ਸੜਕ 'ਤੇ ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ, ਮਹਿਲਾ ਪੁਲਿਸ ਮੁਲਾਜ਼ਮ ਫਰਿਸ਼ਤਾ ਬਣ ਕੇ ਬਹੁੜੀ
ਗਵਾਲੀਅਰ : ਅੱਜ ਕੱਲ੍ਹ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ। ਇਸ ਦਾ ਜ਼ਿਆਦਾਤਰ ਸ਼ਿਕਾਰ ਨੌਜਵਾਨ ਹੁੰਦੇ ਹਨ। ਵਿਆਹ ਵਿੱਚ ਨੱਚਦੇ-ਗਾਉਂਦੇ ਕੁਝ ਹੇਠਾਂ ਡਿੱਗ ਰਹੇ ਹਨ, ਜਦੋਂ ਕਿ ਰਸਤੇ ਵਿੱਚ ਚੱਲਦੇ ਸਮੇਂ ਕਈਆਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਅਜਿਹੀ ਹੀ ਇਕ ਘਟਨਾ ਗਵਾਲੀਅਰ ਤੋਂ ਸਾਹਮਣੇ ਆਈ ਪਰ ਉਥੇ ਇਕ ਮਹਿਲਾ ਪੁਲਿਸ ਮੁਲਾਜ਼ਮ ਬਜ਼ੁਰਗ ਲਈ ਫਰਿਸ਼ਤਾ ਬਣ ਕੇ ਬਹੁੜੀ ਤੇ ਮੌਕੇ ਉਤੇ ਬਜ਼ੁਰਗ ਨੂੰ ਸੀਪੀਆਰ ਦੇ ਕੇ ਉਸ ਦੀ ਜਾਨ ਬਚਾਈ।
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਆਵਾਜਾਈ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਸੋਨਮ ਪਾਰਾਸ਼ਰ ਨੇ ਸਮੇਂ 'ਤੇ ਇਕ ਬਜ਼ੁਰਗ ਨੂੰ ਕਾਰਡਿਓਪਲਮੋਨਰੀ ਰਿਸਸਿਟੇਸ਼ਨ (ਸੀ.ਪੀ.ਆਰ.) ਦੇ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਸਮੇਂ 'ਤੇ ਹਸਪਤਾਲ ਪਹੁੰਚਾਇਆ। ਮਹਿਲਾ ਪੁਲਿਸ ਮੁਲਾਜ਼ਮ ਦਾ CPR ਦੇਣ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਘਟਨਾ ਸੋਮਵਾਰ ਸਵੇਰੇ ਗਵਾਲੀਅਰ ਦੇ ਗੋਲੇ ਦੇ ਮੰਦਰ ਚੌਰਾਹੇ 'ਤੇ ਉਸ ਸਮੇਂ ਵਾਪਰੀ, ਜਦੋਂ ਸੋਨਮ ਆਵਾਜਾਈ ਦੇ ਪ੍ਰਬੰਧਨ ਲਈ ਉੱਥੇ ਡਿਊਟੀ ਉਪਰ ਤਾਇਨਾਤ ਸੀ।
An SI of MP Police saved the life of a man who fainted on the road in Gwalior
I was on duty when a boy came to me & said that a person is lying unconscious. I gave him CPR, he started regaining consciousness & was later admitted to the hospital. He is fine now: SI Sonam (12.12) pic.twitter.com/vOG669PJVV — ANI MP/CG/Rajasthan (@ANI_MP_CG_RJ) December 13, 2022
ਸੋਨਮ ਨੇ CPR ਦੀ ਸਿਖਲਾਈ ਲਈ ਹੈ ਤੇ ਜੇ ਬਜ਼ੁਰਗ ਨੂੰ ਸਹੀ ਸਮੇਂ 'ਤੇ CPR ਨਾ ਮਿਲਦੀ ਤਾਂ ਉਸਦੀ ਜਾਨ ਜਾ ਸਕਦੀ ਸੀ। ਐਸਐਸਪੀ ਅਮਿਤ ਸਾਂਘੀ ਨੇ ਵੀ ਸੋਨਮ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਉਸ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਟਵੀਟ ਕੀਤਾ,''ਦਤੀਆ ਦੀ ਧੀ ਅਤੇ ਗਵਾਲੀਅਰ ਪੁਲਿਸ 'ਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਸੋਨਮ ਪਾਰਾਸ਼ਰ ਨੇ ਰਾਹ ਚੱਲਦੇ ਬਜ਼ੁਰਗ ਅਨਿਲ ਉਪਾਧਿਆਏ ਜੀ ਨੂੰ ਸਮੇਂ 'ਤੇ ਸੀ.ਪੀ.ਆਰ. ਦੇ ਕੇ ਉਨ੍ਹਾਂ ਦੀ ਜਾਨ ਬਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
- PTC NEWS