ਸਕੂਲ ਬੱਸ ਥੱਲੇ ਕੁੱਤਾ ਆਉਣ ਪਿੱਛੋਂ ਮਾਲਕ ਵੱਲੋਂ ਡਰਾਈਵਰ 'ਤੇ ਦਾਤਰ ਨਾਲ ਹਮਲਾ, ਬੱਚੇ ਸਹਿਮੇ
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਵਿਚ ਇਕ ਸਕੂਲ ਬੱਸ ਥੱਲੇ ਅਚਾਨਕ ਪਾਲਤੂ ਕੁੱਤੇ ਦੀ ਮੌਤ ਹੋ ਗਈ। ਗੁੱਸੇ 'ਚ ਆਏ ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਰੋਕ ਕੇ ਬੱਸ ਉਪਰ ਦਾਤਰ ਨਾਲ ਹਮਲਾ ਕਰ ਦਿੱਤਾ।
ਬੱਸ ਅੰਦਰ ਡਰੇ ਤੇ ਸਹਿਮੇ ਬੈਠੇ ਬੱਚੇ ਅੰਦਰ ਰੋਂਦੇ ਰਹੇ ਪਰ ਕੁੱਤੇ ਦੇ ਮਾਲਕ ਫਿਰ ਵੀ ਨਹੀਂ ਰੁਕਿਆ। ਕੁੱਤੇ ਦਾ ਮਾਲਕ ਇਨ੍ਹਾਂ ਬੱਚਿਆਂ ਉਪਰ ਦਹਿਸ਼ਤ ਲਗਤਾਰ ਵਿਖਾਉਂਦਾ ਨਜ਼ਰ ਆਇਆ। ਇਸ ਦੌਰਾਨ ਬੱਸ ਵਿਚ ਬੈਠੇ ਇਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ। ਇਹ ਵੀਡਿਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਦੋਂ ਬੱਸ ਪਿੰਡ ਤੋਂ ਥੋੜ੍ਹਾ ਬਾਹਰ ਨਿਕਲੀ ਤਾਂ ਰਸਤੇ ਚ ਦੋ ਕੁੱਤੇ ਲੜਦੇ ਹੋਏ ਬੱਸ ਦੇ ਅੱਗੇ ਆ ਗਏ ਅਤੇ ਇਕ ਕੁੱਤਾ ਬੱਸ ਥੱਲੇ ਆਉਣ ਕਰਕੇ ਮਰ ਗਿਆ। ਇੰਨੇ ਚਿਰ ਨੂੰ ਕੁੱਤੇ ਦੇ ਮਾਲਕ ਵੀ ਆ ਗਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਸਕੂਲ ਦੀ ਬੱਸ ਨੂੰ ਰੋਕ ਕੇ ਦਾਤਰ ਵਿਖਾ ਡਰਾਈਵਰ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ ਵਿਚ ਇਕ ਵਿਅਕਤੀ ਦੇ ਹੱਥ ਦਾਤਰ ਵੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨਾਲ ਇਕ ਔਰਤ ਵੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : JEE Main Result Out: ਜੇਈਈ ਮੇਨ ਜਨਵਰੀ ਸੈਸ਼ਨ ਦਾ ਨਤੀਜਾ ਜਾਰੀ, ਇਸ ਤਰ੍ਹਾਂ ਕਰੋ ਚੈਕ
ਇਹ ਸਭ ਦੇਖ ਕੇ ਬੱਸ ਵਿਚ ਸਵਾਰ ਛੋਟੇ ਮਸੂਮ ਬੱਚੇ ਰੋਣ ਲੱਗ ਪਏ। ਵਾਇਰਲ ਵੀਡੀਓ ਚ ਕੁੱਤੇ ਦੇ ਮਾਲਕ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ।
ਇੰਨੇ ਚਿਰ ਨੂੰ ਬੱਸ ਵਿਚ ਸਵਾਰ ਬੱਚਿਆਂ ਦੇ ਮਾਤਾ-ਪਿਤਾ ਵੀ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਬੜੀ ਜੱਦੋ-ਜਹਿਦ ਦੇ ਬੱਸ ਨੂੰ ਸਕੂਲ ਲਈ ਰਵਾਨਾ ਕੀਤਾ। ਜਾਣਕਾਰੀ ਅਨੁਸਾਰ ਸਕੂਲ ਪ੍ਰਬੰਧਕਾਂ ਤੇ ਬੱਸ ਡਰਾਈਵਰ ਤੇ ਬੱਚਿਆਂ ਦੇ ਕੁਝ ਮਾਪਿਆਂ ਵੱਲੋਂ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੀ ਪੁਲਿਸ ਚੌਕੀ ਹਰਚੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।
- PTC NEWS