Amritsar Mayor Election : ਭਾਰੀ ਹੰਗਾਮੇ ਵਿਚਾਲੇ ਅੰਮ੍ਰਿਤਸਰ ਨੂੰ ਮਿਲਿਆ ਨਵਾਂ ਮੇਅਰ; AAP ਦੇ ਜਤਿੰਦਰ ਸਿੰਘ ਭਾਟੀਆ ਬਣੇ ਮੇਅਰ
Amritsar Mayor Election : ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ ਸਿੰਘ ਮੋਤੀ ਭਾਟੀਆ ਅੰਮ੍ਰਿਤਸਰ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਤੋਂ ਇਲਾਵਾ ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੀਆਂ ਹਨ। ਅੰਮ੍ਰਿਤਸਰ, ਜਿਸ ਦੇ 85 ਵਾਰਡ ਹਨ, ਵਿੱਚ ਮੇਅਰ ਲਈ 46 ਕੌਂਸਲਰਾਂ ਦਾ ਬਹੁਮਤ ਜ਼ਰੂਰੀ ਸੀ। ਚੋਣਾਂ ਵਿੱਚ ਕਾਂਗਰਸ ਦੇ ਕੌਂਸਲਰਾਂ ਦੀ ਸਭ ਤੋਂ ਵੱਧ ਗਿਣਤੀ 40 ਸੀ। ਇਸ ਦੌਰਾਨ, ਕਾਂਗਰਸੀ ਕੌਂਸਲਰ ਧਰਨਾ ਦੇ ਕੇ ਬੈਠ ਗਏ ਹਨ।
ਆਮ ਆਦਮੀ ਪਾਰਟੀ ਦੇ 24 ਕੌਂਸਲਰ ਜਿੱਤੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ 7 ਆਜ਼ਾਦ ਅਤੇ 2 ਭਾਜਪਾ ਕੌਂਸਲਰਾਂ ਦੇ ਸਮਰਥਨ ਦਾ ਵੀ ਦਾਅਵਾ ਕੀਤਾ। ਕਾਂਗਰਸ ਨੇ ਇੱਕ ਆਜ਼ਾਦ ਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ 41 ਕੌਂਸਲਰਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ। ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ, ਕਾਂਗਰਸ ਮੇਅਰ ਬਣਨ ਤੋਂ ਖੁੰਝ ਗਈ।
ਇਸ ਦੌਰਾਨ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਵਿਧਾਇਕਾਂ ਦਾ ਧੰਨਵਾਦ ਕਰਦਾ ਹਨ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ । ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਦੇ ਬੁਨਿਆਦੀ ਮੁੱਦਿਆਂ 'ਤੇ ਕੰਮ ਕੀਤਾ ਜਾਵੇਗਾ। ਸ਼ਹਿਰ ਵਿੱਚ ਸਫ਼ਾਈ ਅਤੇ ਸੀਵਰੇਜ ਦਾ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ : Vicky Middukhera murder case : ਮਿੱਡੂਖੇੜਾ ਕਤਲਕਾਂਡ 'ਚ ਤਿੰਨੇ ਦੋਸ਼ੀਆਂ ਨੂੰ ਉਮਰਕੈਦ, 2-2 ਲੱਖ ਰੁਪਏ ਜੁਰਮਾਨੇ ਦਾ ਸੁਣਾਇਆ ਫੈਸਲਾ
- PTC NEWS