Tirupati Temple Stampede : ਤਿਰੂਪਤੀ ਮੰਦਿਰ 'ਚ ਟੋਕਨ ਲੈਣ ਦੌਰਾਨ ਮਚੀ ਭਗਦੜ; 6 ਸ਼ਰਧਾਲੂਆਂ ਦੀ ਮੌਤ, 25 ਜ਼ਖਮੀ
Tirupati Temple Stampede : ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਰ 'ਚ ਵੈਕੁੰਠ ਦੁਆਰ ਦਰਸ਼ਨ ਟਿਕਟ ਕੇਂਦਰਾਂ ਨੇੜੇ ਬੁੱਧਵਾਰ ਨੂੰ ਮਚੀ ਭਗਦੜ 'ਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ। ਕਰੀਬ 25 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦਰਅਸਲ ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਵੈਕੁੰਠ ਦੁਆਰ ਦਰਸ਼ਨ ਟੋਕਨ ਲਈ ਤਿਰੂਪਤੀ ਦੇ ਵੱਖ-ਵੱਖ ਟਿਕਟ ਕੇਂਦਰਾਂ 'ਤੇ ਕਤਾਰਾਂ 'ਚ ਖੜ੍ਹੇ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਰਧਾਲੂਆਂ ਨੂੰ ਬੈਰਾਗੀ ਪੱਟੀਡਾ ਪਾਰਕ 'ਚ ਕਤਾਰ ਲਗਾਉਣ ਦੀ ਇਜਾਜ਼ਤ ਦਿੱਤੀ ਗਈ। ਵੈਕੁੰਠ ਦੁਆਰ ਦੇ ਦਰਸ਼ਨਾਂ ਨੂੰ ਦਸ ਦਿਨਾਂ ਤੋਂ ਖੁੱਲ੍ਹਾ ਪਿਆ ਹੈ, ਜਿਸ ਕਾਰਨ ਹਜ਼ਾਰਾਂ ਲੋਕ ਟੋਕਨ ਲੈਣ ਲਈ ਇਕੱਠੇ ਹੋ ਰਹੇ ਹਨ।
ਭਗਦੜ ਕਾਰਨ ਹਫੜਾ-ਦਫੜੀ ਮਚ ਗਈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਮੱਲਿਕਾ ਨਾਮ ਦੀ ਇੱਕ ਔਰਤ ਵੀ ਸ਼ਾਮਲ ਹੈ। ਸਥਿਤੀ ਵਿਗੜਦੀ ਦੇਖ ਤਿਰੂਪਤੀ ਪੁਲਿਸ ਨੇ ਚਾਰਜ ਸੰਭਾਲ ਲਿਆ ਅਤੇ ਸਥਿਤੀ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਰੀਬ 4,000 ਲੋਕ ਦਰਸ਼ਨ ਲਈ ਕਤਾਰ 'ਚ ਖੜ੍ਹੇ ਸੀ। ਸੀਐਮ ਚੰਦਰਬਾਬੂ ਨਾਇਡੂ ਨੇ ਸਥਿਤੀ ਬਾਰੇ ਟੈਂਪਲ ਕਮੇਟੀ ਦੇ ਚੇਅਰਮੈਨ ਬੀਆਰ ਨਾਇਡੂ ਨਾਲ ਫੋਨ 'ਤੇ ਗੱਲ ਕੀਤੀ। ਨਾਲ ਹੀ ਮੁੱਖ ਮੰਤਰੀ ਵੀਰਵਾਰ ਨੂੰ ਸਵੇਰੇ 10 ਵਜੇ ਜ਼ਖਮੀਆਂ ਨੂੰ ਮਿਲਣ ਹਸਪਤਾਲ ਪਹੁੰਚਣਗੇ।
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਤਿਰੁਪਤੀ ਦੇ ਵਿਸ਼ਨੂੰ ਨਿਵਾਸ ਨੇੜੇ ਤਿਰੂਮਾਲਾ ਸ਼੍ਰੀਵਰੀ ਵੈਕੁੰਠ ਗੇਟ 'ਤੇ ਦਰਸ਼ਨ ਲਈ ਟੋਕਨ ਲੈਣ ਲਈ ਮਚੀ ਭਗਦੜ 'ਚ ਚਾਰ ਸ਼ਰਧਾਲੂਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਟੋਕਨ ਲੈਣ ਲਈ ਇਕੱਠੇ ਹੋਏ ਸਨ। ਮੁੱਖ ਮੰਤਰੀ ਨੇ ਇਸ ਘਟਨਾ ਵਿੱਚ ਜ਼ਖਮੀਆਂ ਦੇ ਕੀਤੇ ਜਾ ਰਹੇ ਇਲਾਜ ਬਾਰੇ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਸਮੇਂ-ਸਮੇਂ 'ਤੇ ਜ਼ਿਲ੍ਹਾ ਅਤੇ ਟੀਟੀਡੀ ਅਧਿਕਾਰੀਆਂ ਨਾਲ ਗੱਲ ਕਰਕੇ ਮੌਜੂਦਾ ਸਥਿਤੀ ਤੋਂ ਜਾਣੂ ਹਨ। ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਜਾ ਕੇ ਰਾਹਤ ਕਾਰਜ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਜ਼ਖਮੀਆਂ ਦਾ ਬਿਹਤਰ ਇਲਾਜ ਹੋ ਸਕੇ।
ਇਹ ਵੀ ਪੜ੍ਹੋ : Punjab On High Alert Amid HMPV : ਐਚਐਮਪੀਵੀ ਵਾਇਰਸ ਨੂੰ ਲੈ ਕੇ ਪੰਜਾਬ ’ਚ ਹਾਈ ਅਲਰਟ; ਸਿਹਤ ਮੰਤਰੀ ਨੇ ਦਿੱਤੀ ਮਾਸਕ ਪਾਉਣ ਦੀ ਸਲਾਹ
- PTC NEWS