Amritsar Police : ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮਾਂ 'ਚ ਖੜਕੀ, ਪੁਲਿਸ ਮੁਲਾਜ਼ਮ ਨੇ ਐਸਐਚਓ 'ਤੇ ਲਾਏ ਇਲਜ਼ਾਮ
Amritsar News : ਅੰਮ੍ਰਿਤਸਰ ਦੇ ਥਾਣਾ ਸਦਰ ਵਿਖੇ ਏਐਸਆਈ ਗੁਰਨਾਮ ਸਿੰਘ ਨੇ ਆਪਣੇ ਹੀ ਪੁਲਿਸ ਅਧਿਕਾਰੀਆਂ 'ਤੇ ਚੁੱਕੇ ਸਵਾਲ ਕਿਹਾ ਕਿ ਡਿਊਟੀ ਦੌਰਾਨ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਮੇਰੀ ਵਰਦੀ ਫਾੜੀ ਗਈ ਹੈ। ਉਸ ਨੇ ਕਿਹਾ ਕਿ ਥਾਣਾ ਸਦਰ ਦੇ ਪੁਲਿਸ ਮੁਖੀ ਹਰਿੰਦਰ ਸਿੰਘ ਤੇ ਉਹਨਾਂ ਦੇ ਗਨਮੈਨ ਤੇ ਪ੍ਰਾਈਵੇਟ ਗੰਨਮੈਨਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮੇਰੀ ਵਰਦੀ ਵੀ ਫਾੜੀ, ਜਿਸ ਦੀ ਸੀਸੀਟੀਵੀ ਵੀਡੀਓ ਵੀ ਥਾਣੇ ਦੇ ਸੀਸੀਟੀਵੀ ਵਿੱਚ ਕੈਦ ਹੈ।
ਏਐਸਆਈ ਗੁਰਨਾਮ ਸਿੰਘ ਮੌਕੇ 'ਤੇ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਨਾਲ ਲੈ ਕੇ ਥਾਣੇ ਸਦਰ ਵਿਖੇ ਪੁੱਜਿਆ ਤੇ ਐਸਐਚਓ ਦੇ ਖਿਲਾਫ ਧਰਨਾ ਲਗਾਇਆ। ਉਸ ਦਾ ਕਹਿਣਾ ਸੀ ਕਿ ਕੱਲ ਮੇਰੀ ਡਿਊਟੀ ਥਾਣਾ ਮੁਖੀ ਵਲੋਂ ਨਾਕੇ 'ਤੇ ਲਗਾਈ ਗਈ ਸੀ, ਜਦ ਕਿ ਮੈਂ ਇੱਥੇ ਡਿਊਟੀ ਇੰਚਾਰਜ ਸੀ, ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਮੇਰੀ ਡਿਊਟੀ ਅੱਗੇ ਹੀ ਸਪੈਸ਼ਲ ਅਫਸਰ ਦੇ ਤੌਰ 'ਤੇ ਇੱਥੇ ਲਗਾਈ ਗਈ ਹੈ ਤਾਂ ਉਨ੍ਹਾਂ ਦੇ ਗੰਨਮੈਨਾਂ ਨੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮੇਰੀ ਵਰਦੀ ਵੀ ਫਾੜ ਦਿੱਤੀ, ਜਿਸ ਦੇ ਚਲਦੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ।
ਗੁਰਨਾਮ ਸਿੰਘ ਨੇ ਕਿਹਾ ਕਿ ਮੈਂ ਬਤੌਰ ਸਹੀ ਢੰਗ ਨਾਲ ਆਪਣੀ ਡਿਊਟੀ ਨਿਭਾ ਰਿਹਾ ਹਾਂ। ਉੱਥੇ ਹੀ ਐਸਐਚਓ ਵੱਲੋਂ ਮੈਡੀਕਲ ਡਾਕਟਰ ਨੂੰ ਇਹ ਵੀ ਕਿਹਾ ਗਿਆ ਕਿ ਇਸ ਦੀ ਰਿਪੋਰਟ ਦੇ ਵਿੱਚ ਲਿਖੋ ਕਿ ਇਹ ਸ਼ਰਾਬ ਪੀ ਕੇ ਆਇਆ ਸੀ। ਜਦਕਿ ਡਾਕਟਰ ਨੇ ਕਿਹਾ ਕਿ ਇਸ ਨੇ ਕੋਈ ਸ਼ਰਾਬ ਨਹੀਂ ਪੀ ਰੱਖੀ ਮੈਂ ਗਲਤ ਰਿਪੋਰਟ ਨਹੀਂ ਬਣਾਵਾਂਗਾ। ਇਸ ਮੌਕੇ ਪੀੜਿਤ ਏਐਸਆਈ ਗੁਰਨਾਮ ਸਿੰਘ ਦੇ ਮੁੰਡੇ ਨੇ ਕਿਹਾ ਕਿ ਮੇਰੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਐਚਐਚਓ ਨੇ ਇਲਜ਼ਾਮ ਨਕਾਰੇ
ਉਧਰ, ਇਸ ਮੌਕੇ ਥਾਣਾ ਸਦਰ ਦੇ ਮੁਖੀ ਹਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਸਿਰਫ ਏਸਆਈ ਗੁਰਨਾਮ ਸਿੰਘ ਦੀ ਬਤੌਰ ਡਿਊਟੀ ਲਗਾਈ ਸੀ ਤੇ ਡਿਊਟੀ ਕਰਨ ਤੋਂ ਆਨਾਕਾਨੀ ਦੇ ਚਲਦੇ ਉਹਨਾਂ ਵੱਲੋਂ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਵੱਲੋਂ ਇਸ ਨਾਲ ਕੁੱਟਮਾਰ ਨਹੀਂ ਕੀਤੀ ਗਈ
- PTC NEWS