Aligarh Saas Damad Love Story : ਆਪਣੇ ਜਵਾਈ ਨਾਲ ਫਰਾਰ ਹੋਣ ਵਾਲੀ ਸੱਸ ਨੇ ਪੁਲਿਸ ਥਾਣੇ 'ਚ ਕੀਤਾ ਸਰੰਡਰ ,ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Aligarh Saas Damad Love Story : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੀ ਇੱਕ ਔਰਤ ਅਤੇ ਉਸਦੇ ਹੋਣ ਵਾਲੇ ਜਵਾਈ ਦੀ ਲਵ ਸਟੋਰੀ ਨੇ ਦੇਸ਼ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ। ਓਥੇ ਹੀ ਪੁਲਿਸ ਟੀਮ ਹੋਣ ਵਾਲੇ ਜਵਾਈ ਨਾਲ ਫਰਾਰ ਹੋਣ ਵਾਲੀ ਉਸ ਸੱਸ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਸੀ। ਬੁੱਧਵਾਰ ਦੁਪਹਿਰ ਨੂੰ ਅਚਾਨਕ ਉਕਤ ਔਰਤ ਅਤੇ ਉਸਦਾ ਹੋਣ ਵਾਲਾ ਜਵਾਈ ਦਾਦੋਂ ਪੁਲਿਸ ਸਟੇਸ਼ਨ ਪਹੁੰਚੇ ਅਤੇ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।
ਦਰਅਸਲ, ਅੱਜ ਦੇ ਹੀ ਦਿਨ 16 ਅਪ੍ਰੈਲ ਨੂੰ ਰਾਹੁਲ ਦੀ ਬਾਰਾਤ ਜਾਣੀ ਸੀ। ਮਡਰਾਕ ਥਾਣਾ ਖੇਤਰ ਦੇ ਇੱਕ ਪਿੰਡ ਮੋਹਨਪੁਰਾ ਤੋਂ ਆਪਣੀ ਹੋਣ ਵਾਲੀ ਸੱਸ ਨੂੰ ਲੈ ਕੇ ਜਵਾਈ ਫਰਾਰ ਹੋ ਗਿਆ ਸੀ। 6 ਅਪ੍ਰੈਲ ਤੋਂ ਫਰਾਰ ਚੱਲ ਰਹੇ ਜਵਾਈ ਅਤੇ ਸੱਸ ਦੋਵੇਂ ਅੱਜ ਦੁਪਹਿਰ 2:00 ਵਜੇ ਦੇ ਕਰੀਬ ਦਾਦੋਂ ਪੁਲਿਸ ਸਟੇਸ਼ਨ ਪਹੁੰਚੇ। ਦਾਦੋਂ ਪੁਲਿਸ , ਮਡਰਾਕ ਥਾਣਾ ਪੁਲਿਸ ਨਾਲ ਸੰਪਰਕ ਕਰਕੇ ਦੋਵਾਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ।
ਜਵਾਈ ਅਤੇ ਸੱਸ ਪਹੁੰਚੇ ਪੁਲਿਸ ਸਟੇਸ਼ਨ
ਜਾਣਕਾਰੀ ਅਨੁਸਾਰ 6 ਅਪ੍ਰੈਲ ਨੂੰ ਮਡਰਾਕ ਥਾਣਾ ਖੇਤਰ ਦੇ ਨਿਵਾਸੀ ਮਛਰਿਆ ਨਗਲਾ ਪਿੰਡ ਦਾ ਰਹਿਣ ਵਾਲਾ ਰਾਹੁਲ ਆਪਣੀ ਹੋਣ ਵਾਲੀ ਸੱਸ ਸਪਨਾ ਨਾਲ ਭੱਜ ਗਿਆ ਸੀ। ਅੱਜ ਦੁਪਹਿਰ ਲਗਭਗ 2:00 ਵਜੇ ਆਪਣੀ ਸੱਸ ਨਾਲ ਦਾਦੋਂ ਪੁਲਿਸ ਸਟੇਸ਼ਨ ਪਹੁੰਚਿਆ। ਇਸ 'ਤੇ ਦਾਦੋਂ ਪੁਲਿਸ ਨੇ ਮਡਰਾਕ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ।
