ਹਰਫ਼ਨਮੌਲਾ ਕਿਰੋਨ ਪੋਲਾਰਡ ਵੱਲੋਂ IPL ਤੋਂ ਵੀ ਸੰਨਿਆਸ ਲੈਣ ਦਾ ਐਲਾਨ
kieron Pollard retirement from the IPL : ਮੁੰਬਈ ਇੰਡੀਅਨਜ਼ ਦੇ ਮਹਾਨ ਖਿਡਾਰੀ ਕਿਰੋਨ ਪੋਲਾਰਡ ਨੇ IPL ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਯਾਨੀ ਹੁਣ ਪੋਲਾਰਡ IPL ਨਹੀਂ ਖੇਡੇਗਾ। ਹਾਲੀਆ ਆਈਪੀਐਲ 'ਚ ਕਿਰੋਨ ਪੋਲਾਰਡ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਹੈ। ਪੋਲਾਰਡ ਪਿਛਲੇ ਸੀਜ਼ਨ 'ਚ ਪੂਰੀ ਤਰ੍ਹਾਂ ਫਲਾਪ ਰਿਹਾ ਸੀ। ਆਈਪੀਐਲ 2022 'ਚ ਪੋਲਾਰਡ ਨੇ 14.40 ਦੀ ਔਸਤ ਨਾਲ 144 ਦੌੜਾਂ ਬਣਾਈਆਂ। ਕਾਬਿਲੇਗੌਰ ਹੈ ਕਿ 2010 ਦੀ ਨਿਲਾਮੀ 'ਚ ਮੁੰਬਈ ਨੇ ਪੋਲਾਰਡ ਨੂੰ ਖ਼ਰੀਦਿਆ ਸੀ ਤੇ ਉਸਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ ਸੀ। ਉਦੋਂ ਤੋਂ ਪੋਲਾਰਡ ਮੁੰਬਈ ਟੀਮ ਦਾ ਹਿੱਸਾ ਸਨ। ਗੌਰਤਲਬ ਹੈ ਕਿ ਉਸੇ ਸਾਲ ਪੋਲਾਰਡ ਨੇ ਵੀ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
ਆਈਪੀਐਲ ਦੇ ਮਹਾਨ ਖਿਡਾਰੀਆਂ 'ਚੋਂ ਇਕ ਪੋਲਾਰਡ ਨੇ ਆਪਣੇ ਆਈਪੀਐਲ ਕਰੀਅਰ 'ਚ 189 ਮੈਚ ਖੇਡੇ, ਜਿਸ 'ਚ 3412 ਦੌੜਾਂ ਬਣਾਈਆਂ, ਜਿਸ 'ਚ ਆਈਪੀਐਲ ਵਿੱਚ 16 ਅਰਧ ਸੈਂਕੜੇ ਸ਼ਾਮਲ ਹਨ। ਪੋਲਾਰਡ ਨੇ ਆਈਪੀਐਲ 'ਚ 28.67 ਦੀ ਔਸਤ ਨਾਲ ਦੌੜਾਂ ਬਣਾਈਆਂ। ਪੋਲਾਰਡ ਦੇ ਨਾਂ ਵੀ ਆਈਪੀਐਲ ਵਿੱਚ 69 ਵਿਕਟਾਂ ਹਨ।
ਇਹ ਵੀ ਪੜ੍ਹੋ : ਸਤੇਂਦਰ ਜੈਨ ਨੂੰ VVIP ਸਹੂਲਤ ਦੇਣ ਦੇ ਮਾਮਲੇ 'ਚ ਤਿਹਾੜ ਜੇਲ ਦੇ ਸੁਪਰਡੈਂਟ ਮੁਅੱਤਲ
ਆਈਪੀਐੱਲ ਤੋਂ ਸੰਨਿਆਸ ਲੈਣ ਦੇ ਮੌਕੇ 'ਤੇ ਪੋਲਾਰਡ ਨੇ ਕਿਹਾ, 'ਇਹ ਫ਼ੈਸਲਾ ਲੈਣਾ ਆਸਾਨ ਨਹੀਂ ਸੀ ਕਿਉਂਕਿ ਮੈਂ ਕੁਝ ਹੋਰ ਸਾਲ ਖੇਡਦਾ ਰਹਾਂਗਾ ਪਰ ਮੈਂ ਸਮਝਦਾ ਹਾਂ ਕਿ ਇਸ ਸ਼ਾਨਦਾਰ ਫਰੈਂਚਾਇਜ਼ੀ ਜਿਸ ਨੇ ਇੰਨਾ ਕੁਝ ਹਾਸਲ ਕੀਤਾ ਹੈ, 'ਚ ਬਦਲਾਅ ਦੀ ਲੋੜ ਹੈ ਤੇ ਜੇ ਮੈਂ ਹੁਣ ਇਸ ਫਰੈਂਚਾਇਜ਼ੀ ਦੇ ਨਾਲ ਨਹੀਂ ਰਹੇਗਾ। ਪੋਲਾਰਡ ਨੇ ਅੱਗੇ ਕਿਹਾ ਮੈਂ ਪਿਛਲੇ 13 ਸੀਜ਼ਨਾਂ ਵਿੱਚ ਆਈਪੀਐਲ ਵਿੱਚ ਸਭ ਤੋਂ ਵੱਡੀ ਅਤੇ ਸਭ ਤੋਂ ਸਫਲ ਟੀਮ ਦੀ ਨੁਮਾਇੰਦਗੀ ਕਰਨ ਲਈ ਬਹੁਤ ਮਾਣ ਅਤੇ ਸਨਮਾਨ ਮਹਿਸੂਸ ਕਰਦਾ ਹਾਂ।
- PTC NEWS