ਲਖਨਊ, 10 ਦਸੰਬਰ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਵਿੱਚ ਹਥਿਆਰ ਸਪਲਾਈ ਕਰਨ ਦੇ ਇਲਜ਼ਾਮਾਂ ਵਿੱਚ ਬੁਲੰਦਸ਼ਹਿਰ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਦੀ ਟੀਮ ਨੇ ਯੂਪੀ ਦੇ ਬੁਲੰਦਸ਼ਹਿਰ ਵਿੱਚ ਛਾਪਾ ਮਾਰ ਕੇ ਹਥਿਆਰਾਂ ਦੇ ਸਪਲਾਇਰ ਮੁਹੰਮਦ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵੀ ਪੜ੍ਹੋ: ਮੂਸੇਵਾਲੇ ਦੇ ਕਾਤਲ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਮਜਬੂਰ ਪਿਤਾ ਦਾ ਝਲਕਿਆ ਦਰਦ ਸ਼ਾਹਬਾਜ਼ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾਂਦਾ ਹੈ। NIA ਦੀ ਜਾਂਚ 'ਚ ਗ੍ਰਿਫਤਾਰ ਸ਼ਾਹਬਾਜ਼ ਬਾਰੇ ਵੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਇਸ ਮਾਮਲੇ 'ਚ ਸ਼ਾਹਬਾਜ਼ ਅੰਸਾਰੀ ਸਮੇਤ ਕੁੱਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।NIA ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਹੰਮਦ ਸ਼ਾਹਬਾਜ਼ ਅੰਸਾਰੀ ਉਰਫ ਸ਼ਹਿਜ਼ਾਦ ਨੇ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕੀਤਾ ਸੀ। ਜਾਂਚ ਵਿੱਚ ਇਹ ਵੀ ਪੁਸ਼ਟੀ ਹੋਈ ਹੈ ਕਿ ਇਹ ਹਥਿਆਰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਸਨ। NIA ਨੇ 18 ਅਕਤੂਬਰ ਨੂੰ ਸ਼ਾਹਬਾਜ਼ ਅੰਸਾਰੀ ਦੇ ਘਰ ਦੀ ਤਲਾਸ਼ੀ ਲਈ ਸੀ। ਤਲਾਸ਼ੀ ਦੌਰਾਨ ਐਨਆਈਏ ਨੇ ਕਈ ਅਪਰਾਧਕ ਦਸਤਾਵੇਜ਼, ਗੈਰ-ਕਾਨੂੰਨੀ ਤੌਰ 'ਤੇ ਹਾਸਲ ਕੀਤੀਆਂ ਜਾਇਦਾਦਾਂ ਦੇ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਸਟਾਰ ਬ੍ਰਾਂਡ ਦੀ ਪਿਸਤੌਲ ਬਰਾਮਦ ਕੀਤੀ ਸੀ, ਜੋ ਕਿ ਜ਼ਬਤ ਕੀਤੇ ਗਏ ਸਨ।ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਭਗੌੜਾ ਕਰਾਰਇਹ ਗ੍ਰਿਫ਼ਤਾਰੀ ਐਨਆਈਏ ਨੇ 8 ਦਸੰਬਰ ਨੂੰ ਕੀਤੀ ਸੀ। ਐਨਆਈਏ ਦਾ ਇਲਜ਼ਾਮ ਹੈ ਕਿ ਲਾਰੈਂਸ ਗੈਂਗ ਦੇ ਮੈਂਬਰਾਂ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਨਿਸ਼ਾਨਾ ਕਤਲ ਸਮੇਤ ਘਿਨਾਉਣੇ ਅਪਰਾਧ ਕੀਤੇ ਹਨ।