ਨਵੀਂ ਦਿੱਲੀ: ਦਿੱਲੀ ਦੇ IGI ਹਵਾਈ ਅੱਡੇ ਤੋਂ ਪੈਰਿਸ ਜਾਣ ਵਾਲੇ ਜਹਾਜ਼ ਦੀ IGI ਹਵਾਈ ਅੱਡੇ 'ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ ਗਈ। ਫਲਾਈਟ ਰੂਟ ਤੋਂ ਵਾਪਸ ਆ ਗਈ ਹੈ। ਫਲਾਈਟ 'ਚ 218 ਯਾਤਰੀ ਸਵਾਰ ਸਨ। ਇਹ ਏਅਰ ਇੰਡੀਆ ਦੀ AI 143 ਫਲਾਈਟ ਸੀ।ਦਿੱਲੀ ਦੇ ਏਮਜ਼ ਹਸਪਤਾਲ, ਫਾਇਰ ਵਿਭਾਗ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਐਮਰਜੈਂਸੀ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ। IGI ਹਵਾਈ ਅੱਡੇ ਦੇ ਇੱਕ ਹਿੱਸੇ ਨੂੰ ਐਮਰਜੈਂਸੀ ਲੈਂਡਿੰਗ ਲਈ ਬੰਦ ਕਰ ਦਿੱਤਾ ਗਿਆ ਹੈ।ਆਈਜੀਆਈ ਏਅਰਪੋਰਟ ਜ਼ਿਲ੍ਹੇ ਦੇ ਡੀਸੀਪੀ ਰਵੀ ਕੁਮਾਰ ਸਿੰਘ ਨੇ ਐਮਰਜੈਂਸੀ ਲੈਂਡਿੰਗ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੈਰਿਸ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਏਅਰ ਵਿੰਗ 'ਚ ਖਰਾਬੀ ਆ ਗਈ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਸ ਤੋਂ ਬਾਅਦ ਹੀ ਪੂਰੀ ਜਾਣਕਾਰੀ ਮਿਲ ਸਕੇਗੀ। ਜਹਾਜ਼ ਦੇ ਸੁਰੱਖਿਅਤ ਲੈਂਡ ਹੋਣ ਤੱਕ ਸਾਰਾ ਮਾਮਲਾ ਗੁਪਤ ਰੱਖਿਆ ਗਿਆ ਸੀ।