Andrey Botikov murder : ਕੋਵਿਡ ਦੀ ਵੈਕਸੀਨ ਬਣਾਉਣ ਵਾਲੀ ਟੀਮ 'ਚ ਸ਼ਾਮਲ ਵਿਗਿਆਨੀ ਦੀ ਹੱਤਿਆ
ਨਵੀਂ ਦਿੱਲੀ : ਰੂਸ 'ਚ ਕੋਵਿਡ-19 ਵੈਕਸੀਨ 'ਸਪੁਟਨਿਕ ਵੀ' ਬਣਾਉਣ ਦੀ ਪ੍ਰਕਿਰਿਆ 'ਚ ਸ਼ਾਮਲ ਵਿਗਿਆਨੀਆਂ 'ਚੋਂ ਇਕ ਆਂਦਰੇ ਬੋਟਿਕੋਵ ਨੂੰ ਉਸ ਦੇ ਅਪਾਰਟਮੈਂਟ 'ਚ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਕਤਲ ਦੇ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੂਸੀ ਮੀਡੀਆ ਨੇ ਸ਼ਨਿੱਚਰਵਾਰ ਨੂੰ ਇਹ ਖ਼ਬਰ ਨਸ਼ਰ ਕੀਤੀ।
ਇਕ ਸਮਾਚਾਰ ਏਜੰਸੀ ਨੇ ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ 47 ਸਾਲਾ ਆਂਦਰੇ ਬੋਟਿਕੋਵ ਜੋ ਗਮਾਲੇਆ ਨੈਸ਼ਨਲ ਰਿਸਰਚ ਸੈਂਟਰ ਫਾਰ ਈਕੋਲੋਜੀ ਐਂਡ ਮੈਥੇਮੈਟਿਕਸ ਵਿਚ ਸੀਨੀਅਰ ਖੋਜਕਰਤਾ ਵਜੋਂ ਤਾਇਨਾਤ ਸਨ, ਵੀਰਵਾਰ ਨੂੰ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਏ ਗਏ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੋਵਿਡ ਵੈਕਸੀਨ ਉਤੇ ਕੰਮ ਕਰਨ ਲਈ ਵਾਇਰਲੋਜਿਸਟ ਨੂੰ ਆਰਡਰ ਆਫ ਮੈਰਿਟ ਫਾਰ ਫਾਦਰਲੈਂਡ ਐਵਾਰਡ ਨਾਲ ਸਨਮਾਨਿਤ ਕੀਤਾ। ਰਿਪੋਰਟਾਂ ਅਨੁਸਾਰ ਬੋਟਿਕੋਵ ਉਨ੍ਹਾਂ 18 ਵਿਗਿਆਨੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ 2021 ਵਿਚ ਸਪੁਟਨਿਕ ਵੀ ਵੈਕਸੀਨ ਵਿਕਸਿਤ ਕੀਤੀ ਸੀ।
ਰੂਸ ਵਿਚ ਜਾਂਚ ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਗਿਆਨੀ ਦੀ ਮੌਤ ਦੀ ਕਤਲ ਵਜੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚਕਰਤਾਵਾਂ ਅਨੁਸਾਰ ਇਕ 29 ਸਾਲਾ ਵਿਅਕਤੀ ਨੇ ਬਹਿਸ ਦੌਰਾਨ ਆਂਦਰੇ ਬੋਟਿਕੋਵ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਿਆ। ਕਾਨੂੰਨੀ ਏਜੰਸੀਆਂ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਇਹ ਕਤਲ ਘਰੇਲੂ ਅਪਰਾਧ ਸੀ। ਫੈਡਰਲ ਜਾਂਚ ਏਜੰਸੀ ਦੇ ਅਨੁਸਾਰ ਆਂਦਰੇ ਬੋਟਿਕੋਵ ਦੀ ਲਾਸ਼ ਮਿਲਣ ਤੋਂ ਤੁਰੰਤ ਬਾਅਦ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : Punsap Union strike : ਖ਼ਰੀਦ ਸੀਜ਼ਨ ਤੋਂ ਐਨ ਪਹਿਲਾਂ ਪਨਸਪ ਮੁਲਾਜ਼ਮ ਯੂਨੀਅਨ ਨੇ ਹੜਤਾਲ ਕੀਤੀ ਸ਼ੁਰੂ
ਉਨ੍ਹਾਂ ਨੇ ਕਿਹਾ, 'ਹਮਲਾਵਰ ਦੇ ਟਿਕਾਣੇ ਦਾ ਕੁਝ ਹੀ ਸਮੇਂ ਵਿੱਚ ਪਤਾ ਲੱਗ ਗਿਆ ਸੀ। ਦੋਸ਼ੀ ਨੌਜਵਾਨ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਉਹ ਪਹਿਲਾਂ ਹੀ ਗੰਭੀਰ ਅਪਰਾਧ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਜਾਂਚ ਟੀਮ ਜਵਾਬਦੇਹ ਨੂੰ ਸੁਣਵਾਈ ਲਈ ਲੰਬਿਤ ਰੱਖਣ ਲਈ ਅਦਾਲਤ 'ਚ ਇਕ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਬਣਾ ਰਹੀ ਹੈ।
- PTC NEWS