Tue, Jan 21, 2025
Whatsapp

Paris Olympics 'ਚ ਨੀਰਜ ਚੋਪੜਾ, ਪੀ.ਵੀ. ਸਿੰਧੂ ਦੇ ਨਾਲ-ਨਾਲ ਹੋਰ ਕਿਹੜੇ ਖਿਡਾਰੀਆਂ ਤੋਂ ਤਗਮਾ ਜਿੱਤਣ ਦੀ ਹੈ ਉਮੀਦ ? ਜਾਣੋ

Paris Olympics 2024 ਵਿੱਚ ਨੀਰਜ ਚੋਪੜਾ, ਪੀ.ਵੀ. ਸਿੰਧੂ ਵਰਗੇ ਅਥਲੀਟ 'ਤੋਂ ਕਰੋੜਾਂ ਭਾਰਤੀਆਂ ਨੂੰ ਤਗਮਾ ਜਿੱਤਣ ਦੀ ਉਮੀਦ ਹੈ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 26th 2024 12:11 PM
Paris Olympics 'ਚ ਨੀਰਜ ਚੋਪੜਾ, ਪੀ.ਵੀ. ਸਿੰਧੂ ਦੇ ਨਾਲ-ਨਾਲ ਹੋਰ ਕਿਹੜੇ ਖਿਡਾਰੀਆਂ ਤੋਂ ਤਗਮਾ ਜਿੱਤਣ ਦੀ ਹੈ ਉਮੀਦ ? ਜਾਣੋ

Paris Olympics 'ਚ ਨੀਰਜ ਚੋਪੜਾ, ਪੀ.ਵੀ. ਸਿੰਧੂ ਦੇ ਨਾਲ-ਨਾਲ ਹੋਰ ਕਿਹੜੇ ਖਿਡਾਰੀਆਂ ਤੋਂ ਤਗਮਾ ਜਿੱਤਣ ਦੀ ਹੈ ਉਮੀਦ ? ਜਾਣੋ

Paris Olympics 2024 : ਪੈਰਿਸ ਓਲੰਪਿਕ 2024 ਵਿੱਚ ਭਾਰਤ ਦੇ ਪੀਵੀ ਸਿੰਧੂ, ਨੀਰਜ ਚੋਪੜਾ, ਅਵਿਨਾਸ਼ ਸਾਬਲ, ਪਾਰੁਲ ਚੌਧਰੀ, ਕਿਸ਼ੋਰ ਜੇਨਾ ਵਰਗੇ ਹੋਰ ਅਥਲੀਟ ਦੇਸ਼ ਦੀ ਪ੍ਰਤੀਨਿਧਤਾ ਕਰਦੇ ਨਜ਼ਰ ਆਉਣਗੇ। ਨੀਰਜ ਚੋਪੜਾ, ਪੀ.ਵੀ. ਸਿੰਧੂ ਵਰਗੇ ਅਥਲੀਟ 'ਤੋਂ ਕਰੋੜਾਂ ਭਾਰਤੀਆਂ ਨੂੰ ਤਗਮਾ ਜਿੱਤਣ ਦੀ ਉਮੀਦ ਹੈ। ਨਾਲ ਹੀ ਕੁਝ ਨੌਜਵਾਨ ਐਥਲੀਟ ਵੀ ਹਨ, ਜਿਨ੍ਹਾਂ ਨੇ ਛੋਟੀ ਉਮਰ 'ਚ ਹੀ ਖੂਬ ਧਮਾਲ ਮਚਾ ਦਿੱਤਾ ਹੈ। ਉਹ ਭਾਰਤ ਲਈ ਤਗਮੇ ਜਿੱਤਣ ਦੀ ਤਾਕਤ ਵੀ ਰੱਖਦੇ ਹਨ।

ਸਿਫਤ ਕੌਰ ਸਮਰਾ (ਨਿਸ਼ਾਨੇਬਾਜ਼ੀ) 


