Ajnala Police Station Attack : 'ਵਾਰਿਸ ਪੰਜਾਬ ਦੇ' ਅਮਨਾ ਦੇ ਘਰ ਰੇਡ, ਜਾਣੋ ਕਿਹੜੇ ਮਾਮਲੇ ’ਚ ਚੁੱਕ ਕੇ ਲੈ ਗਈ ਪੁਲਿਸ
Ajnala Police Station Attack : ਅਜਨਾਲਾ ਪੁਲਿਸ ਨੇ ਫਰੀਦਕੋਟ ਦੇ ਪਿੰਡ ਪੰਜਗਰਾਈ ਕਲਾਂ ਵਿੱਚ ਵਾਰਿਸ ਪੰਜਾਬ ਦੇ ਸੰਗਠਨ ਨਾਲ ਜੁੜੇ ਅਮਨਦੀਪ ਸਿੰਘ ਅਮਨਾ ਦੇ ਘਰ ਛਾਪਾ ਮਾਰਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ।
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਣ ਤੋਂ ਬਾਅਦ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਸਬੰਧ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਗਰਾਈਂ ਕਲਾਂ ਦਾ ਅਮਨਦੀਪ ਅਮਨਾ ਦੀਪ ਸਿੱਧੂ ਦੇ ਸਮੇਂ ਤੋਂ ਹੀ ਵਾਰਿਸ ਪੰਜਾਬ ਦੇ ਸੰਗਠਨ ਨਾਲ ਜੁੜਿਆ ਹੋਇਆ ਹੈ। ਪੁਲਿਸ ਨੂੰ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਵਿੱਚ ਉਸਦੀ ਸ਼ਮੂਲੀਅਤ ਦਾ ਸ਼ੱਕ ਹੈ।
ਇਹ ਵੀ ਪੜ੍ਹੋ : Jalandhar Grenade Attack ’ਚ 21 ਸਾਲਾਂ ਨੌਜਵਾਨ ਵੀ ਸ਼ਾਮਲ. ਹਥਿਆਰਾਂ ਦੀ ਕੀਤੀ ਸੀ ਸਪਲਾਈ, ਪਿਤਾ ਹੈ ਪੰਜਾਬ ਪੁਲਿਸ ਦਾ ਮੁਲਾਜ਼ਮ
- PTC NEWS