ਜਲੰਧਰ :ਜਲੰਧਰ ਜ਼ਿਲ੍ਹੇ ਵਿੱਚ 14 ਜਨਵਰੀ ਨੂੰ ਦਾਖਿਲ ਹੋ ਰਹੀ ‘ ਭਾਰਤ ਜੋੜੋ ਯਾਤਰਾ' ਦੇ ਮੱਦੇਨਜ਼ਰ ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਿਸ (ਦਿਹਾਤੀ) ਵੱਲੋਂ ਯਾਤਰਾ ਦੇ ਰੂਟ ’ਤੇ ਆਵਾਜਾਈ ਲਈ ਬਦਲਵੇਂ ਰੂਟਾਂ ਦਾ ਵੇਰਵਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 14 ਅਤੇ 15 ਜਨਵਰੀ ਨੂੰ ਪੁਲਿਸ ਵਲੋਂ ਜਾਰੀ ਰੂਟਾਂ ਨੂੰ ਹੀ ਅਪਣਾਉਣ ਤਾਂ ਜੋ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਿਹਾਤੀ ਪੁਲਿਸ ਵੱਲੋਂ ਜਾਰੀ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਅਨੁਸਾਰ 14 ਜਨਵਰੀ ਨੂੰ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੀ ਟਰੈਫਿਕ ਕੋਨਿਕਾ ਰਿਜੋਰਟ ਤੋਂ ਬਾਈਪਾਸ ਬੰਗਾ, ਨਵਾਂ ਸ਼ਹਿਰ ਅਤੇ ਰਾਹੋਂ ਹੁੰਦੀ ਹੋਈ ਲੁਧਿਆਣਾ ਜਾਵੇਗੀ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਟਰੈਫਿਕ ਲੁਧਿਆਣਾ ਤੋਂ ਵਾਇਆ ਸਿਧਵਾਂ ਬੇਟ, ਮਹਿਤਪੁਰ, ਨਕੋਦਰ ਹੁੰਦੀ ਹੋਈ ਜਲੰਧਰ ਪਹੁੰਚੇਗੀ। ਇਸੇ ਤਰ੍ਹਾਂ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਹੀਕਲ (ਵਨ-ਵੇਅ) ਕੋਨਿਕਾ ਰਿਜੋਰਟ ਤੋਂ ਗੁਰਾਇਆਂ, ਫਿਲੌਰ ਅਤੇ ਲੁਧਿਆਣਾ ਜਾਣਗੇ। ਕਮਿਸ਼ਨਰੇਟ ਪੁਲਿਸ ਵੱਲੋਂ ਜਾਰੀ ਆਵਾਜਾਈ ਦੇ ਬਦਲਵੇਂ ਰੂਟਾਂ ਅਨੁਸਾਰ 15 ਜਨਵਰੀ ਨੂੰ ਲੁਧਿਆਣਾ-ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਟਰੈਫਿਕ ਫਗਵਾੜਾ ਤੋਂ ਮੇਹਟੀਆਣਾ ਹੁੰਦੀ ਹੋਈ ਹੁਸ਼ਿਆਰਪੁਰ ਪਹੁੰਚੇਗੀ। ਲੁਧਿਆਣਾ-ਫਗਵਾੜਾ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੈਫਿਕ ਫਗਵਾੜਾ ਤੋਂ ਮੇਹਟੀਆਣਾ, ਆਦਮਪੁਰ, ਭੋਗਪੁਰ ਤੋਂ ਟਾਂਡਾ , ਸ੍ਰੀ ਹਰਗੋਬਿੰਦਪੁਰ ਤੋਂ ਅੰਮ੍ਰਿਤਸਰ ਪਹੁੰਚੇਗੀ। ਲੁਧਿਆਣਾ ਤੋਂ ਜਲੰਧਰ,ਕਪੂਰਥਲਾ ਆਉਣ ਵਾਲੀ ਹੈਵੀ ਟਰੈਫਿਕ ਫਿਲੌਰ ਤੋਂ ਨਕੋਦਰ ਹੁੰਦੀ ਹੋਈ ਜਲੰਧਰ, ਕਪੂਰਥਲਾ ਪਹੁੰਚੇਗੀ। ਇਸੇ ਤਰ੍ਹਾਂ ਲੁਧਿਆਣਾ-ਫਗਵਾੜਾ ਤੋਂ ਜਲੰਧਰ ਤੇ ਕਪੂਰਥਲਾ ਨੂੰ ਆਉਣ ਵਾਲੀ ਟਰੈਫਿਕ ਫਗਵਾੜਾ ਸ਼ੂਗਰ ਮਿਲ ਚੌਕ ਤੋਂ ਸਤਨਾਮਪੁਰਾ ਹੁੰਦੀ ਹੋਈ ਜੰਡਿਆਲਾ ਤੋਂ ਜਮਸ਼ੇਰ ਤੋਂ 66 ਫੁੱਟੀ ਰੋਡ ਰਾਹੀਂ ਜਲੰਧਰ ਪਹੁੰਚੇਗੀ। ਜਲੰਧਰ ਤੋਂ ਫਗਵਾੜਾ ਜਾਣ ਵਾਲੀ ਟਰੈਫਿਕ 66 ਫੁੱਟੀ ਰੋਡ ਜਲੰਧਰ ਤੋਂ ਜਮਸ਼ੇਰ, ਜੰਡਿਆਲਾ ਤੋਂ ਸਤਨਾਮਪੁਰਾ ਹੋ ਕੇ ਫਗਵਾੜਾ ਪਹੁੰਚੇਗੀ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲੀ ਟਰੈਫਿਕ ਆਦਮਪੁਰ ਤੋਂ ਜੰਡੂਸਿੰਘਾ, ਲੰਮਾ ਪਿੰਡ ਚੌਕ ਤੋਂ ਵਾਈ ਪੁਆਇੰਟ ਭਗਤ ਸਿੰਘ ਕਲੋਨੀ-ਮਕਸੂਦਾਂ ਚੌਕ ਤੋਂ ਵਰਕਸ਼ਾਪ ਚੌਕ ਹੁੰਦੀ ਹੋਈ ਜਲੰਧਰ ਪਹੁੰਚੇਗੀ। ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਟਰੈਫਿਕ ਪਠਾਨਕੋਟ ਚੌਕ ਫਲਾਈ ਓਵਰ ਤੋਂ ਕਰਤਾਰਪੁਰ, ਬਿਆਸ, ਬਟਾਲਾ ਤੋਂ ਗੁਰਦਾਸਪੁਰ ਤੋਂ ਪਠਾਨਕੋਟ ਪਹੁੰਚੇਗੀ। ਕਮਿਸ਼ਨਰੇਟ ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 15 ਜਨਵਰੀ ਨੂੰ ਸਵੇਰੇ 7 ਵਜੇ ਤੋਂ ਯਾਤਰਾ ਦੀ ਸਮਾਪਤੀ ਤੱਕ ਡਾਈਵਰਟ ਕੀਤੇ ਰੂਟਾਂ ਨੂੰ ਹੀ ਅਪਣਾਇਆ ਜਾਵੇ। ਟਰੈਫਿਕ ਦੇ ਬਦਲਵੇਂ ਰੂਟਾਂ ਸਬੰਧੀ ਵਧੇਰੇ ਜਾਣਕਾਰੀ/ਸਹਾਇਤਾ ਲਈ ਟਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ 0181-2227296 ਅਤੇ 98763-00923 ’ਤੇ ਸੰਪਰਕ ਕੀਤਾ ਜਾ ਸਕਦਾ ਹੈ।