Stray Dogs Attack : ਅਵਾਰਾ ਕੁੱਤਿਆਂ ਨੇ 9 ਸਾਲਾਂ ਬੱਚੇ ਦੀ ਨੋਚ-ਨੋਚ ਕੇ ਲਈ ਜਾਨ, ਬਿਹਾਰ ਤੋਂ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ ਮ੍ਰਿਤਕ
Stray Dogs Attack : ਜਗਰਾਓਂ ਨੇੜੇ ਕਸਬਾ ਮੁੱਲਾਂਪੁਰ ਦਾਖਾ ਦੇ ਪਿੰਡ ਮੋਹੀ ਵਿੱਚ ਹੱਡਾ ਰੋੜੀ ਦੇ ਆਵਾਰਾ ਕੁੱਤਿਆਂ ਵੱਲੋਂ ਇਕ 9 ਸਾਲ ਦੇ ਬੱਚੇ ਨੂੰ ਨੋਚ ਨੌਚ ਕੇ ਖਾ ਲੈਣ ਨਾਲ ਬੱਚੇ ਦੀ ਮੌਤ ਹੋ ਗਈ। ਨੌ ਸਾਲ ਦਾ ਬੱਚਾ ਸੰਜੀਵ ਸ਼ਾਹ ਅਜੇ ਥੋੜੇ ਦਿਨ ਪਹਿਲਾਂ ਹੀ ਬਿਹਾਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਮਾਂ ਦੇ ਨਾਲ ਮਿਲਣ ਪਿੰਡ ਮੋਹੀ ਆਇਆ ਸੀ।
ਮੌਕੇ ’ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਹੱਡਾ ਰੋੜੀ ਵਾਲੇ ਆਵਾਰਾ ਕੁੱਤਿਆਂ ਨੂੰ ਨੱਥ ਪਾਉਣ ਲਈ ਉਪਰਾਲੇ ਕੀਤੇ ਜਾਣ,ਤਾਂ ਜੋ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ।
ਇਸ ਮੌਕੇ ਪਿੰਡ ਵਾਸੀਆਂ ਤੇ ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਬੱਚੇ ਦੇ ਰਿਸ਼ਤੇਦਾਰ ਖੇਤਾਂ ਵਿੱਚ ਆਲੂ ਪੁੱਟਣ ਦਾ ਕੰਮ ਕਰਦੇ ਹਨ ਤੇ ਇਹ ਬੱਚਾ ਆਪਣੀ ਮਾਂ ਨਾਲ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਆਇਆ ਸੀ ਤੇ ਖੇਤਾਂ ਵਿਚ ਖੇਡਦਾ ਖੇਡਦਾ ਕਣਕ ਦੇ ਖੇਤਾਂ ਵੱਲ ਚਲਾ ਗਿਆ, ਜਿੱਥੇ ਹੱਡਾ ਰੋੜੀ ਦੇ ਆਵਾਰਾ ਕੁੱਤਿਆਂ ਨੇ ਇਸ ਨੂੰ ਘੇਰ ਲਿਆ ਤੇ ਇਸਦੇ ਕੰਨ, ਗਲੇ ਤੇ ਛਾਤੀ ਨੂੰ ਜਗ੍ਹਾ ਜਗ੍ਹਾ ਤੋਂ ਖਾ ਲਿਆ,ਜਦੋਂ ਤੱਕ ਇਸਦੇ ਰਿਸ਼ਤੇਦਾਰਾ ਨੂੰ ਪਤਾ ਲੱਗਿਆ,ਉਦੋਂ ਤੱਕ ਇਸ ਬੱਚੇ ਦੀ ਮੌਤ ਹੋ ਚੁੱਕੀ ਸੀ।
ਸਾਰੇ ਪਿੰਡ ਵਾਸੀਆਂ ਨੇ ਇਨ੍ਹਾਂ ਆਵਾਰਾ ਕੁੱਤਿਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਇੰਨਾ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਮਿਲ ਸਕੇ।
ਇਸ ਮੌਕੇ ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਬਾਰੇ ਸਬੰਧਿਤ ਵਿਭਾਗਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਮਾਮਲੇ ਵਿਚ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ : Farmers Released From Patiala Jail : ਪਟਿਆਲਾ ਜੇਲ੍ਹ ਤੋਂ ਕਿਸਾਨਾਂ ਨੂੰ ਕੀਤਾ ਰਿਹਾਅ; ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕੀਤਾ ਗਿਆ ਸੀ ਗ੍ਰਿਫਤਾਰ
- PTC NEWS