Thu, Jan 23, 2025
Whatsapp

ਏਅਰ ਇੰਡੀਆ ਵੱਲੋਂ 500 ਨਵੇਂ ਜਹਾਜ਼ ਖ਼ਰੀਦਣ ਦੇ ਸੌਦੇ 'ਤੇ ਮੋਹਰ : ਰਿਪੋਰਟ

Reported by:  PTC News Desk  Edited by:  Ravinder Singh -- February 11th 2023 09:14 AM
ਏਅਰ ਇੰਡੀਆ ਵੱਲੋਂ 500 ਨਵੇਂ ਜਹਾਜ਼ ਖ਼ਰੀਦਣ ਦੇ ਸੌਦੇ 'ਤੇ ਮੋਹਰ : ਰਿਪੋਰਟ

ਏਅਰ ਇੰਡੀਆ ਵੱਲੋਂ 500 ਨਵੇਂ ਜਹਾਜ਼ ਖ਼ਰੀਦਣ ਦੇ ਸੌਦੇ 'ਤੇ ਮੋਹਰ : ਰਿਪੋਰਟ

ਬੈਂਗਲੁਰੂ : ਏਅਰ ਇੰਡੀਆ ਨੇ ਸੂਚੀਬੱਧ ਕੀਮਤਾਂ 'ਤੇ 100 ਬਿਲੀਅਨ ਡਾਲਰ ਤੋਂ ਵੱਧ ਦੇ ਲਗਭਗ 500 ਨਵੇਂ ਜਹਾਜ਼ਾਂ ਲਈ ਇਕ ਵੱਡੇ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਕਿਸੇ ਵੀ ਏਅਰਲਾਈਨ ਦੁਆਰਾ ਦਿੱਤਾ ਗਿਆ ਸਭ ਤੋਂ ਵੱਡਾ ਆਰਡਰ ਹੋ ਸਕਦਾ ਹੈ। ਸੂਤਰਾਂ ਅਨੁਸਾਰ ਏਅਰ ਇੰਡੀਆ ਨਵਾਂ ਮਾਲਕ ਲੱਭਣ ਤੋਂ ਬਾਅਦ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।



ਇਹ ਸੌਦਾ ਫਰਾਂਸ ਦੇ ਏਅਰਬੱਸ ਅਤੇ ਕੱਟੜ ਵਿਰੋਧੀ ਬੋਇੰਗ ਵਿਚਾਲੇ ਬਰਾਬਰ ਵੰਡਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸੌਦੇ ਦਾ ਐਲਾਨ ਅਗਲੇ ਹਫਤੇ ਦੀ ਸ਼ੁਰੂਆਤ 'ਚ ਕੀਤਾ ਜਾ ਸਕਦਾ ਹੈ। ਏਅਰ ਇੰਡੀਆ 250 ਏਅਰਬੱਸ ਜਹਾਜ਼ ਖਰੀਦਣ ਲਈ ਸਹਿਮਤ ਹੋ ਗਈ ਹੈ। ਇਹ 210 ਸਿੰਗਲ-ਆਈਸਲ A320neos ਅਤੇ 40 ਵਾਈਡਬਾਡੀ A350s ਵਿਚਕਾਰ ਵੰਡੇ ਗਏ ਹਨ। ਇਸ ਦੇ ਨਾਲ ਹੀ, 220 ਬੋਇੰਗ ਜਹਾਜ਼ਾਂ ਵਿੱਚ 737 ਮੈਕਸ ਨੈਰੋਬਾਡੀ ਜੈੱਟ ਦੇ 190 ਜਹਾਜ਼, 787 ਵਾਈਡਬਾਡੀ ਦੇ 20 ਜਹਾਜ਼ ਅਤੇ 777 ਐਕਸ ਦੇ 10 ਜਹਾਜ਼ ਸ਼ਾਮਲ ਹਨ।

ਇਹ ਵੀ ਪੜ੍ਹੋ : ਭੂਚਾਲ ਕਾਰਨ ਤੁਰਕੀ ਤੇ ਸੀਰੀਆ 'ਚ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਟੱਪੀ

ਰਿਪੋਰਟ ਅਨੁਸਾਰ ਏਅਰਬੱਸ ਤੇ ਏਅਰ ਇੰਡੀਆ ਨੇ ਸਮਝੌਤੇ 'ਤੇ ਦਸਤਖਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬੋਇੰਗ ਨੇ 27 ਜਨਵਰੀ ਨੂੰ ਏਅਰਲਾਈਨ ਦੇ ਨਾਲ ਆਪਣੇ ਸਮਝੌਤੇ ਲਈ ਸਹਿਮਤੀ ਦਿੱਤੀ ਸੀ। ਇਹ ਸੌਦਾ ਟਾਟਾ ਵੱਲੋਂ ਏਅਰ ਇੰਡੀਆ ਦੀ ਮਲਕੀਅਤ ਲੈਣ ਦੇ ਠੀਕ ਇਕ ਸਾਲ ਬਾਅਦ ਹੋਇਆ ਸੀ। ਏਅਰਬੱਸ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 27 ਜਨਵਰੀ ਨੂੰ ਕਰਮਚਾਰੀਆਂ ਨੂੰ ਇੱਕ ਨੋਟ 'ਚ, ਏਅਰਲਾਈਨ ਨੇ ਕਿਹਾ ਕਿ ਉਹ "ਨਵੇਂ ਜਹਾਜ਼ਾਂ ਲਈ ਇਕ ਇਤਿਹਾਸਕ ਆਰਡਰ ਨੂੰ ਅੰਤਿਮ ਰੂਪ ਦੇ ਰਹੀ ਹੈ।" 

- PTC NEWS

Top News view more...

Latest News view more...

PTC NETWORK