ਸਿਹਤ ਮੰਤਰੀ ਸਤੇਂਦਰ ਜੈਨ ਦੀ ਇਕ ਹੋਰ ਵੀਡੀਓ ਹੋਈ ਲੀਕ, ਮੁਅੱਤਲ ਅਧਿਕਾਰੀ ਨਾਲ ਆਏ ਨਜ਼ਰ
ਨਵੀਂ ਦਿੱਲੀ : ਦਿੱਲੀ ਲੋਕਲ ਬਾਡੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਮੁਸੀਬਤ ਲਗਾਤਾਰ ਵਧਦੀ ਜਾ ਰਹੀ ਹੈ। ਦਰਅਸਲ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਅਤੇ 'ਆਪ' ਨੇਤਾ ਸਤੇਂਦਰ ਜੈਨ ਦਾ ਇਕ ਹੋਰ ਵੀਡੀਓ ਤਿਹਾੜ ਜੇਲ 'ਚੋਂ ਲੀਕ ਹੋਇਆ ਹੈ, ਜਿਸ ਨਾਲ 'ਆਪ' ਪਾਰਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਹ ਵੀਡੀਓ 12 ਸਤੰਬਰ ਰਾਤ ਕਰੀਬ 8 ਵਜੇ ਦੀ ਹੈ।
ਇਸ ਵੀਡੀਓ 'ਚ ਸਤੇਂਦਰ ਜੈਨ ਜੇਲ੍ਹ ਦੇ ਬੈਰਕ ਅੰਦਰ ਮਹਿਮਾਨਾਂ ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ। 3 ਕੈਦੀ ਸਤੇਂਦਰ ਜੈਨ ਦੇ ਨਾਲ ਉਸਦੀ ਕੋਠੜੀ ਵਿੱਚ ਬੈਠੇ ਹਨ ਅਤੇ ਸਾਰੇ ਗੱਲਾਂ ਕਰ ਰਹੇ ਹਨ। ਫਿਰ ਜੇਲ੍ਹ ਨੰਬਰ 7 ਦਾ ਸੁਪਰਡੈਂਟ ਅਜੀਤ ਕੁਮਾਰ ਆਉਂਦਾ ਹੈ ਤੇ ਕਮਰੇ ਵਿੱਚ ਮੌਜੂਦ 3 ਹੋਰ ਕੈਦੀ ਕਮਰੇ ਵਿੱਚੋਂ ਚਲੇ ਜਾਂਦੇ ਹਨ। ਸਤੇਂਦਰ ਜੈਨ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਲਈ ਅਜੀਤ ਕੁਮਾਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।
#WATCH तिहाड़ जेल में बंद दिल्ली के मंत्री और AAP नेता सत्येंद्र जैन के और सीसीटीवी फुटेज सामने आए हैं: सूत्र pic.twitter.com/sQ4OmzNVip — ANI_HindiNews (@AHindinews) November 26, 2022
ਇਸ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਉਸ ਦੇ ਸੈੱਲ ਦੇ ਅੰਦਰ ਇੱਕ ਵਿਅਕਤੀ ਵੱਲੋਂ ਮਾਲਸ਼ ਕਰਦੇ ਅਤੇ ਹੋਰ ਕੈਦੀਆਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਇਕ ਵੀਡੀਓ 'ਚ ਸਤੇਂਦਰ ਜੈਨ ਨੂੰ ਜੇਲ੍ਹ 'ਚ ਖਾਣੇ ਦੀ ਗੁਣਵੱਤਾ 'ਤੇ ਸ਼ਿਕਾਇਤ ਤੋਂ ਬਾਅਦ ਫਰੂਟ ਸਲਾਦ ਵੀ ਖਾਂਦੇ ਦੇਖਿਆ ਗਿਆ। 'ਆਪ' ਨੇ ਵੀਡੀਓ 'ਤੇ ਦਾਅਵਾ ਕੀਤਾ ਸੀ ਕਿ ਇਹ ਫਿਜ਼ੀਓਥੈਰੇਪਿਸਟ ਸੀ। ਸਤੇਂਦਰ ਜੈਨ ਦੇ ਡਾਕਟਰ ਨੇ ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ ਇਹ ਸੁਝਾਅ ਦਿੱਤਾ ਸੀ। ਜੇਲ੍ਹ ਦੇ ਸੂਤਰਾਂ ਨੇ ਆਮ ਆਦਮੀ ਪਾਰਟੀ ਦੇ ਦਾਅਵੇ ਨੂੰ ਖ਼ਾਰਿਜ ਕਰ ਦਿੱਤਾ ਸੀ ਤੇ ਦੱਸਿਆ ਸੀ ਕਿ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਇਕ ਕੈਦੀ ਸੀ ਅਤੇ ਉਸਨੇ ਆਪਣੀ ਹੀ ਧੀ ਨਾਲ ਜਬਰ ਜਨਾਹ ਕੀਤਾ ਸੀ।
ਇਹ ਵੀ ਪੜ੍ਹੋ : ਅੱਜ ਦੇਸ਼ ਭਰ 'ਚ ਫਤਿਹ ਮਾਰਚ ਕੱਢਣਗੇ ਕਿਸਾਨ, ਮੋਹਾਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਕਿਸਾਨ
- PTC NEWS