Patiala: ਮਕਾਨ ਦੀ ਛੱਤ ਡਿੱਗਣ ਨਾਲ ਹੋਈ 2 ਲੋਕਾਂ ਦੀ ਮੌਤ, 3 ਗੰਭੀਰ ਜਖ਼ਮੀ...
Patiala: ਬੀਤੀ ਰਾਤ ਪਟਿਆਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਘਰ ਦੀ ਛੱਤ ਦੇ ਡਿੱਗਣ ਕਾਰਨ 2 ਲੋਕਾਂ ਦੀ ਜਾਣ ਚਲੀ ਗਈ ਹੈ। ਪਟਿਆਲਾ ਦੇ ਰਾਘੋ ਮਾਜਰਾ ਇਲਾਕੇ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ ਦੇ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਤਿੰਨ ਲੋਕ ਗੰਭੀਰ ਤਰੀਕੇ ਨਾਲ ਜਖ਼ਮੀ ਹਾਲਤ ਵਿੱਚ ਹਨ। ਬੀਤੀ ਰਾਤ ਹੋਏ ਇਸ ਹਾਦਸੇ ਨੇ 2 ਲੋਕਾਂ ਜਾਣ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਕਾਨ ਵਿੱਚ ਰਹਿਣ ਵਾਲੇ ਲੋਕ ਪਰਵਾਸੀ ਮਜ਼ਦੂਰ ਹਨ, ਜੋ ਪਿਛਲੇ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਹਨ।
ਮ੍ਰਿਤਕਾ ਦੀ ਕੀਤੀ ਗਈ ਪਹਿਚਾਣ:
ਹਾਤਸੇ ਤੋਂ ਬਾਅਦ ਮ੍ਰਿਤਕਾ ਦੀ ਪੜਤਾਲ ਕੀਤੀ ਗਈ, ਜਿਸ ਦੌਰਾਨ ਮ੍ਰਿਤਕਾ ਦੀ ਪਹਿਚਾਣ ਮੁੰਨਾ ਲਾਲ, ਰਮਾ ਸ਼ੰਕਰ ਦੱਸੀ ਜਾ ਰਹੀ ਹੈ, ਜਦਕਿ 3 ਜ਼ਖਮੀਆਂ ਦੀ ਪਛਾਣ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਵਜੋਂ ਹੋਈ ਹੈ।
- PTC NEWS