ਦਿੱਲੀ 'ਚ ਬੇਕਾਬੂ ਕਾਰ ਨੇ ਤਿੰਨ ਬੱਚਿਆਂ ਨੂੰ ਕੁਚਲਿਆ, ਦਰਦਨਾਕ ਵੀਡੀਓ ਆਈ ਸਾਹਮਣੇ
ਨਵੀਂ ਦਿੱਲੀ : ਉੱਤਰੀ ਦਿੱਲੀ ਦੇ ਗੁਲਾਬੀ ਬਾਗ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਤਵਾਰ ਸਵੇਰੇ ਇਕ ਬੇਕਾਬੂ ਕਾਰ ਨੇ ਤਿੰਨ ਬੱਚਿਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਘਟਨਾ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਗੁਲਾਬੀ ਬਾਗ ਦੇ ਇਕ ਸਕੂਲ ਨੇੜੇ ਵਾਪਰੀ, ਜਦੋਂ ਇੱਕ ਕਾਰ ਦੀ ਲਪੇਟ ਵਿਚ ਆਉਣ ਨਾਲ ਉੱਥੇ ਮੌਜੂਦ ਤਿੰਨ ਬੱਚੇ ਜ਼ਖ਼ਮੀ ਹੋ ਗਏ।
#WATCH | Delhi: A speeding car hits three children in Gulabi Bagh area this morning, two children received minor injuries while the third is critical but stable and admitted to a hospital: Delhi Police
(Note: Graphic content, CCTV visuals) pic.twitter.com/1HAc4qyqGk
— ANI (@ANI) December 18, 2022
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਵਿਅਕਤੀ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫੁੱਟਪਾਥ 'ਤੇ ਚੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਵਿਹਾਰ ਦਾ ਰਹਿਣ ਵਾਲਾ ਗਜੇਂਦਰ ਮਾਰੂਤੀ ਦੀ ਬ੍ਰੇਜ਼ਾ ਕਾਰ 'ਚ ਜਾ ਰਿਹਾ ਸੀ। ਲੀਲਾਵਤੀ ਸਕੂਲ ਨੇੜੇ ਉਸ ਦੀ ਕਾਰ ਅਚਾਨਕ ਫੁੱਟਪਾਥ 'ਤੇ ਚੜ੍ਹ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਬੱਸ ਕਾਮਿਆਂ ਨੇ ਤਿੱਖੇ ਘੋਲ ਦੀ ਦਿੱਤੀ ਚਿਤਾਵਨੀ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ
ਇਸ ਦੌਰਾਨ ਫੁੱਟਪਾਥ 'ਤੇ ਮੌਜੂਦ ਤਿੰਨ ਬੱਚਿਆਂ ਨੂੰ ਬੇਕਾਬੂ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਬੱਚਿਆਂ (ਇਕ 10 ਸਾਲ ਤੇ ਇਕ 4 ਸਾਲ) ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ 6 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS