਮੰਤਰੀ ਦੇ ਅਧੀਨ ਆਉਂਦਾ ਹੈ, ਹੋ ਸਕਦਾ ਹੈ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੋਵੇ ਪਰ ਮੈਨੂੰ ਇਨ੍ਹਾਂ ਧੱਕਿਆਂ ਦੀ ਪਰਵਾਹ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਯਾਤਰਾ ਦੌਰਾਨ ਮੈਂ ਆਪਣੇ ਵਰਕਰਾਂ ਨੂੰ ਰਾਹੁਲ ਗਾਂਧੀ ਨਾਲ ਇਸ ਤਰ੍ਹਾਂ ਮਿਲਵਾਂਦਾ ਰਹਾਂਗਾ।
ਪ੍ਰਤਾਪ ਬਾਜਵਾ ਦੀ ਨਾਰਾਜ਼ਗੀ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਇਹ ਸਿਰਫ਼ ਮੀਡੀਆ ਵੱਲੋਂ ਬਣਾਏ ਗਏ ਮੁੱਦੇ ਹਨ। ਅੱਜ ਵੀ ਪ੍ਰਤਾਪ ਸਿੰਘ ਬਾਜਵਾ 19 ਜਨਵਰੀ ਨੂੰ ਹੋਣ ਵਾਲੀ ਰੈਲੀ ਸਬੰਧੀ ਮੀਟਿੰਗ ਵਿੱਚ ਹਾਜ਼ਰ ਸਨ।
ਰਾਜਾ ਵੜਿੰਗ ਨੇ ਸਿੱਖ ਫ਼ੌਜ ਲਈ ਹੈਲਮੇਟ ਲਾਜ਼ਮੀ ਕਰਨ ਦੇ ਫੈਸਲੇ 'ਤੇ ਟਿੱਪਣੀ ਕਰਦੇ ਹੋਏ ਕਿ ਨੇ ਕਿਹਾ ਕਿ ਅਜਿਹੇ ਫੈਸਲੇ ਕਿਉਂ ਲਏ ਜਾਂਦੇ ਹਨ। ਆਰ.ਐਸ.ਐਸ. ਅਤੇ ਭਾਜਪਾ ਦੀ ਚਾਲ ਕਾਮਯਾਬ ਨਹੀਂ ਹੋਵੇਗੀ। ਸਿੱਖਾਂ ਲਈ ਦਸਤਾਰ ਉਨ੍ਹਾਂ ਦੀ ਪਛਾਣ ਹੈ। ਦਸਤਾਰ ਦੇ ਉੱਪਰ ਕਿਸੇ ਵੀ ਕਿਸਮ ਦਾ ਹੈਲਮੇਟ ਨਹੀਂ ਪਾਇਆ ਜਾ ਸਕਦਾ।
ਇਹ ਵੀ ਪੜ੍ਹੋ : ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਮਨਾਈ ਲੋਹੜੀ, ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀਆਂ ਕਾਪੀਆਂ ਸਾੜੀਆਂ
ਕਾਬਿਲੇਗੌਰ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੱਲ੍ਹ ਰਾਹੁਲ ਗਾਂਧੀ ਦੀ ਪੰਜਾਬ 'ਚ ਭਾਰਤ ਜੋੜੋ ਯਾਤਰਾ ਦੌਰਾਨ ਧੱਕਾਮੁੱਕੀ ਕੀਤੀ ਗਈ ਸੀ। ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਇਕ ਆਗੂ ਨੂੰ ਰਾਹੁਲ ਗਾਂਧੀ ਦੇ ਨੇੜੇ ਲੈ ਕੇ ਜਾ ਰਹੇ ਸਨ। ਇਹ ਦੇਖ ਕੇ ਰਾਹੁਲ ਦੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਮ ਨੇ ਰਾਜਾ ਵੜਿੰਗ ਨੂੰ ਧੱਕਾ ਦੇ ਦਿੱਤਾ। ਇਹ ਸਭ ਰਾਹੁਲ ਗਾਂਧੀ ਦੇ ਸਾਹਮਣੇ ਹੋਇਆ। ਹਾਲਾਂਕਿ ਉਨ੍ਹਾਂ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜਾ ਵੜਿੰਗ ਕਾਫੀ ਗੁੱਸੇ 'ਚ ਸਨ। ਉਂਜ ਕਾਂਗਰਸੀ ਸਪੱਸ਼ਟ ਕਰ ਰਹੇ ਹਨ ਕਿ ਉਹ ਰਾਹੁਲ ਨੂੰ ਮਿਲਣ ਲਈ ਇਕ ਆਮ ਵਰਕਰ ਨੂੰ ਲੈ ਕੇ ਜਾ ਰਹੇ ਸਨ।
- PTC NEWS