Amritsar News : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ; 10 ਕਿਲੋ ਹੈਰੋਇਨ ਨਾਲ ਦੋ ਸਮਗਲਰ ਕੀਤੇ ਕਾਬੂ
Amritsar News : ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਉੱਥੇ ਹੀ ਉਹਨਾਂ ਵੱਲੋਂ ਅੱਜ ਇੱਕ ਵਾਰ ਫਿਰ ਤੋਂ 10 ਕਿਲੋ ਗ੍ਰਾਮ ਹੈਰੋਇਨ ਨਾਲ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਅਤੇ ਉਹਨਾਂ ਵੱਲੋਂ ਕਈ ਹਥਿਆਰ ਵੀ ਪਾਕਿਸਤਾਨ ਤੋਂ ਮਨਾਏ ਮੰਗਾਏ ਜਾ ਚੁੱਕੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਬੀਤੇ ਦਿਨ ਬੇਸ਼ੱਕ ਅੰਮ੍ਰਿਤਸਰ ਦੇ ਵਿੱਚ ਚੋਣਾਂ ਸਨ ਪਰ ਇਸ ਦੇ ਦੌਰਾਨ ਵੀ ਉਹਨਾਂ ਵੱਲੋਂ ਪੁਲਿਸ ਵੱਲੋਂ ਪੈਨੀ ਨਜ਼ਰ ਬਣਾਈ ਰੱਖੀ ਗਈ ਸੀ ਜਿਸ ਦੌਰਾਨ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਬਠਿੰਡਾ ਜੇਲ ਦੇ ਵਿੱਚ ਦੋਨੋਂ ਬੰਦ ਸਨ ਅਤੇ ਇਸ ਦੌਰਾਨ ਉਹਨਾਂ ਕੋਲੋਂ ਪਹਿਲਾਂ ਵੀ ਢਾਈ ਕਿਲੋ ਗ੍ਰਾਮ ਹੈਰੋਇਨ ਤੇ 65 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਪੁਲਿਸ ਆਪਣੇ ਮੁਸਤੈਦੀ ਦੇ ਨਾਲ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਤਾਰੀਫ ਦੇ ਕਾਬਿਲ ਹੈ ਉਹਨਾਂ ਨੇ ਕਿਹਾ ਕਿ ਕਈ ਨੌਜਵਾਨਾਂ ਨੂੰ ਇਹ ਜਾਣ ਬੁਝ ਕੇ ਆਪਣੇ ਬਿਕਾਵੇ ਵਿੱਚ ਲਿਆਉਂਦੇ ਹਨ ਅਤੇ ਕੁਝ ਸਕਰੀਨਸ਼ੋਟ ਵਿਖਾ ਕੇ ਇਹਨਾਂ ਨੂੰ ਕੋਲੋਂ ਨਸ਼ਾ ਤਸਕਰੀ ਦਾ ਕੰਮ ਵੀ ਕਰਵਾਉਂਦੇ ਹਨ।
ਉੱਥੇ ਇਹ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਪਾਕਿਸਤਾਨੀ ਤਸਕਰ ਵੀ ਇਸੇ ਦੇ ਦੌਰਾਨ ਹੀ ਫੜੇ ਗਏ ਸਨ ਜੋ ਕਿ ਭਾਰਤ ਦੀ ਜੇਲਾਂ ’ਚ ਬੰਦ ਹਨ। ਉਹ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਧੁੰਦ ਅਤੇ ਅੰਧੇਰੀ ਰਤਨ ਦਾ ਫਾਇਦਾ ਚੁੱਕਦੇ ਹੋਏ ਆਪਣੇ ਗਲਤ ਮਸੂਬਿਆਂ ਨੂੰ ਕਾਮਯਾਬ ਕੀਤਾ ਜਾਂਦਾ ਹੈ ਹਾਲਾਂਕਿ ਬਾਰਡਰ ਤੇ ਕਈ ਨੌਜਵਾਨ ਜੋ ਕਿ ਇਹਨਾਂ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਲੈ ਕੇ ਜਲਦ ਮੀਟਿੰਗਾਂ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਉਹਨਾਂ ਨੂੰ ਇਹਨਾਂ ਦੇ ਸ਼ਿਕੰਜੇ ਸੋਦੂਰ ਕੀਤਾ ਜਾ ਸਕਦਾ ਹੈ।
- PTC NEWS