ਖੇਤੀਬਾੜੀ ਵਿਗਿਆਨੀਆਂ ਨੂੰ ਵਿਚਾਰ-ਚਰਚਾ ਲਈ ਵਿਧਾਨ ਸਭਾ ਸੱਦਿਆ ਜਾਵੇਗਾ: ਕੁਲਤਾਰ ਸੰਧਵਾਂ
ਬਠਿੰਡਾ: ਬਠਿੰਡਾ ਵਿੱਚ ਚਾਰ ਰੋਜਾ ਚੱਲ ਰਹੇ "ਜਾਗਦੇ ਜੁਗਨੂੰਆਂ ਦਾ ਮੇਲਾ" ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਖਿਆ ਕਿ ਖੇਤੀਬਾੜੀ ਵਿਗਿਆਨੀਆਂ ਅਤੇ ਇਨਵਾਇਰਮੈਂਟ ਮਾਹਰਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਬੁਲਾ ਕੇ ਇੱਕ ਮਾਹੌਲ ਪ੍ਰਦਾਨ ਕਰਾਂਗੇ ਅਤੇ ਉਥੇ ਵਿਚਾਰ ਚਰਚਾ ਕੀਤਾ ਜਾਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਵਿੱਚ ਲੱਗਭੱਗ 90-92 ਨਵੇਂ ਵਿਧਾਇਕ ਹਨ ਉਹ ਚਾਹੁੰਦੇ ਨੇ ਕਿ ਚਰਚਾਵਾਂ ਕੀਤੀਆਂ ਜਾਣ । ਉਨ੍ਹਾਂ ਦਾ ਕਹਿਣਾ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਫਸਲੀ ਵਿਭਿੰਨਤਾ ਉੱਤੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਵਿਚ ਔਰਗੈਨਿਕ ਖੇਤੀ ਨੂੰ ਉਤਸ਼ਾਹ ਕਰਨ ਲਈ ਨਵੇਂ ਵਸੀਲੇ ਪੈਦਾ ਕੀਤੇ ਜਾਣ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਹਾਇਕ ਧੰਦਿਆ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਲਾਹੇਵੰਦ ਧੰਦਾ ਹੈ ਇਸ ਨੂੰ ਹੋਰ ਉੱਨਤ ਕਰਨ ਲਈ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਵਿਚਾਰ-ਚਰਚਾ ਹੋਣੀ ਲਾਜ਼ਮੀ ਹੈ।
- PTC NEWS