Sun, Jul 7, 2024
Whatsapp

ਇਹ ਹੈ ਬੈਲੇਂਸ ਰੌਕ, ਜਿਸ ਨੂੰ ਭੂਚਾਲ ਵੀ ਨਹੀਂ ਹਿਲਾ ਸਕਦਾ! ਜਾਣੋ ਕੀ ਹੈ ਰਹੱਸ

Balance Rock This Rock Rests : ਇਸ ਦਾ ਭਾਰ ਕਈ ਟਨ ਹੈ। ਪਰ ਇਹ ਚੱਟਾਨ ਕੁਝ ਇੰਚ 'ਤੇ ਹੀ ਟਿਕੀ ਹੈ। ਇਸ ਬਾਰੇ ਖਾਸ ਗੱਲ ਇਹ ਹੈ ਕਿ 5 ਰਿਐਕਟਰਾਂ ਤੋਂ ਆਏ ਭੂਚਾਲ ਵੀ ਇਸ ਚੱਟਾਨ ਨੂੰ ਹਿਲਾ ਨਹੀਂ ਸਕੇ।

Reported by:  PTC News Desk  Edited by:  KRISHAN KUMAR SHARMA -- June 27th 2024 02:05 PM
ਇਹ ਹੈ ਬੈਲੇਂਸ ਰੌਕ, ਜਿਸ ਨੂੰ ਭੂਚਾਲ ਵੀ ਨਹੀਂ ਹਿਲਾ ਸਕਦਾ! ਜਾਣੋ ਕੀ ਹੈ ਰਹੱਸ

ਇਹ ਹੈ ਬੈਲੇਂਸ ਰੌਕ, ਜਿਸ ਨੂੰ ਭੂਚਾਲ ਵੀ ਨਹੀਂ ਹਿਲਾ ਸਕਦਾ! ਜਾਣੋ ਕੀ ਹੈ ਰਹੱਸ

Amazing Balance Rock This Rock Rests : ਦੱਸਿਆ ਜਾ ਰਿਹਾ ਹੈ ਕਿ ਜਬਲਪੁਰ ਦੇ ਮਦਨ ਮਹਿਲ 'ਚ ਇੱਕ ਅਜਿਹਾ ਚੱਟਾਨ ਹੈ, ਜੋ ਕਿ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਇਸ ਨੂੰ ਬੈਲੇਂਸ ਰੌਕ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਭਾਰ ਕਈ ਟਨ ਹੈ। ਪਰ ਇਹ ਚੱਟਾਨ ਕੁਝ ਇੰਚ 'ਤੇ ਹੀ ਟਿਕੀ ਹੈ। ਇਸ ਬਾਰੇ ਖਾਸ ਗੱਲ ਇਹ ਹੈ ਕਿ 5 ਰਿਐਕਟਰਾਂ ਤੋਂ ਆਏ ਭੂਚਾਲ ਵੀ ਇਸ ਚੱਟਾਨ ਨੂੰ ਹਿਲਾ ਨਹੀਂ ਸਕੇ। ਅੱਜ ਵੀ ਇਹ ਚੱਟਾਨ ਉਸੇ ਤਰ੍ਹਾਂ ਖੜੀ ਹੈ। ਵਿਗਿਆਨੀਆਂ ਨੇ ਇਸ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਦਾ ਜਵਾਬ ਸਿਰਫ ਇਹ ਹੈ ਕਿ ਇਹ ਪੱਥਰ ਸਿਰਫ਼ ਗੁਰੂਤਾ ਬਲ ਦੇ ਕਾਰਨ ਹੀ ਸਥਿਰ ਖੜਾ ਹੈ।

ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ 'ਚ ਗ੍ਰੇਨਾਈਟ ਦੀਆਂ ਚੱਟਾਨਾਂ ਮਸ਼ਹੂਰ ਹਨ। ਪਰ ਇਹ ਚੱਟਾਨ ਵੀ ਇਸੇ ਰੂਪ 'ਚ ਹੈ। ਦਸ ਦਈਏ ਕਿ ਇਹ ਸੰਤੁਲਨ ਚੱਟਾਨ ਮਦਨ ਮਹਿਲ ਦੇ ਨੇੜੇ ਸਥਿਤ ਹੈ। ਇਸ ਲਈ ਬੈਲੇਂਸ ਰੌਕ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। ਬੈਲੇਂਸ ਰੌਕ ਨੂੰ ਦੇਖ ਕੇ ਲੋਕ 2 ਮਿੰਟ ਲਈ ਡਰ ਜਾਣਦੇ ਹਨ ਅਤੇ ਸੋਚਦੇ ਹਨ, ਕਿ ਇਹ ਕਿਵੇਂ ਹੋ ਸਕਦਾ ਹੈ? ਵੈਸੇ ਤਾਂ ਕੁਝ ਲੋਕ ਨੇੜੇ ਖੜ੍ਹੇ ਹੋਣ ਤੋਂ ਵੀ ਡਰਦੇ ਹਨ। ਅਜਿਹਾ ਨਾ ਹੋਵੇ ਕਿ ਇਹ ਭਾਰੀ ਚੱਟਾਨ ਅਚਾਨਕ ਡਿੱਗ ਜਾਵੇ।


