Dr. Swaiman Singh Fb Page Ban : ਫੇਸਬੁੱਕ ਪੇਜ ਦੇ ਬੈਨ ਹੋਣ ਮਗਰੋਂ ਡਾ. ਸਵੈਮਾਨ ਸਿੰਘ ਦਾ ਆਇਆ ਵੱਡਾ ਬਿਆਨ, ਸਰਕਾਰ ’ਤੇ ਭੜਕੇ
Dr. Swaiman Singh Fb Page Ban : ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਤਕਰੀਬਨ 2 ਮਹੀਨਿਆਂ ਤੋਂ ਖਨੌਰੀ ਬਾਰਡਰ ’ਤੇ ਡੱਲੇਵਾਲ ਵੱਲੋਂ ਮਰਨ ਵਰਤ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਸਮੇਂ ਤੋਂ ਹੀ ਡਾ. ਸਵੈਮਾਨ ਸਿੰਘ ਦੀ ਟੀਮ ਵੱਲੋਂ ਉਨ੍ਹਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।
ਨਾਲ ਹੀ ਉਨ੍ਹਾਂ ਦਾ ਸਮੇਂ ਸਮੇਂ ਤੇ ਹੈਲਥ ਰਿਪੋਰਟ ਵੀ ਸਾਂਝੀ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਡਾ. ਸਵੈਮਾਨ ਸਿੰਘ ਦਾ ਫੇਸਬੁੱਕ ਪੇਜ ਨੂੰ ਬੈਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਇੰਡੀਆ ਸਾਈਬਰ ਕ੍ਰਾਈਮ ਸੈਂਟਰ ਦੀ ਸ਼ਿਕਾਇਤ ’ਤੇ ਡਾ. ਸਵੈਮਾਨ ਸਿੰਘ ਦੇ ਫੇਸਬੁੱਕ ਪੇਜ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਜਿਸ ’ਤੇ ਡਾ. ਸਵੈਮਾਨ ਨੇ ਸਰਕਾਰ ’ਤੇ ਸਵਾਲ ਚੁੱਕੇ ਹਨ।
ਫੇਸਬੁੱਕ ਪੇਜ ਦੇ ਬੈਨ ਹੋਣ ਤੋਂ ਬਾਅਦ ਡਾ. ਸਵੈਮਾਨ ਨੇ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਝੂਠੇ ਪ੍ਰਚਾਰ ਲਈ ਡਾਕਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
- PTC NEWS