ਪੈਰਿਸ ਓਲੰਪਿਕ 'ਚ ਡੈਬਿਊ ਕਰਨ ਵਾਲੀ ਸਮਰਾ ਭਾਰਤ ਲਈ ਨਿਸ਼ਾਨੇਬਾਜ਼ੀ 'ਚ ਤਮਗਾ ਜਿੱਤਣ ਦੀਆਂ ਉਮੀਦਾਂ 'ਚੋਂ ਇੱਕ ਹੋਵੇਗੀ। ਕਿਉਂਕਿ ਇਹ ਮੌਜੂਦਾ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ 'ਚ ਵਿਸ਼ਵ ਰਿਕਾਰਡ ਧਾਰਕ ਹੈ। ਉਸੇ ਤਰਾਂ ਪੈਰਿਸ 'ਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗੀ।

ਈਸ਼ਾ ਸਿੰਘ (ਨਿਸ਼ਾਨੇਬਾਜ਼ੀ) 

ਨਿਸ਼ਾਨੇਬਾਜ਼ੀ 'ਚ ਤਗਮੇ ਦੀ ਇੱਕ ਹੋਰ ਮਜ਼ਬੂਤ ​​ਦਾਅਵੇਦਾਰ ਈਸ਼ਾ ਸਿੰਘ ਹੈ। ਹੈਦਰਾਬਾਦ ਦੀ ਰਹਿਣ ਵਾਲੀ 19 ਸਾਲਾ ਪਿਸਟਲ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਛੋਟੀ ਉਮਰ 'ਚ ਹੀ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਈਸ਼ਾ ਸਿੰਘ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ 'ਚ ਵਿਅਕਤੀਗਤ ਵਰਗ 'ਚ ਚਾਂਦੀ ਦਾ ਤਗ਼ਮਾ ਅਤੇ ਟੀਮ ਵਰਗ 'ਚ ਸੋਨ ਤਗ਼ਮਾ ਜਿੱਤਿਆ ਹੈ। ਜਨਵਰੀ 'ਚ, ਉਸਨੇ ਜਕਾਰਤਾ 'ਚ ਏਸ਼ੀਅਨ ਓਲੰਪਿਕ ਕੁਆਲੀਫਾਇਰ 'ਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਸੋਨ ਤਗਮਾ ਜਿੱਤਿਆ ਸੀ।

ਧੀਰਜ ਬੋਮਾਦੇਵਰਾ (ਤੀਰਅੰਦਾਜ਼ੀ) 

ਦਸ ਦਈਏ ਕਿ ਆਂਧਰਾ ਪ੍ਰਦੇਸ਼ ਦੇ 23 ਸਾਲਾ ਧੀਰਜ ਨੇ ਏਸ਼ਿਆਈ ਖੇਡਾਂ 'ਚ ਪੁਰਸ਼ਾਂ ਦੇ ਰਿਕਰਵ 'ਚ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਿਛਲੇ ਨਵੰਬਰ 'ਚ ਤੀਰਅੰਦਾਜ਼ੀ ਮਹਾਂਦੀਪੀ ਕੁਆਲੀਫਾਇੰਗ ਟੂਰਨਾਮੈਂਟ 'ਚ ਵਿਅਕਤੀਗਤ ਰਿਕਰਵ 'ਚ ਪੈਰਿਸ ਓਲੰਪਿਕ ਲਈ ਦੇਸ਼ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਅਥਲੀਟ ਵੀ ਸੀ। ਧੀਰਜ ਤੋਂ ਪੈਰਿਸ ਓਲੰਪਿਕ 'ਚ ਵੀ ਤਮਗਾ ਜਿੱਤਣ ਦੀ ਉਮੀਦ ਹੈ।

ਪ੍ਰੀਤੀ ਸਾਈਂ ਪਵਾਰ (ਮੁੱਕੇਬਾਜ਼ੀ) 

ਨਿਖਤ ਜ਼ਰੀਨ ਅਤੇ ਲਵਲੀਨਾ ਬੋਰਗੋਹੇਨ ਵਰਗੇ ਮੁੱਕੇਬਾਜ਼ਾਂ ਤੋਂ ਇਲਾਵਾ ਭਾਰਤ ਕੋਲ ਇੱਕ ਹੋਰ ਖਿਡਾਰੀ ਹੈ ਜਿਸ ਤੋਂ ਕਰੋੜਾਂ ਭਾਰਤੀਆਂ ਨੂੰ ਉਮੀਦਾਂ ਹਨ। ਕਿਉਂਕਿ ਏਸ਼ਿਆਈ ਖੇਡਾਂ 'ਚ ਚਾਂਦੀ ਦਾ ਤਗ਼ਮਾ ਜੇਤੂ ਪ੍ਰੀਤੀ ਨੇ ਹਾਂਗਜ਼ੂ 'ਚ ਸੈਮੀਫਾਈਨਲ 'ਚ ਦਾਖ਼ਲ ਹੋ ਕੇ ਪੈਰਿਸ ਲਈ ਟਿਕਟ ਪੱਕੀ ਕਰ ਲਈ ਸੀ। ਦਸ ਦਈਏ ਕਿ ਪ੍ਰੀਤੀ ਪਹਿਲਵਾਨਾਂ ਅਤੇ ਕਬੱਡੀ ਖਿਡਾਰੀਆਂ ਦੇ ਪਰਿਵਾਰ ਤੋਂ ਆਉਂਦੀ ਹੈ। ਉਹ ਆਪਣੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੇਗੀ।

ਧਨਿਧੀ ਦੇਸਿੰਘੂ (ਤੈਰਾਕੀ) 

ਮੀਡਿਆ ਰਿਪੋਰਟਾਂ ਮੁਤਾਬਕ ਇਹ ਸਿਰਫ਼ 14 ਸਾਲ ਦੀ ਉਮਰ 'ਚ ਪੈਰਿਸ ਜਾਣ ਵਾਲੇ ਭਾਰਤੀ ਦਲ ਦੇ ਸਭ ਤੋਂ ਨੌਜਵਾਨ ਮੈਂਬਰ ਹਨ। ਧਨਿਧੀ ਦੇਸਿੰਘੂ ਨੇ ਪਿਛਲੇ ਸਾਲ ਨੈਸ਼ਨਲ ਖੇਡਾਂ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਤਗਮੇ ਜਿੱਤੇ ਹਨ ਅਤੇ ਇਸ ਸਾਲ ਉਸ ਦੇ ਸਰਵੋਤਮ ਪ੍ਰਦਰਸ਼ਨ ਤੋਂ ਬਾਅਦ ਉਹ ਚੋਟੀ ਦੀ ਰੈਂਕਿੰਗ ਵਾਲੀ ਭਾਰਤੀ ਮਹਿਲਾ ਤੈਰਾਕ ਵੀ ਹੈ। ਉਹ 200 ਮੀਟਰ ਫ੍ਰੀਸਟਾਈਲ 'ਚ ਹਿੱਸਾ ਲਵੇਗੀ।

ਰੀਤਿਕਾ ਹੁੱਡਾ (ਕੁਸ਼ਤੀ) 

ਰੀਤਿਕਾ ਹੁੱਡਾ ਹਰਿਆਣਾ ਦੀ ਇੱਕ ਭਾਰਤੀ ਮਹਿਲਾ ਪਹਿਲਵਾਨ ਹੈ। ਰੀਤਿਕਾ ਨੇ ਮਿਸਰ 'ਚ 2023 ਇਬਰਾਹਿਮ ਮੁਸਤਫਾ ਕੁਸ਼ਤੀ ਰੈਂਕਿੰਗ ਸੀਰੀਜ਼ 'ਚ ਔਰਤਾਂ ਦੇ 72 ਕਿਲੋਗ੍ਰਾਮ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ। ਰੀਤਿਕਾ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2023 'ਚ ਵੀ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਸੀ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਰਿਤਿਕਾ ਪੈਰਿਸ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੇਗੀ।

ਸ਼੍ਰੀਜਾ ਅਕੁਲਾ (ਟੇਬਲ ਟੈਨਿਸ) 

ਅਕੁਲਾ ਪੈਰਿਸ ਓਲੰਪਿਕ 'ਚ ਟੇਬਲ ਟੈਨਿਸ 'ਚ ਭਾਰਤ ਲਈ ਪਹਿਲਾ ਤਗ਼ਮਾ ਜਿੱਤਣ ਦੀ ਸੰਭਾਵਨਾ ਹੈ। ਕਿਉਂਕਿ ਉਸ ਦੇ ਓਲੰਪਿਕ ਤੋਂ ਪਹਿਲਾਂ ਦੇ 8 ਮਹੀਨੇ ਬਹੁਤ ਸ਼ਾਨਦਾਰ ਰਹੇ ਹਨ। ਜਦੋਂ ਉਸਨੇ ਕਾਰਪਸ ਕ੍ਰਿਸਟੀ ਫੀਡਰ ਟੂਰਨਾਮੈਂਟ ਜਿੱਤਿਆ। ਇਸ ਤੋਂ ਬਾਅਦ ਉਹ ਵਿਸ਼ਵ ਟੇਬਲ ਟੈਨਿਸ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ। ਫਿਰ ਉਸ ਨੇ ਚੀਨ ਦੇ ਇਕ ਖਿਡਾਰੀ ਨੂੰ ਹਰਾਇਆ ਅਤੇ ਫਿਰ WTT ਖਿਤਾਬ ਆਪਣੇ ਨਾਮ ਕੀਤਾ।

