Amritsar Temple Attack : ਪੰਜਾਬ ਪੁਲਿਸ ਨੇ ਬਿਹਾਰ ਤੋਂ ਫੜੇ 3 ਮੁਲਜ਼ਮ, ਬੱਬਰ ਖਾਲਸਾ ਦੀ ਸਾਜਿਸ਼ ਨੂੰ ਲੈ ਕੇ ਸੀਪੀ ਭੁੱਲਰ ਦੇ ਵੱਡੇ ਖੁਲਾਸੇ
Amritsar Temple Grenada Attack : ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿੱਚ ਸਥਿਤ ਠਾਕੁਰਦੁਆਰਾ ਮੰਦਰ (Thakurdwara Mandir) ਵਿੱਚ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅੰਮ੍ਰਿਤਸਰ ਦੇ ਕਮਿਸ਼ਨਰ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ (CP Gurpreet Singh Bhullar) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਨਾਰਕੋ-ਟੈਰਰ ਮਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਲਲ (BKI) ਦੀ ਸਾਜਿਸ਼ ਸੀ।
ਸੀਪੀ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਪੁਲਿਸ (Amritsar Police) ਨੇ ਹਮਲੇ 'ਚ 3 ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਇਹ ਤਿੰਨੇ ਖੰਡਾਵਾਲਾ ਤੇ ਛੇਹਰਟਾ ਖੇਤਰ ਨਾਲ ਸਬੰਧਤ ਹਨ। ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰਨਦੀਪ, ਮੁਕੇਸ਼ ਕੁਮਾਰ ਯਾਦਵ ਅਤੇ ਸਾਜਨ ਸਿੰਘ ਵੱਜੋਂ ਹੋਈ ਹੈ।
ਨੇਪਾਲ ਭੱਜਣ ਦੀ ਫਿਰਾਕ 'ਚ ਸੀ ਮੁਲਜ਼ਮ ?
ਉਨ੍ਹਾਂ ਕਿਹਾ ਕਿ ਕਰਨਦੀਪ BKI ਦਾ ਮੈਂਬਰ ਹੈ ਅਤੇ ਇਹ ਹੀ ਗ੍ਰੇਨੇਡ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਬਿਹਾਰ ਰਾਹੀਂ ਨੇਪਾਲ ਭੱਜਣ ਦੀ ਫਿਰਾਕ ਵਿੱਚ ਸਨ, ਜਿਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਫੜ ਲਿਆ। ਪੁਲਿਸ ਹੁਣ ਇਨ੍ਹਾਂ ਨੂੰ ਬਿਹਾਰ ਤੋਂ ਅੰਮ੍ਰਿਤਸਰ ਲੈ ਕੇ ਆ ਰਹੀ ਹੈ, ਜਿਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵਾਲਾ ਜੋ ਮੰਦਿਰ ਦੇ ਅੰਦਰ ਧਮਾਕਾ ਹੋਇਆ ਹੈ, ਇਨ੍ਹਾਂ ਮੁਲਜ਼ਮਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।
ਕਿਵੇਂ ਹੋਇਆ ਧਮਾਕਾ ?
ਦੱਸ ਦਈਏ ਕਿ ਇਸਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਅੰਮ੍ਰਿਤਸਰ 'ਚ ਦੇਰ ਰਾਤ ਠਾਕੁਰਦੁਆਰਾ ਮੰਦਰ ਵਿੱਚ ਧਮਾਕਾ ਹੋਇਆ ਸੀ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਮੰਦਰ 'ਤੇ ਬੰਬ ਵਰਗੀ ਕੋਈ ਚੀਜ਼ ਸੁੱਟ ਕੇ ਭੱਜ ਗਏ ਅਤੇ ਉਦੋਂ ਹੀ ਧਮਾਕਾ ਹੋ ਗਿਆ। ਵੀਡੀਓ ਵਿੱਚ ਹਮਲਾ ਸਾਫ਼ ਦਿਖਾਈ ਦੇ ਰਿਹਾ ਹੈ।
ਪੁਲਿਸ ਨੇ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
- PTC NEWS