ਵੈੱਬ-ਡੈਸਕ: ਫ਼ਰਾਰ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਖ਼ਾਲਿਸਤਾਨ ਸਮਰੱਥਕ ਦੀ ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਦੇ ਇੱਕ ਧਿਰ ਵੱਲੋਂ ਇਹ ਕਿਆਸ ਲਾਏ ਗਏ ਸਨ ਕਿ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਪੁਲਿਸ ਕਸਟਡੀ 'ਚ ਬਣਾਈ ਗਈ ਹੈ। ਉਸ ਸ਼ੰਕੇ ਦਾ ਨਿਵਾਰਾ ਕਰਦਿਆਂ ਸਿੰਘ ਵਲੋਂ ਹੁਣ ਨਵੀਂ ਵੀਡੀਓ ਪਾਈ ਗਈ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਖ਼ਾਲਸਾ ਵਹੀਰ ਨੂੰ ਲੈਕੇ ਬੇਨਤੀ ਵੀ ਕੀਤੀ ਗਈ ਹੈ। <iframe src=https://www.facebook.com/plugins/video.php?height=314&href=https://www.facebook.com/ptcnewsonline/videos/600062798709732/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਇਸ ਤੋਂ ਪਹਿਲਾਂ ਬੀਤੇ ਦਿਨ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਕਰਨ ਦੀਆਂ ਕਿਆਸਰਾਈਆਂ ’ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ 'ਆਪਰੇਸ਼ਨ ਅੰਮ੍ਰਿਤਪਾਲ' ਦੌਰਾਨ ਅੰਮ੍ਰਿਤਪਾਲ ਸਿੰਘ ਦਾ ਪਹਿਲਾਂ ਵੀਡੀਓ ਸਾਹਮਣੇ ਆਇਆ। ਇਸ ਵੀਡੀਓ ਨੂੰ ਅੰਮ੍ਰਿਤਪਾਲ ਵੱਲੋਂ ਖੁਦ ਜਾਰੀ ਕੀਤਾ ਗਿਆ ਸੀ। <iframe src=https://www.facebook.com/plugins/video.php?href=https://www.facebook.com/ptcnewsonline/videos/1211126629518252/&show_text=0&width=560 width=560 height=315 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>