Bharatpol Portal : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਂਚ ਕੀਤਾ BHARATPOL, ਜਾਣੋ ਕਿਵੇਂ ਕੰਮ ਕਰੇਗੀ ਇਹ 'ਦੇਸੀ ਇੰਟਰਪੋਲ'
Bharatpol Portal : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੀਬੀਆਈ ਦਾ ਭਾਰਤਪੋਲ ਪੋਰਟਲ ਲਾਂਚ ਕੀਤਾ। ਗ੍ਰਹਿ ਮੰਤਰਾਲੇ ਨੇ ਇੰਟਰਪੋਲ ਦੀ ਤਰਜ਼ 'ਤੇ ਦੇਸ਼ 'ਚ 'ਭਾਰਤਪੋਲ' ਸ਼ੁਰੂ ਕਰ ਦਿੱਤੀ ਹੈ। ਸਾਈਬਰ ਅਪਰਾਧ, ਵਿੱਤੀ ਅਪਰਾਧ, ਸੰਗਠਿਤ ਅਪਰਾਧ, ਮਨੁੱਖੀ ਤਸਕਰੀ, ਅੰਤਰਰਾਸ਼ਟਰੀ ਅਪਰਾਧ ਦੇ ਮਾਮਲਿਆਂ ਵਿੱਚ ਭਾਰਤਪੋਲ ਪੋਰਟਲ ਰਾਹੀਂ ਜਾਂਚ ਤੇਜ਼ ਕੀਤੀ ਜਾਵੇਗੀ ਅਤੇ ਅਸਲ ਸਮੇਂ ਦੀ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਮਿਲੇਗੀ।
ਦੱਸ ਦਈਏ ਕਿ ਇਹ ਪੋਰਟਲ ਸੀਬੀਆਈ ਦੇ ਅਧੀਨ ਕੰਮ ਕਰੇਗਾ, ਪਰ ਇਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਰਾਜਾਂ ਦੀ ਪੁਲਿਸ ਕਿਸੇ ਵੀ ਲੋੜੀਂਦੇ ਅਪਰਾਧੀ ਜਾਂ ਭਗੌੜੇ ਬਾਰੇ ਖੁਫੀਆ ਜਾਣਕਾਰੀ ਲਈ ਇਸ ਪੋਰਟਲ ਦੀ ਮਦਦ ਨਾਲ ਸਿੱਧੇ ਤੌਰ 'ਤੇ ਇੰਟਰਪੋਲ ਦੀ ਮਦਦ ਲੈ ਸਕੇਗੀ। ਇਸ ਤੋਂ ਇਲਾਵਾ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ 'ਭਾਰਤਪੋਲ' ਦੀ ਮਦਦ ਨਾਲ ਕਿਸੇ ਵੀ ਅਪਰਾਧੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਭਾਰਤੀ ਏਜੰਸੀਆਂ ਨਾਲ ਆਸਾਨੀ ਨਾਲ ਸੰਪਰਕ ਕਰ ਸਕਣਗੀਆਂ। ਇਸ ਤਰ੍ਹਾਂ 'ਭਾਰਤਪੋਲ ਪੋਰਟਲ' ਅੰਤਰਰਾਸ਼ਟਰੀ ਪੁਲਿਸਿੰਗ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।
ਭੋਰਤਪੋਲ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, 'ਇਹ ਲਾਂਚ ਸਾਡੇ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅੰਤਰਰਾਸ਼ਟਰੀ ਜਾਂਚ ਨੂੰ ਇੱਕ ਵੱਖਰੇ ਦੌਰ ਵਿੱਚ ਲੈ ਜਾਵੇਗਾ। ਇਕ ਤਰ੍ਹਾਂ ਨਾਲ ਹੁਣ ਤੱਕ ਇੰਟਰਪੋਲ ਨਾਲ ਕੰਮ ਕਰਨ ਵਾਲੀ ਇਕ ਹੀ ਏਜੰਸੀ ਸੀ। ਪਰ ਭਾਰਤਪੋਲ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੀ ਹਰ ਏਜੰਸੀ, ਹਰ ਰਾਜ ਦੀ ਪੁਲਿਸ ਆਪਣੇ ਆਪ ਨੂੰ ਇੰਟਰਪੋਲ ਨਾਲ ਬਹੁਤ ਆਸਾਨੀ ਨਾਲ ਜੋੜ ਸਕੇਗੀ ਅਤੇ ਆਪਣੀ ਜਾਂਚ ਨੂੰ ਤੇਜ਼ ਕਰ ਸਕੇਗੀ।
ਅਮਿਤ ਸ਼ਾਹ ਨੇ ਕਿਹਾ ਕਿ ਕਨੈਕਟ, ਨੋਟਿਸ, ਰੈਫਰੈਂਸ, ਬ੍ਰਾਡਕਾਸਟ ਅਤੇ ਰਿਸੋਰਸ, ਇਹ ਪੰਜ 'ਭਾਰਤਪੋਲ' ਦੇ ਪ੍ਰਮੁੱਖ ਮਾਡਿਊਲ ਹੋਣਗੇ, ਜਿਸ ਰਾਹੀਂ ਸਾਡੇ ਦੇਸ਼ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਕ ਪਲੇਟਫਾਰਮ 'ਤੇ ਆਉਣਗੀਆਂ।
ਇਹ ਵੀ ਪੜ੍ਹੋ : Canada US as 51st State : ਕੀ ਟਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਬਣੇਗਾ ਅਮਰੀਕਾ ਦਾ '51ਵਾਂ ਰਾਸ਼ਟਰ' ? ਟਰੰਪ ਨੇ ਮੁੜ ਦੁਹਰਾਈ ਪੇਸ਼ਕਸ਼
- PTC NEWS