One More Encounter in Tarn Taran : ਤਰਨਤਾਰਨ ’ਚ ਮੁੜ ਐਨਕਾਊਂਟਰ; ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ, ਇੱਕ ਬਦਮਾਸ਼ ਕਾਬੂ
One More Encounter in Tarn Taran : ਪੰਜਾਬ ਵਿੱਚ ਤੜਕਸਾਰ ਹੀ ਮੁੜ ਤੋਂ ਤਰਨਤਾਰਨ ’ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਇਸ ਗੋਲੀ ਬਾਰੀ ਦੌਰਾਨ ਇੱਕ ਬਦਮਾਸ਼ ਨੂੰ ਪੁਲਿਸ ਨੇ ਕਾਬੂ ਕੀਤਾ ਜਿਸ ਨੂੰ ਫਾਇਰਿੰਗ ਦੌਰਾਨ ਪੈਰ ’ਤੇ ਗੋਲੀ ਲੱਗੀ ਸੀ।
ਡੀਐਸਪੀ ਸਿਟੀ ਕਮਲ ਮੀਰ ਸਿੰਘ ਨੇ ਦੱਸਿਆ ਕਿ ਲਵ ਕਰਮ ਸਿੰਘ ਉਰਫ ਮੰਗਾ ਪੁੱਤਰ ਮੰਗਾ ਸਿੰਘ ਵਾਸੀ ਪਿੰਡ ਬਾਕੀਪੁਰ ਜੋਕੀ ਕਈ ਮਾਮਲਿਆਂ ’ਚ ਲੋੜੀਂਦਾ ਸੀ ਅਤੇ ਪੁਲਿਸ ਪਾਰਟੀ ਨੂੰ ਜਦ ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਤਾਂ ਜਸਪਤ ਪੋਲ ਦੇ ਨਜਦੀਕ ਇਸ ਬਦਮਾਸ਼ ਵੱਲੋਂ ਪੁਲਿਸ ਦੇ ਉੱਪਰ ਦੋ ਫਾਇਰਿੰਗ ਕੀਤੇ ਜਿਨਾਂ ਵਿੱਚੋਂ ਇੱਕ ਫਾਇਰ ਏਐਸਆਈ ਗੁਰਦੀਪ ਸਿੰਘ ਦੀ ਪੱਗ ਨੂੰ ਛੂਹ ਕੇ ਨਿਕਲ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਜਿਸ ਵਿੱਚ ਉਕਤ ਬਦਮਾਸ਼ ਜਖਮੀ ਹੋ ਗਿਆ ਹੈ ਜਿਸ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਗੁਪਤ ਬਦਮਾਸ਼ ਕੋਲੋਂ ਮੌਕੇ ’ਤੇ ਇੱਕ 32 ਬੋਰ ਪਿਸਤੌਲ ਅਤੇ ਆਈ20 ਕਾਰ ਬਰਾਮਦ ਹੋਈ ਹੈ ਅਤੇ ਇਸ ਸਬੰਧੀ ਉਹਨਾਂ ਵੱਲੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
- PTC NEWS