Tue, Dec 24, 2024
Whatsapp

Amritsar News : ਪਤਨੀ ਦੇ ਨਾਜ਼ਾਇਜ ਸਬੰਧਾਂ ਦੀ ਭੇਂਟ ਚੜ੍ਹਿਆ ਫੌਜੀ ! ਇੱਕ ਨਹੀਂ ਦੋ ਆਸ਼ਕਾਂ ਨਾਲ ਮਿਲ ਕੇ ਮਹਿਲਾ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਹਾਸਿਲ ਹੋਈ ਜਾਣਕਾਰੀ ਮੁਤਾਬਿਕ ਪਿੰਡ ਬਾਲੀਆ ਮੰਜਪੁਰ ’ਚ ਵਿਆਹੁਤਾ ਔਰਤ ਵੱਲੋਂ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੇ ਇੱਕ ਨਹੀਂ ਸਗੋਂ ਦੋ ਆਸ਼ਕ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਸਾਬਕਾ ਫੌਜੀ ਪਤੀ ਨੂੰ ਮਰਵਾ ਦਿੱਤਾ।

Reported by:  PTC News Desk  Edited by:  Aarti -- November 21st 2024 02:07 PM
Amritsar News : ਪਤਨੀ ਦੇ ਨਾਜ਼ਾਇਜ ਸਬੰਧਾਂ ਦੀ ਭੇਂਟ ਚੜ੍ਹਿਆ ਫੌਜੀ ! ਇੱਕ ਨਹੀਂ ਦੋ ਆਸ਼ਕਾਂ ਨਾਲ ਮਿਲ ਕੇ ਮਹਿਲਾ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

Amritsar News : ਪਤਨੀ ਦੇ ਨਾਜ਼ਾਇਜ ਸਬੰਧਾਂ ਦੀ ਭੇਂਟ ਚੜ੍ਹਿਆ ਫੌਜੀ ! ਇੱਕ ਨਹੀਂ ਦੋ ਆਸ਼ਕਾਂ ਨਾਲ ਮਿਲ ਕੇ ਮਹਿਲਾ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

Amritsar News :  ਅੰਮ੍ਰਿਤਸਰ ਦੇ ਪਿੰਡ ਬਾਲੀਆ ਮੰਜਪੁਰ ਵਿਖੇ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੇ ਆਪਣੇ ਪਤੀ ਨੂੰ ਦੋ ਆਸ਼ਕ ਪ੍ਰੇਮੀਆਂ ਕੋਲੋਂ ਕਤਲ ਕਰਵਾ ਦਿੱਤਾ। ਇਸ ਮਾਮਲੇ ਤੋਂ ਬਾਅਦ ਪੂਰੇ ਪਿੰਡ ’ਚ ਸਨਸਨੀ ਫੈਲ ਗਈ ਹੈ। 

ਹਾਸਿਲ ਹੋਈ ਜਾਣਕਾਰੀ ਮੁਤਾਬਿਕ ਪਿੰਡ ਬਾਲੀਆ ਮੰਜਪੁਰ  ’ਚ ਵਿਆਹੁਤਾ ਔਰਤ ਵੱਲੋਂ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੇ ਇੱਕ ਨਹੀਂ ਸਗੋਂ ਦੋ ਆਸ਼ਕ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਸਾਬਕਾ ਫੌਜੀ ਪਤੀ ਨੂੰ ਮਰਵਾ ਦਿੱਤਾ।

ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਜਿਸਦੀ ਪਤਨੀ ਦੇ ਗੈਰ ਮਰਦਾਂ ਨਾਲ ਨਾਜਾਇਜ਼ ਸਬੰਧ ਸੀ। ਜਿਸ ਕਰਕੇ ਉਸਦੀ ਪਤਨੀ ਨੇ ਬੀਤੀ ਰਾਤ ਜਦੋਂ ਉਸਦਾ ਪਤੀ ਸੁੱਤਾ ਪਿਆ ਸੀ ਤਾਂ ਮਹਿਲਾ ਨੇ ਆਪਣੇ ਪ੍ਰੇਮੀਆਂ ਨੂੰ ਘਰ ਬੁਲਾ ਲਿਆ ਜਿਨ੍ਹਾਂ ਨੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ ਸਿਰ ਘੁੱਟ ਕੇ ਮਾਰ ਦਿੱਤਾ। 

ਫਿਲਹਾਲ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ,ਜਿਸਦੀ ਮਦਦ ਨਾਲ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋ ਆਸ਼ਕ ਕਾਤਲਾਂ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ  ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Punjab Poor Air Quality : ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਤੋਂ ਪਾਰ, ਇਨ੍ਹਾਂ ਪੰਜ ਜ਼ਿਲ੍ਹਿਆਂ ਦੀ ਵਿਗੜੀ 'ਹਵਾ'

- PTC NEWS

Top News view more...

Latest News view more...

PTC NETWORK