Sun, Jan 26, 2025
Whatsapp

PRTC and PUNBUS Strike : ਪੰਜਾਬ ’ਚ 2 ਘੰਟੇ ਲਈ ਰਿਹਾ ਬੱਸਾਂ ਦਾ ਚੱਕਾ ਜਾਮ; ਲੋਕ ਹੋਏ ਖੱਜਲ ਖੁਆਰ

ਇਹ ਐਲਾਨ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਹੋਣ ਤੋਂ ਬਾਅਦ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

Reported by:  PTC News Desk  Edited by:  Aarti -- October 23rd 2024 08:31 AM -- Updated: October 23rd 2024 03:12 PM
PRTC and PUNBUS Strike : ਪੰਜਾਬ ’ਚ 2 ਘੰਟੇ ਲਈ ਰਿਹਾ ਬੱਸਾਂ ਦਾ ਚੱਕਾ ਜਾਮ; ਲੋਕ ਹੋਏ ਖੱਜਲ ਖੁਆਰ

PRTC and PUNBUS Strike : ਪੰਜਾਬ ’ਚ 2 ਘੰਟੇ ਲਈ ਰਿਹਾ ਬੱਸਾਂ ਦਾ ਚੱਕਾ ਜਾਮ; ਲੋਕ ਹੋਏ ਖੱਜਲ ਖੁਆਰ

PRTC and PUNBUS Strike : ਅੱਜ ਪੰਜਾਬ ’ਚ ਬੱਸਾਂ ਦਾ ਸਫਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਪੰਜਾਬ ’ਚ ਕੱਚਾ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਭਰ ’ਚ ਸਮੂਹ ਬੱਸ ਅੱਡੇ 2 ਘੰਟਿਆਂ ਦੇ ਲਈ ਬੰਦ ਕੀਤੇ ਗਏ ਸੀ। 10 ਵਜੇ ਤੋਂ ਲੈ ਕੇ 12 ਵਜੇ ਤੱਕ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਭਰ ’ਚ ਬੱਸ ਸਟੈਂਡ ਨੂੰ ਬੰਦ ਕਰਕੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ।  

ਇਹ ਐਲਾਨ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਹੋਣ ਤੋਂ ਬਾਅਦ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। 

ਹਾਲਾਂਕਿ ਇਸ ਐਲਾਨ ਮਗਰੋਂ ਕਈ ਜਿਲ੍ਹਿਆਂ ’ਚ ਅਸਰ ਨਹੀਂ ਦਿਖਾਈ ਦੇ ਰਿਹਾ ਹੈ। ਗੁਰਦਾਸਪੁਰ ’ਚ ਇਸ ਬੰਦ ਦਾ ਅਸਰ ਦਿਖਾਈ ਨਹੀਂ ਦਿਖਾਈ ਦਿੱਤਾ। 

ਪਠਾਨਕੋਟ

ਐਲਾਨ ਦੇ ਚੱਲਦੇ ਪਠਾਨਕੋਟ ’ਚ ਪਨਬਸ ਮੁਲਾਜ਼ਮਾਂ ਵੱਲੋ ਬੱਸ ਸਟੈਂਡ ਨੂੰ ਦੋ ਘੰਟੇ ਦੇ ਲਈ ਬੰਦ ਕਰਵਾਇਆ ਗਿਆ ਅਤੇ ਆਪਣੇ ਰੋਸ ਜਾਹਿਰ ਕੀਤਾ। ਇਸ ਸਬੰਧੀ ਜਦੋ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਇਕ ਜੁਲਾਈ ਨੂੰ ਉਨ੍ਹਾਂ ਦੀ ਬੈਠਕ ਹੋਈ ਸੀ ਜਿਸ ਵਿੱਚ ਉਨ੍ਹਾਂ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਚਾਰ ਮਹੀਨੇ ਬੀਤਣ ਦੇ ਬਾਵਜੂਦ ਉਨ੍ਹਾਂ ਦੇ ਹੱਥ ਖਾਲੀ ਹਨ। ਬੀਤੇ ਦਿਨ ਉਨ੍ਹਾਂ ਦੀ ਟ੍ਰਾੰਸਪੋਰਟ ਮੰਤਰੀ ਦੇ ਨਾਲ ਬੈਠਕ ਹੋਈ ਸੀ ਜੋ ਕਿ ਬੇਸਿੱਟਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵਲੋਂ ਜ਼ਿਮਨੀ ਚੋਣਾਂ ’ਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾਣਗੇ। 

ਇਹ ਵੀ ਪੜ੍ਹੋ : Punjab Bypolls Updates : ਕਾਂਗਰਸ ਨੇ ਨਵੇਂ ਚਿਹਰਿਆਂ ’ਤੇ ਖੇਡਿਆ ਦਾਅ, ਇਨ੍ਹਾਂ 2 ਸੀਟਾਂ 'ਤੇ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਉਤਾਰਿਆ ਮੈਦਾਨ ’ਚ

- PTC NEWS

Top News view more...

Latest News view more...

PTC NETWORK