Amitabh Bachchan Battle Liver Disease: ਲਿਵਰ ਸਿਰੋਸਿਸ ਕੀ ਹੈ, ਉਹ ਬਿਮਾਰੀ ਜਿਸ ਨੇ ਅਮਿਤਾਭ ਬੱਚਨ ਦੇ 75% ਲਿਵਰ ਨੂੰ ਪਹੁੰਚਾਇਆ ਨੁਕਸਾਨ ?
Amitabh Bachchan Battle Liver Disease: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇੱਕ ਭਿਆਨਕ ਬਿਮਾਰੀ ਤੋਂ ਪੀੜਤ ਹਨ। ਦੱਸ ਦਈਏ ਕਿ ਅਮਿਤਾਭ ਬੱਚਣ ਦਾ 25 ਫੀਸਦੀ ਲੀਵਰ ਕੰਮ ਕਰ ਰਿਹਾ ਹੈ ਅਤੇ 75 ਫੀਸਦੀ ਲੀਵਰ ਖ਼ਰਾਬ ਹੋ ਚੁੱਕਿਆ ਹੈ। ਯਾਨੀ ਕਿ ਅਮਿਤਾਭ ਬੱਚਨ ਦਾ ਸਿਰਫ 25 ਫੀਸਦ ਲੀਵਰ ਹੀ ਠੀਕ ਹੈ ਜਦਕਿ 75 ਫੀਸਦ ਲੀਵਰ ਖਤਮ ਹੋ ਚੁੱਕਿਆ ਹੈ।
ਸ਼ੂਟਿੰਗ ਦੌਰਾਨ ਬਿੱਗ ਬੀ ਨਾਲ ਵਾਪਰਿਆ ਸੀ ਵੱਡਾ ਹਾਦਸਾ
ਦੱਸ ਦਈਏ ਕਿ ਸਾਲ 1982 'ਚ ਫ਼ਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ। ਇਸ ਦੌਰਾਨ ਅੰਦਰੂਨੀ ਬਲੀਡਿੰਗ ਕਾਰਨ ਉਨ੍ਹਾਂ ਦੇ ਸਰੀਰ 'ਚ ਖੂਨ ਦੀ ਕਾਫ਼ੀ ਕਮੀ ਸੀ। ਜਿਸ ਕਾਰਨ ਖੂਨ ਚੜ੍ਹਾਉਣ ਦੀ ਕਾਹਲੀ 'ਚ 200 ਖੂਨਦਾਨੀਆਂ ਤੋਂ 60 ਦੇ ਕਰੀਬ ਖੂਨ ਦੀਆਂ ਬੋਤਲਾਂ ਲਈਆਂ ਗਈਆਂ। ਇਨ੍ਹਾਂ 200 'ਚੋਂ ਇੱਕ ਵਿਅਕਤੀ ਹੈਪੇਟਾਈਟਸ-ਬੀ ਤੋਂ ਪੀੜਤ ਸੀ ਅਤੇ ਉਸਦਾ ਖ਼ੂਨ ਵੀ ਅਮਿਤਾਭ ਬੱਚਨ ਨੂੰ ਚੜ੍ਹਾ ਦਿੱਤਾ ਗਿਆ, ਜਿਸ ਕਾਰਨ ਉਹ ਹੈਪੇਟਾਈਟਸ-ਬੀ ਨਾਲ ਪੀੜਤ ਹੋ ਗਏ।
25 ਫੀਸਦੀ ਲਿਵਰ 'ਤੇ ਜ਼ਿੰਦਾ ਬਿੱਗ ਬੀ
ਦੱਸ ਦਈਏ ਕਿ ਹੈਪੇਟਾਈਟਸ-ਬੀ ਇਨਫੈਕਸ਼ਨ ਨੇ ਅਮਿਤਾਭ ਬੱਚਨ ਦੇ ਲੀਵਰ ਨੂੰ 75 ਫੀਸਦੀ ਤੱਕ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਨੂੰ ਲਿਵਰ ਸਿਰੋਸਿਸ ਹੋ ਗਿਆ। ਇਸ ਤੋਂ ਬਚਣ ਲਈ ਬਿੱਗ-ਬੀ ਨੂੰ ਆਪਣੇ ਲਿਵਰ ਦਾ 75 ਫੀਸਦੀ ਸੰਕਰਮਿਤ ਹਿੱਸਾ ਕਢਵਾਉਣਾ ਪਿਆ। ਹੁਣ ਉਹ ਸਿਰਫ਼ 25 ਫੀਸਦੀ ਲਿਵਰ 'ਤੇ ਜ਼ਿੰਦਾ ਹੈ।
ਆਖਿਰ ਕੀ ਹੁੰਦਾ ਹੈ ਲਿਵਰ ਸਿਰੋਸਿਸ ?
ਕਾਬਿਲੇਗੌਰ ਹੈ ਕਿ ਲਿਵਰ ਸਿਰੋਸਿਸ ਬਿਮਾਰੀ ਦੇ ਲੱਛਣ ਉਸ ਸਮੇਂ ਤੱਕ ਦਿਖਾਈ ਨਹੀਂ ਦਿੰਦੇ ਜਦੋਂ ਤੱਕ ਲੀਵਰ ਪੂਰੀ ਤਰ੍ਹਾਂ ਖ਼ਰਾਬ ਨਹੀਂ ਹੋ ਜਾਂਦਾ। ਜੀ ਹਾਂ ਇਸ ਬਿਮਾਰੀ ਨੂੰ ਸਾੲਲੈਂਟ ਕਿੱਲਰ ਕਹਿਣਾ ਗ਼ਲਤ ਨਹੀਂ ਹੋਵੇਗਾ ਕਿਉਂਕਿ ਇੱਕ ਸਿਹਤਮੰਦ ਦਿਖਣ ਵਾਲਾ ਵਿਅਕਤੀ ਵੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਨੂੰ ਪਤਾ ਵੀ ਨਹੀਂ ਹੁੰਦਾ। ਦੱਸ ਦਈਏ ਕਿ ਜਦੋਂ ਲੀਵਰ ਖ਼ਰਾਬ ਹੋ ਜਾਂਦਾ ਹੈ ਤਾਂ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ।
- PTC NEWS