Fri, Apr 11, 2025
Whatsapp

ਹੁਣ ਅਨੰਤ-ਰਾਧਿਕਾ ਦਾ ਵਿਆਹ ਲੰਡਨ ਨਹੀਂ ਇਸ ਥਾਂ 'ਤੇ ਹੋਵੇਗਾ ? ਮਹਿਮਾਨਾਂ ਦੀ ਸੂਚੀ 'ਚ ਇਹ ਵੱਡੇ ਨਾਂ ਹੋ ਸਕਦੇ ਸ਼ਾਮਲ

ਪਹਿਲਾਂ ਖਬਰਾਂ ਆਈਆਂ ਸਨ ਕਿ ਅਨੰਤ ਅੰਬਾਨੀ ਦਾ ਸੰਗੀਤ ਅਬੂ ਧਾਮੀ ਵਿੱਚ ਹੋਵੇਗਾ ਅਤੇ ਵਿਆਹ ਲੰਡਨ ਵਿੱਚ ਹੋਵੇਗਾ ਪਰ ਹੁਣ ਖਬਰਾਂ ਦੀ ਮੰਨੀਏ ਤਾਂ ਇਸ ਪਲਾਨ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।

Reported by:  PTC News Desk  Edited by:  Aarti -- April 24th 2024 10:11 AM
ਹੁਣ ਅਨੰਤ-ਰਾਧਿਕਾ ਦਾ ਵਿਆਹ ਲੰਡਨ ਨਹੀਂ ਇਸ ਥਾਂ 'ਤੇ ਹੋਵੇਗਾ ? ਮਹਿਮਾਨਾਂ ਦੀ ਸੂਚੀ 'ਚ ਇਹ ਵੱਡੇ ਨਾਂ ਹੋ ਸਕਦੇ ਸ਼ਾਮਲ

ਹੁਣ ਅਨੰਤ-ਰਾਧਿਕਾ ਦਾ ਵਿਆਹ ਲੰਡਨ ਨਹੀਂ ਇਸ ਥਾਂ 'ਤੇ ਹੋਵੇਗਾ ? ਮਹਿਮਾਨਾਂ ਦੀ ਸੂਚੀ 'ਚ ਇਹ ਵੱਡੇ ਨਾਂ ਹੋ ਸਕਦੇ ਸ਼ਾਮਲ

Anant Ambani and Radhika Merchant Wedding: ਗੁਜਰਾਤ ਦੇ ਜਾਮਨਗਰ ਵਿੱਚ ਹੋਏ ਸ਼ਾਨਦਾਰ ਪ੍ਰੀ-ਵੈਡਿੰਗ ਸਮਾਰੋਹ ਤੋਂ ਬਾਅਦ ਹੁਣ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਜੁਲਾਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਬੇਟੇ ਦਾ ਵਿਆਹ ਤੋਂ ਪਹਿਲਾਂ ਦਾ ਜਸ਼ਨ ਕਿਸੇ ਫਿਲਮ ਐਵਾਰਡ ਸ਼ੋਅ ਤੋਂ ਘੱਟ ਨਹੀਂ ਸੀ।

ਕਿਉਂਕਿ ਹਾਲੀਵੁੱਡ ਅਤੇ ਬਾਲੀਵੁੱਡ ਦੇ ਸਾਰੇ ਸੁਪਰਸਟਾਰਾਂ ਦੀ ਮੌਜੂਦਗੀ ਦੇ ਵਿਚਕਾਰ ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਇਸ ਪਰਿਵਾਰ 'ਤੇ ਟਿਕੀਆਂ ਹੋਈਆਂ ਸਨ। ਪਹਿਲਾਂ ਖਬਰਾਂ ਆਈਆਂ ਸਨ ਕਿ ਅਨੰਤ ਅੰਬਾਨੀ ਦਾ ਸੰਗੀਤ ਅਬੂ ਧਾਮੀ ਵਿੱਚ ਹੋਵੇਗਾ ਅਤੇ ਵਿਆਹ ਲੰਡਨ ਵਿੱਚ ਹੋਵੇਗਾ ਪਰ ਹੁਣ ਖਬਰਾਂ ਦੀ ਮੰਨੀਏ ਤਾਂ ਇਸ ਪਲਾਨ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।


ਇਕ ਰਿਪੋਰਟ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਜੋੜਾ ਹੁਣ ਲੰਡਨ ਜਾਂ ਯੂਏਈ 'ਚ ਨਹੀਂ ਸਗੋਂ ਆਪਣੇ ਦੇਸ਼ 'ਚ ਵਿਆਹ ਕਰੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਨੰਤ-ਰਾਧਿਕਾ ਦਾ ਵਿਆਹ ਜੁਲਾਈ ਮਹੀਨੇ ਲੰਡਨ ਦੇ ਸਟੋਕ ਪਾਰਕ ਅਸਟੇਟ 'ਚ ਹੋਣਾ ਸੀ। ਅਨੰਤ ਦੀ ਮਾਂ ਨੀਤਾ ਅੰਬਾਨੀ ਨੇ ਹੀ ਸਾਰੀਆਂ ਤਿਆਰੀਆਂ ਕੀਤੀਆਂ ਸੀ ਅਤੇ ਤਿੰਨ ਦਿਨਾਂ ਦੀ ਪ੍ਰੀ-ਵੈਡਿੰਗ ਈਵੈਂਟ ਦੀ ਯੋਜਨਾ ਖੁਦ ਹੀ ਬਣਾਈ ਸੀ। ਪਰ ਹੁਣ ਖਬਰ ਹੈ ਕਿ ਵਿਆਹ ਮੁੰਬਈ ਵਿੱਚ ਹੋਵੇਗਾ। ਹਾਲਾਂਕਿ, ਇਸ ਜਾਣਕਾਰੀ 'ਤੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਖੈਰ ਪ੍ਰੀ-ਵੈਡਿੰਗ ਵਾਂਗ ਅੰਬਾਨੀ ਪਰਿਵਾਰ ਦੇ ਇਸ ਵਿਆਹ 'ਚ ਵੀ ਥੀਮ ਰਵਾਇਤੀ ਰਹੇਗਾ ਅਤੇ ਮਹਿਮਾਨਾਂ ਦੀ ਸੂਚੀ 'ਚ ਸ਼ਾਹਰੁਖ ਖਾਨ, ਸਲਮਾਨ ਖਾਨ, ਬੱਚਨ ਪਰਿਵਾਰ, ਰਣਵੀਰ ਸਿੰਘ, ਵਿਰਾਟ ਕੋਹਲੀ, ਦੀਪਿਕਾ ਪਾਦੂਕੋਣ, ਅਨੁਸ਼ਕਾ ਸ਼ਰਮਾ, ਰਣਬੀਰ ਕਪੂਰ, ਆਲੀਆ ਭੱਟ ਸ਼ਾਮਲ ਹੋਣਗੇ। 

- PTC NEWS

Top News view more...

Latest News view more...

PTC NETWORK