ਤੁਹਾਨੂੰ ਵੀ ਭਾਵੁਕ ਕਰ ਦੇਵੇਗੀ ਇਹ ਖ਼ਬਰ, 11 ਸਾਲਾਂ ਬਾਅਦ ਗ਼ਰੀਬ ਮਰੀਜ਼ ਨੇ ਉਤਾਰਿਆ ਇਲਾਜ ਦਾ ਕਰਜ਼ਾ
ਪਟਿਆਲਾ: ਪਟਿਆਲਾ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਸਭ ਨੂੰ ਹੈਰਾਨ ਹੀ ਨਹੀਂ ਕਰਦੀ ਸਗੋਂ ਭਾਵੁਕ ਵੀ ਕਰਦੀ ਹੈ। ਪਟਿਆਲਾ ਦੇ ਸਰਜਨ ਡਾ.ਭਗਵੰਤ ਸਿੰਘ ਨੇ 11 ਸਾਲ ਪਹਿਲਾ ਇਕ ਗਰੀਬ ਵਿਅਕਤੀ ਰਾਮ ਸਹਾਏ ਦਾ ਫਰੀ ਅਪ੍ਰੇਸ਼ਨ ਕੀਤਾ ਸੀ ਪਰ ਉਹ 11 ਸਾਲਾਂ ਬਾਅਦ ਹਰਿਦੁਆਰ ਤੋਂ ਪੈਸੇ ਦੇਣ ਲਈ ਡਾਕਟਰ ਕੋਲ ਆਇਆ ਹੈ।
ਇਸ ਮੌਕੇ ਡਾ. ਭਗਵੰਤ ਨੇ ਦੱਸਿਆ ਕਿ ਰਾਮ ਸਹਾਏ ਦਾ ਅਪੈਂਡੇਕਸ ਦਾ ਆਪ੍ਰੇਸ਼ਨ ਕੀਤਾ ਸੀ ਪਰ ਉਸ ਵੇਲੇ ਰਾਮ ਸਹਾਏ ਕੋਲ ਅਪਰੇਸ਼ਨ ਦਾ ਖਰਚਾ ਦੇਣ ਦੇ ਲਈ ਪੈਸੇ ਨਹੀਂ ਸਨ। ਡਾਕਟਰ ਦਾ ਕਹਿਣਾ ਹੈ ਕਿ ਰਾਮ ਸਹਾਏ ਪੈਸੇ ਦੇਣ ਲਈ ਸਪੈਸ਼ਲ ਹਰਿਦੁਆਰ ਤੋਂ ਆਇਆ ਹੈ। ਡਾਕਟਰ ਨੇ ਭਾਵਕ ਹੁੰਦਿਆ ਕਿਹਾ ਹੈ ਕਿ ਰਾਮ ਸਹਾਏ ਦੀ ਇਮਾਨਦਾਰੀ ਲਈ ਉਹ ਦਿਲੋਂ ਧੰਨਵਾਦ ਕਰਦਾ ਹੈ।
ਦੱਸ ਦੇਈਏ ਰਾਮ ਸਹਾਏ ਜੋ ਕਿ ਮਜ਼ਦੂਰੀ ਕਰਦਾ ਸੀ ਪਰ ਉਸ ਕੋਲ ਇਲਾਜ ਲਈ ਰੁਪਏ ਨਹੀ ਸਨ ਪਰ ਡਾਕਟਰ ਨੇ ਉਸ ਦਾ ਇਲਾਜ ਮੁਫ਼ਤ ਕੀਤਾ ਸੀ।
ਰਿਪੋਰਟ-ਗਗਨਦੀਪ ਅਹੂਜਾ
- PTC NEWS