ਟਵਿੱਟਰ ਤੋਂ ਬਾਅਦ ਹੁਣ ਮੇਟਾ 'ਚ ਹਜ਼ਾਰਾਂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ
ਨਿਊਯਾਰਕ: ਟਵਿੱਟਰ ਵੱਲੋਂ ਕਰਮਚਾਰੀਆਂ ਨੂੰ ਬਰਖਾਸਤ ਕਰਨ ਤੋਂ ਬਾਅਦ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਵੀ ਵੱਡੇ ਪੱਧਰ 'ਤੇ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਪਿਛਲੇ ਇੱਕ ਸਾਲ ਵਿੱਚ ਟੈਕਨਾਲੋਜੀ ਦਿੱਗਜ ਵਿੱਚ ਇਹ ਸ਼ਾਇਦ ਸਭ ਤੋਂ ਵੱਡੀ ਛਾਂਟੀ ਹੋਵੇਗੀ।
ਮੀਡੀਆ ਰਿਪੋਰਟ ਮੁਤਾਬਕ ਹਜ਼ਾਰਾਂ ਕਰਮਚਾਰੀਆਂ ਨੂੰ ਮੈਟਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਮੈਟਾ ਕੋਲ ਕੁੱਲ 87,000 ਕਰਮਚਾਰੀ ਹਨ। ਬੁੱਧਵਾਰ ਤੋਂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਹੋ ਸਕਦਾ ਹੈ।
ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਇਸ ਹਫਤੇ ਤੋਂ ਕਿਸੇ ਵੀ ਬੇਲੋੜੀ ਯਾਤਰਾ 'ਤੇ ਨਾ ਜਾਣ ਲਈ ਕਿਹਾ ਹੈ। ਕੰਪਨੀ ਦੇ 18 ਸਾਲਾਂ ਦੇ ਇਤਿਹਾਸ ਵਿੱਚ ਕਰਮਚਾਰੀਆਂ ਦੀ ਇਹ ਸਭ ਤੋਂ ਵੱਡੀ ਛਾਂਟੀ ਹੋਵੇਗੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਇਸ ਹਫਤੇ ਤੋਂ ਕਿਸੇ ਵੀ ਬੇਲੋੜੀ ਯਾਤਰਾ 'ਤੇ ਨਾ ਜਾਣ ਲਈ ਕਿਹਾ ਹੈ। ਕੰਪਨੀ ਦੇ 18 ਸਾਲਾਂ ਦੇ ਇਤਿਹਾਸ ਵਿੱਚ ਕਰਮਚਾਰੀਆਂ ਦੀ ਇਹ ਸਭ ਤੋਂ ਵੱਡੀ ਛਾਂਟੀ ਹੋਵੇਗੀ।
ਇਹ ਵੀ ਪੜ੍ਹੋ : EWS ਦੇ ਰਾਖਵੇਂਕਰਨ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਬਰਕਰਾਰ ਰਹੇਗਾ 10 ਫੀਸਦੀ ਰਾਖਵਾਂਕਰਨ
- PTC NEWS