Thu, Jul 4, 2024
Whatsapp

Anti Anxiety Foods : ਚਿੰਤਾ ਤੇ ਡਿਪ੍ਰੈਸ਼ਨ ਤੋਂ ਇਹ ਚੀਜ਼ਾਂ ਦਿੰਦੀਆਂ ਹਨ ਰਾਹਤ, ਖੁਰਾਕ 'ਚ ਕਰੋ ਸ਼ਾਮਲ

Anti Anxiety Foods : ਮਾਹਿਰਾਂ ਮੁਤਾਬਕ ਇੰਨ੍ਹਾਂ ਤੋਂ ਛੁਟਕਾਰਾਂ ਲਈ ਅਕਸਰ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਇਸ ਨਾਲ ਜੁੜੇ ਲੱਛਣ ਦਿਖਾਈ ਦਿੰਦੇ ਹਨ, ਤਾਂ ਸ਼ੁਰੂਆਤ 'ਚ ਖੁਰਾਕ 'ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

Reported by:  PTC News Desk  Edited by:  KRISHAN KUMAR SHARMA -- July 02nd 2024 11:15 AM
Anti Anxiety Foods : ਚਿੰਤਾ ਤੇ ਡਿਪ੍ਰੈਸ਼ਨ ਤੋਂ ਇਹ ਚੀਜ਼ਾਂ ਦਿੰਦੀਆਂ ਹਨ ਰਾਹਤ, ਖੁਰਾਕ 'ਚ ਕਰੋ ਸ਼ਾਮਲ

Anti Anxiety Foods : ਚਿੰਤਾ ਤੇ ਡਿਪ੍ਰੈਸ਼ਨ ਤੋਂ ਇਹ ਚੀਜ਼ਾਂ ਦਿੰਦੀਆਂ ਹਨ ਰਾਹਤ, ਖੁਰਾਕ 'ਚ ਕਰੋ ਸ਼ਾਮਲ

Anti Anxiety Foods : ਅੱਜਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਬਹੁਤੇ ਲੋਕ ਚਿੰਤਾ ਅਤੇ ਡਿਪ੍ਰੈਸ਼ਨ ਵਰਗੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਮਾਹਿਰਾਂ ਮੁਤਾਬਕ ਇੰਨ੍ਹਾਂ ਤੋਂ ਛੁਟਕਾਰਾਂ ਲਈ ਅਕਸਰ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਇਸ ਨਾਲ ਜੁੜੇ ਲੱਛਣ ਦਿਖਾਈ ਦਿੰਦੇ ਹਨ, ਤਾਂ ਸ਼ੁਰੂਆਤ 'ਚ ਖੁਰਾਕ 'ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਉ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਚਿੰਤਾ ਅਤੇ ਡਿਪ੍ਰੈਸ਼ਨ ਵਰਗੇ ਮਾਨਸਿਕ ਰੋਗਾਂ ਤੋਂ ਛੁਟਕਾਰਾਂ ਪਾਇਆ ਜਾ ਸਕਦਾ ਹੈ?

ਦਹੀਂ : ਮਾਹਿਰਾਂ ਮੁਤਾਬਕ ਤਣਾਅ ਨੂੰ ਦੂਰ ਕਰਨ 'ਚ ਦਹੀਂ ਵੱਡੀ ਭੂਮਿਕਾ ਨਿਭਾਉਂਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਲੈਕਟੋਬੈਕਿਲਸ, ਬੈਕਟੀਰੀਆ ਅਤੇ ਬਿਫਿਡੋ ਬੈਕਟੀਰੀਆ ਵਰਗੇ ਤੱਤ ਪਾਏ ਜਾਣਦੇ ਹਨ, ਜੋ ਤਣਾਅ ਨੂੰ ਘੱਟ ਕਰਨ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਨਾਲ ਹੀ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨ ਨਾਲ ਦਿਲ ਨੂੰ ਰਾਹਤ ਮਿਲਦੀ ਹੈ।


ਸੌਂਫ : ਚਿੰਤਾ ਅਤੇ ਡਿਪ੍ਰੈਸ਼ਨ ਦੀ ਸਮੱਸਿਆ 'ਚ ਸੌਂਫ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਬਜ਼ੁਰਗਾਂ ਮੁਤਾਬਕ ਖਾਣੇ ਤੋਂ ਬਾਅਦ ਇਸ ਦਾ ਸੇਵਨ ਕਰਨ ਨਾਲ ਜਿੱਥੇ ਇਕ ਪਾਸੇ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ, ਉਥੇ ਹੀ ਇਸ ਨਾਲ ਗੁੱਸਾ ਅਤੇ ਚਿੜਚਿੜਾਪਨ ਵੀ ਘੱਟ ਹੁੰਦਾ ਹੈ।

ਸੇਬ : ਦੱਸਿਆ ਜਾਂਦਾ ਹੈ ਕਿ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਚਿੰਤਾ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ : ਘਰ ਦੇ ਵੱਡੇ ਬਜ਼ੁਰਗਾਂ ਤੋਂ ਲੈ ਕੇ ਮਾਹਿਰਾਂ ਤੱਕ, ਲੋਕ ਹਮੇਸ਼ਾ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਤਣਾਅ ਅਤੇ ਚਿੰਤਾ ਨੂੰ ਘੱਟ ਕਰਨਾ ਚਾਹੁੰਦੇ ਹੋ ਜਾਂ ਆਪਣੇ ਮੂਡ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਇਨ੍ਹਾਂ ਸਬਜ਼ੀਆਂ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ। ਦਸ ਦਈਏ ਕਿ ਪਾਲਕ, ਸ਼ਿਮਲਾ ਮਿਰਚ, ਮਟਰ ਅਤੇ ਬਰੋਕਲੀ ਵਰਗੀਆਂ ਹਰੀਆਂ ਸਬਜ਼ੀਆਂ ਦਿਮਾਗ 'ਚ ਖੁਸ਼ੀ ਦੇ ਹਾਰਮੋਨ ਦਾ ਕੰਮ ਕਰਦੀਆਂ ਹਨ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK