Yo-Yo Honey Singh: ਹਨੀ ਸਿੰਘ 'ਤੇ ਕਿਡਨੈਪ ਅਤੇ ਕੁੱਟਮਾਰ ਦਾ ਇਲਜ਼ਾਮ, ਮੁੰਬਈ ਪੁਲਿਸ ਨੇ ਦੱਸਿਆ ਕੀ ਹੈ ਪੂਰਾ ਮਾਮਲਾ
ਪੀਟੀਸੀ ਨਿਊਜ਼ ਡੈਸਕ: ਰੈਪਰ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਗਾਇਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਕ ਈਵੈਂਟ ਆਰਗੇਨਾਈਜ਼ਰ ਨੇ ਹਨੀ ਸਿੰਘ 'ਤੇ ਅਗਵਾ ਅਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਹੈ। ਮੁੰਬਈ ਪੁਲਿਸ ਮੁਤਾਬਕ ਸ਼ਿਕਾਇਤਕਰਤਾ ਦਾ ਨਾਂ ਵਿਵੇਕ ਰਮਨ ਹੈ, ਜਿਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
ਇਲਜ਼ਾਮ ਹੈ ਕਿ ਹਨੀ ਸਿੰਘ ਅਤੇ ਉਸਦੇ ਸਾਥੀਆਂ ਨੇ ਇਵੈਂਟ ਆਯੋਜਕ ਨੂੰ ਅਗਵਾ ਕੀਤਾ ਅਤੇ ਤਸੀਹੇ ਦਿੱਤੇ। ਹਾਲ ਹੀ 'ਚ ਹਨੀ ਸਿੰਘ ਗਰਲਫਰੈਂਡ ਟੀਨਾ ਥਡਾਨੀ ਨਾਲ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਵੀ ਚਰਚਾ 'ਚ ਰਹੇ ਸਨ।
ਮੁੰਬਈ ਪੁਲਸ ਨੇ ਦੱਸਿਆ, 'ਵਿਵੇਕ ਰਮਨ ਇਕ ਈਵੈਂਟ ਕੰਪਨੀ ਦੇ ਮਾਲਕ ਹਨ। ਉਸ ਨੇ ਹਨੀ ਸਿੰਘ 'ਤੇ ਅਗਵਾ, ਕੈਦ ਅਤੇ ਤਸ਼ੱਦਦ ਦੇ ਇਲਜ਼ਾਮ ਲਾਏ ਹਨ। ਵਿਵੇਕ ਰਮਨ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਹਨੀ ਸਿੰਘ ਅਤੇ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰਕੇ ਮੁੰਬਈ ਦੇ ਇੱਕ ਹੋਟਲ ਵਿੱਚ ਬੰਦੀ ਬਣਾ ਕੇ ਰੱਖਿਆ ਸੀ। ਫਿਰ ਉਸ ਦੀ ਕੁੱਟਮਾਰ ਕੀਤੀ।
ਹਨੀ ਸਿੰਘ ਅਤੇ ਈਵੈਂਟ ਆਰਗੇਨਾਈਜ਼ਰ ਵਿਚਾਲੇ ਕਿਉਂ ਹੋਈ ਲੜਾਈ?
ਬੁੱਧਵਾਰ 19 ਅਪ੍ਰੈਲ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਰਮਨ ਨੇ 15 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀ.ਕੇ.ਸੀ.) 'ਚ ਇਕ ਸਮਾਗਮ ਕਰਵਾਇਆ ਸੀ। ਰੈਪਰ ਵੀ ਇਸ ਸਮਾਗਮ ਦਾ ਹਿੱਸਾ ਸਨ। ਪਰ ਪੈਸਿਆਂ ਦੇ ਲੈਣ-ਦੇਣ ਵਿੱਚ ਗੜਬੜ ਹੋਣ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਇਸ ਝਗੜੇ ਤੋਂ ਬਾਅਦ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ 'ਤੇ ਤਸ਼ੱਦਦ ਢਾਈ।
ਸ਼ਿਕਾਇਤਕਰਤਾ ਦੀ ਇਹ ਮੰਗ
ਪੀੜਤ ਦੀ ਮੰਗ ਹੈ ਕਿ ਪੁਲਿਸ ਹਨੀ ਸਿੰਘ ਅਤੇ ਉਸਦੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ 'ਉਹ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ'। ਇਨ੍ਹੀਂ ਦਿਨੀਂ ਹਨੀ ਸਿੰਘ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ 'ਲੈਟਸ ਡਾਂਸ ਛੋਟੂ ਮੋਟੂ' ਕਰਕੇ ਵੀ ਸੁਰਖੀਆਂ ਬਟੋਰ ਰਹੇ ਹਨ।
ਹਨੀ ਸਿੰਘ ਦਾ ਬ੍ਰੇਕਅੱਪ ਅਤੇ ਪਹਿਲਾ ਵਿਆਹ
ਹਾਲ ਹੀ 'ਚ ਹਨੀ ਸਿੰਘ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਰਹੇ ਸਨ। ਚਰਚਾ ਸੀ ਕਿ ਹਨੀ ਸਿੰਘ ਅਤੇ ਗਰਲਫਰੈਂਡ ਟੀਨਾ ਥਡਾਨੀ ਦਾ ਬ੍ਰੇਕਅੱਪ ਹੋ ਗਿਆ ਹੈ। ਉਨ੍ਹਾਂ ਦਾ ਰਿਸ਼ਤਾ ਸਿਰਫ਼ ਇੱਕ ਸਾਲ ਤੱਕ ਚੱਲਿਆ। ਹਨੀ ਸਿੰਘ ਦਾ ਤਲਾਕ ਹੋ ਚੁੱਕਾ ਹੈ। ਪਿਛਲੇ ਸਾਲ ਹੀ ਉਸ ਦਾ ਆਪਣੀ ਪਹਿਲੀ ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਹੋਇਆ ਸੀ।
- ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਵਿਖਿਆ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਅਨਮੋਲ ਬਿਸ਼ਨੋਈ, ਸਿੰਗਰਾਂ ਵਲੋਂ ਸਪੱਸ਼ਟੀਕਰਨ
- PTC NEWS