ਇਹ ਚੱਟਾਨ ਦੁਨੀਆਂ ਭਰ 'ਚ ਇੱਕ ਵੱਖਰੀ ਕਿਸਮ ਦਾ ਅਜੂਬਾ ਹੈ। ਦਸ ਦਈਏ ਕਿ ਇਸ ਦਾ ਇਤਿਹਾਸ ਸ਼ਹਿਰ 'ਚ ਹੀ ਦੇਖਿਆ ਜਾ ਸਕਦਾ ਹੈ। ਜਬਲਪੁਰ ਦਾ ਜੱਬਲ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਪੱਥਰ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਬਲਪੁਰ ਸ਼ਹਿਰ ਪਹਿਲਾਂ ਪੱਥਰਾਂ ਦਾ ਸ਼ਹਿਰ ਸੀ। ਸ਼ਹਿਰ 'ਚ ਥਾਂ-ਥਾਂ 'ਤੇ ਪੱਥਰ ਹੀ ਸਨ। ਵੈਸੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਰਿਸ਼ੀ ਜਬਲੀ ਨੇ ਜਬਲਪੁਰ 'ਚ ਤਪੱਸਿਆ ਕੀਤੀ ਸੀ। ਇਸੇ ਕਰਕੇ ਸ਼ਹਿਰ ਦਾ ਨਾਂ ਜਬਲਪੁਰ ਪਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਬੈਲੇਂਸ ਰੌਕ ਗ੍ਰੇਨਾਈਟ ਦੇ ਰੂਪ 'ਚ ਹੈ, ਜਿਸ ਦੇ ਆਲੇ-ਦੁਆਲੇ ਪਹਿਲਾਂ ਮਿੱਟੀ ਹੁੰਦੀ ਸੀ। ਹੌਲੀ-ਹੌਲੀ ਸਮੇਂ ਦੇ ਨਾਲ ਚੱਟਾਨ ਦੇ ਨੇੜੇ ਦੀ ਮਿੱਟੀ ਧੋਤੀ ਗਈ।

ਜਾਣਕਾਰਾਂ ਅਨੁਸਾਰ, ਕੁਝ ਸਾਲ ਪਹਿਲਾਂ ਬੈਲੇਂਸ ਰੌਕ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਬੈਲੇਂਸ ਰੌਕ ਨਿੱਜੀ ਜ਼ਮੀਨ 'ਤੇ ਸੀ। ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੇਕਰ ਬਹੁਤੇ ਲੋਕ ਸੰਤੁਲਨ ਚੱਟਾਨ 'ਤੇ ਚੜ੍ਹ ਜਾਣ ਤਾਂ ਵੀ ਸੰਤੁਲਨ ਵਾਲਾ ਚੱਟਾਨ ਨਹੀਂ ਡਿੱਗੇਗੀ। 1997 'ਚ ਜਦੋਂ ਕਰੀਬ 5 ਰਿਐਕਟਰਾਂ ਦਾ ਭੂਚਾਲ ਆਇਆ ਸੀ ਤਾਂ ਵੀ ਇਹ ਭੂਚਾਲ ਇਸ ਚੱਟਾਨ ਨੂੰ ਹਿਲਾ ਨਹੀਂ ਸਕਿਆ। ਬੈਲੇਂਸ ਰੌਕ ਇੱਕ ਅਦਭੁਤ ਕਿਸਮ ਦੀ ਚੱਟਾਨ ਹੈ ਅਤੇ ਪੂਰੇ ਦੇਸ਼ 'ਚ ਇੱਕ ਅਜੂਬਾ ਹੈ। ਅਜਿਹੀਆਂ ਚੱਟਾਨਾਂ ਪੂਰੀ ਦੁਨੀਆ 'ਚ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ।

- PTC NEWS

Top News view more...

Latest News view more...

PTC NETWORK