ਪੁੱਛਗਿੱਛ ਦੌਰਾਨ ਔਰਤ ਸਪਨਾ ਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਣ ਤੋਂ ਬਾਅਦ ਹਰ ਰੋਜ਼ ਉਸਦੀ ਕੁੱਟਮਾਰ ਕਰਦਾ ਸੀ। ਉਸਨੇ ਆਪਣੇ ਪਤੀ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਅਤੇ ਇਹ ਵੀ ਕਿਹਾ ਕਿ ਹੁਣ ਉਹ ਰਾਹੁਲ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ। ਔਰਤ ਨੇ ਦੱਸਿਆ ਕਿ ਬੇਟੀ ਦਾ ਵਿਆਹ ਰਾਹੁਲ ਨਾਲ ਤੈਅ ਹੋਣ ਤੋਂ ਬਾਅਦ ਜਦੋਂ ਵੀ ਰਾਹੁਲ ਦਾ ਫੋਨ ਆਉਂਦਾ ਸੀ, ਉਹ ਰਾਹੁਲ ਨਾਲ ਗੱਲ ਕਰਦੀ ਸੀ, ਇਸ ਗੱਲ 'ਤੇ ਧੀ ਵੀ ਕਈ ਤਰ੍ਹਾਂ ਦੇ ਆਰੋਪ ਲਗਾਉਂਦੀ ਸੀ, ਜਿਸ ਤੋਂ ਬਾਅਦ ਪਤੀ ਵੀ ਗਲੀ ਗਲੋਚ ਕਰਦੇ ਹੋਏ ਰਾਹੁਲ ਨਾਲ ਭੱਜਣ ਦੀ ਧਮਕੀ ਦਿੰਦਾ ਸੀ।
ਸਪਨਾ ਨੇ ਇਹ ਵੀ ਕਿਹਾ ਕਿ ਉਹ ਮਡਰਾਕ ਪੁਲਿਸ ਸਟੇਸ਼ਨ ਨਹੀਂ ਜਾਵੇਗੀ। ਦਾਦੋਂ ਪੁਲਿਸ ਸਟੇਸ਼ਨ ਤੋਂ ਮਦਦ ਚਾਹੀਦੀ ਹੈ। ਉਸਦੇ ਪ੍ਰੇਮੀ ਰਾਹੁਲ ਨੇ ਕਿਹਾ ਕਿ ਅਪ੍ਰੈਲ ਵਿੱਚ ਸਪਨਾ ਅਲੀਗੜ੍ਹ ਤੋਂ ਚੱਲ ਜੇ ਕਾਸਗੰਜ ਆਈ ਸੀ। ਜਿਸ ਤੋਂ ਬਾਅਦ ਅਸੀਂ ਬੱਸ ਵਿੱਚ ਸਵਾਰ ਹੋ ਕੇ ਬਰੇਲੀ ਪਹੁੰਚੇ ਅਤੇ ਫਿਰ ਬਿਹਾਰ ਰਾਜ ਦੇ ਮੁਜ਼ੱਫਰਪੁਰ ਜ਼ਿਲ੍ਹੇ ਪਹੁੰਚੇ। ਦੋ ਦਿਨ ਪਹਿਲਾਂ ਜਦੋਂ ਮੈਂ ਉੱਥੇ ਆਪਣਾ ਮੋਬਾਈਲ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਸੋਸ਼ਲ ਮੀਡੀਆ 'ਤੇ ਸਾਡੀ ਚਰਚਾ ਹੋ ਰਹੀ ਸੀ। ਇਸ ਗੱਲ ਨੂੰ ਲੈ ਕੇ ਅਸੀਂ ਬੱਸ ਵਿੱਚ ਸਵਾਰ ਹੋਏ ਅਤੇ ਮੁਜ਼ੱਫਰਪੁਰ ਤੋਂ ਦਿੱਲੀ ਪਹੁੰਚੇ। ਇੱਥੋਂ ਅਸੀਂ ਬੱਸ ਰਾਹੀਂ ਆਏ ਅਤੇ ਰਾਇਆ ਕੱਟ 'ਤੇ ਉਤਰੇ ਅਤੇ ਉੱਥੋਂ ਅਸੀਂ ਕਿਰਾਏ 'ਤੇ ਗੱਡੀ ਕਰਕੇ ਪੁਲਿਸ ਸਟੇਸ਼ਨ ਪਹੁੰਚੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੱਸ ਅਤੇ ਹੋਣ ਵਾਲਾ ਜਵਾਈ ਬਿਹਾਰ ਰਾਹੀਂ ਨੇਪਾਲ ਪਹੁੰਚ ਗਏ ਸਨ ਅਤੇ ਪੁਲਿਸ ਉੱਤਰਾਖੰਡ ਵਿੱਚ ਉਨ੍ਹਾਂ ਦੀ ਭਾਲ ਕਰਦੀ ਰਹੀ। ਰਾਹੁਲ ਦਾ ਵਿਆਹ ਸਪਨਾ ਦੀ ਧੀ ਨਾਲ 16 ਅਪ੍ਰੈਲ ਯਾਨੀ ਅੱਜ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਔਰਤ ਨਕਦੀ, ਗਹਿਣੇ ਆਦਿ ਲੈ ਕੇ ਆਪਣੇ ਜਵਾਈ ਨਾਲ ਘਰੋਂ ਫ਼ਰਾਰ ਹੋ ਗਈ ਸੀ।
- PTC NEWS