ਅੰਤਿਮ ਪੰਘਾਲ (ਕੁਸ਼ਤੀ) 

ਅੰਤਿਮ ਪੰਘਾਲ, ਜਿਸ ਦੇ ਨਾਮ ਪਹਿਲਾਂ ਹੀ ਕਈ ਉਪਲਬਧੀਆਂ ਹਨ, ਇਸ ਸੂਚੀ 'ਚ ਸਭ ਤੋਂ ਮਸ਼ਹੂਰ ਅਥਲੀਟ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਓਲੰਪਿਕ 'ਚ ਡੈਬਿਊ ਕਰੇਗੀ। ਦੋ ਵਾਰ ਦੇ ਅੰਡਰ-20 ਵਿਸ਼ਵ ਚੈਂਪੀਅਨ ਪਹਿਲਵਾਨ ਅਤੇ ਏਸ਼ੀਆਈ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਅਤੇ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਤਗਮਾ ਜੇਤੂ ਪੰਘਾਲ ਤੋਂ ਇਸ ਵਾਰ ਤਮਗਾ ਜਿੱਤਣ ਦੀ ਉਮੀਦ ਹੈ।

ਰਾਜ ਕੁਮਾਰ ਪਾਲ (ਹਾਕੀ) 

ਵੈਸੇ ਤਾਂ ਭਾਰਤੀ ਮਿਡਫੀਲਡਰ ਰਾਜ ਕੁਮਾਰ ਪਾਲ ਪਿਛਲੀ ਵਾਰ ਟੋਕੀਓ ਓਲੰਪਿਕ ਟੀਮ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੇ ਸਨ। ਪਰ ਉਹ 2022 'ਚ ਜਕਾਰਤਾ 'ਚ ਹੋਏ ਏਸ਼ੀਆ ਕੱਪ ਅਤੇ 2021 'ਚ ਢਾਕਾ 'ਚ ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਪਿਛਲੀ ਵਾਰ ਭਾਰਤ ਨੇ ਟੋਕੀਓ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਰਾਜਕੁਮਾਰ ਤੋਂ ਇਸ ਵਾਰ ਟੀਮ ਲਈ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

ਤੁਲਿਕਾ ਮਾਨ (ਜੂਡੋ) 

ਤੁਲਿਕਾ ਮਾਨ ਇਸ ਓਲੰਪਿਕ 'ਚ ਭਾਰਤ ਦੀ ਇਕਲੌਤੀ ਜੂਡੋਕਾ ਹੈ। 25 ਸਾਲਾ ਮਾਨ ਓਲੰਪਿਕ 'ਚ ਜੂਡੋ 'ਚ ਭਾਰਤ ਦਾ ਪਹਿਲਾ ਤਮਗਾ ਜਿੱਤਣਾ ਚਾਹੇਗਾ। ਪਿਛਲੀ ਵਾਰ ਟੋਕੀਓ 'ਚ ਸੁਸ਼ੀਲਾ ਦੇਵੀ ਲੀਕੰਬਮ ਭਾਰਤ ਦੀ ਇਕਲੌਤੀ ਜੂਡੋਕਾ ਸੀ ਅਤੇ ਉਹ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਸੀ।

ਇਹ ਵੀ ਪੜ੍ਹੋ: Paris Olympics 2024 'ਚ ਬਦਲੇਗਾ 128 ਸਾਲਾਂ ਦਾ ਇਤਿਹਾਸ, ਉਦਘਾਟਨੀ ਸਮਾਰੋਹ 'ਚ ਪਹਿਲੀ ਵਾਰ ਹੋਵੇਗਾ ਕੁਝ ਅਜਿਹਾ

- PTC NEWS

Top News view more...

Latest News view more...

PTC NETWORK