ਬੇਮੇਟਾਰਾ (ਛੱਤੀਸਗੜ੍ਹ), 2 ਦਸੰਬਰ: ਬੇਮੇਟਾਰਾ ਵਿੱਚ ਪੁਲਿਸ ਨੇ ਮੰਗਲਵਾਰ ਨੂੰ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਇੱਕ 17 ਸਾਲਾ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ। ਇਲਜ਼ਾਮ ਹੈ ਕਿ ਲੜਕੇ ਨੇ 10 ਸਾਲ ਦੀ ਨਾਬਾਲਗ ਬੱਚੀ ਨਾਲ ਦੁਸ਼ਕਰਮ ਮਗਰੋਂ ਉਸਦਾ ਕਤਲ ਕਰ ਦਿੱਤਾ। ਇਹ ਘਟਨਾ 26 ਨਵੰਬਰ ਦੀ ਹੈ ਜਦੋਂ ਪੁਲਿਸ ਨੂੰ ਇੱਕ ਲੜਕੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ।ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਕੋਤਵਾਲੀ ਥਾਣਾ ਖੇਤਰ ਦੀ ਹੈ ਜੋ ਰਾਏਪੁਰ ਤੋਂ ਕਰੀਬ 90 ਕਿਲੋਮੀਟਰ ਦੂਰ ਹੈ। ਇੱਥੇ ਪੁਲਿਸ ਨੇ ਲੜਕੀ ਦੀ ਫਾਹਾ ਲਗਾ ਕੇ ਮੌਤ ਹੋਣ ਦੀ ਸੂਚਨਾ ਮਿਲਣ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪਹਿਲਾਂ ਤਾਂ ਪੁਲਿਸ ਇਸ ਘਟਨਾ ਨੂੰ ਖੁਦਕੁਸ਼ੀ ਦੇ ਨਜ਼ਰੀਏ ਤੋਂ ਦੇਖ ਰਹੀ ਸੀ ਪਰ ਬਾਅਦ 'ਚ ਮੈਡੀਕਲ ਰਿਪੋਰਟ 'ਚ ਮ੍ਰਿਤਕਾ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਜਾਂਚ ਦੌਰਾਨ ਪੁਲਿਸ ਨੂੰ ਗੁਆਂਢ 'ਚ ਰਹਿਣ ਵਾਲੇ ਇੱਕ ਲੜਕੇ 'ਤੇ ਸ਼ੱਕ ਹੋਇਆ। ਜਦੋਂ ਲੜਕੇ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਪਹਿਲਾਂ ਤਾਂ ਉਸ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਆਪਣਾ ਜੁਰਮ ਕਬੂਲ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ 26 ਨਵੰਬਰ ਨੂੰ ਉਸ ਨੇ ਕਾਫੀ ਦੇਰ ਤੱਕ ਮੋਬਾਈਲ ’ਤੇ ਅਸ਼ਲੀਲ ਵੀਡੀਓਜ਼ ਦੇਖੀਆਂ ਸਨ। ਇਸ ਤੋਂ ਬਾਅਦ ਉਹ ਗੁਆਂਢੀ ਦੇ ਘਰ ਚਲਾ ਗਿਆ। ਲੜਕੀ ਨੂੰ ਘਰ 'ਚ ਇਕੱਲੀ ਦੇਖ ਕੇ ਉਸ ਨੇ ਪੀੜਤਾ ਨਾਲ ਬਲਾਤਕਾਰ ਕੀਤਾ, ਬਾਅਦ ਵਿੱਚ ਡਰ ਤੋਂ ਕਿ ਉਸ ਦਾ ਰਾਜ਼ ਸਾਹਮਣੇ ਨਾ ਆਵੇ, ਲੜਕੇ ਨੇ ਪੀੜਤਾ ਦਾ ਸਕਾਰਫ਼ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਦਿੱਲੀ ਪਹਿਲੇ ਨੰਬਰ 'ਤੇਦੇਸ਼ ਭਰ 'ਚੋਂ ਸਭ ਤੋਂ ਜ਼ਿਆਦਾ ਅਸ਼ਲੀਲ ਫ਼ਿਲਮਾਂ ਰਾਜਧਾਨੀ ਦਿੱਲੀ 'ਚ ਵੇਖੀ ਜਾਂਦੀ ਹੈ। ਇੱਕ ਰਿਪੋਰਟ ਮੁਤਾਬਕ ਸਭ ਤੋਂ ਵੱਧ 39 ਫੀਸਦੀ ਟਰੈਫਿਕ ਦਿੱਲੀ ਤੋਂ ਹੈ। ਯਾਨੀ ਇੱਥੇ ਦੇ ਲੋਕ ਸਭ ਤੋਂ ਜ਼ਿਆਦਾ ਗੰਦੀਆਂ ਫ਼ਿਲਮਾਂ ਦੇਖਦੇ ਹਨ। ਦਿੱਲੀ ਵਾਸੀਆਂ ਲਈ ਪੋਰਨ ਦੇਖਣ ਦਾ ਔਸਤ ਸਮਾਂ 9 ਮਿੰਟ 29 ਸਕਿੰਟ ਹੈ। ਪਿਛਲੇ ਸਾਲ 2020 'ਚ ਜਦੋਂ ਕੋਰੋਨਾ ਮਹਾਮਾਰੀ ਕਾਰਨ ਦੇਸ਼ 'ਚ ਲਾਕਡਾਊਨ ਸੀ, ਉੱਥੇ ਪੋਰਨ ਦੇਖਣ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਸੀ। ਰਿਪੋਰਟਾਂ ਦੇ ਅਨੁਸਾਰ ਅਪ੍ਰੈਲ 2020 ਵਿੱਚ ਭਾਰਤ ਵਿੱਚ ਪੋਰਨ ਸਾਈਟਾਂ ਦੇ ਟ੍ਰੈਫਿਕ ਵਿੱਚ 95 ਪ੍ਰਤੀਸ਼ਤ ਵਾਧਾ ਹੋਇਆ ਹੈ।ਭਾਰਤ 'ਚ ਪਾਬੰਦੀ ਦੇ ਬਾਵਜੂਦ ਪੋਰਨ ਦੀ ਲਤ ਭਾਰਤ ਵਿੱਚ ਅਸ਼ਲੀਲ ਫ਼ਿਲਮਾਂ ਦੇਖਣਾ ਗੈਰ-ਕਾਨੂੰਨੀ ਨਹੀਂ ਹੈ ਪਰ 2000 ਦਾ ਸੂਚਨਾ ਤਕਨਾਲੋਜੀ ਐਕਟ ਪੋਰਨ ਵੀਡੀਓ ਬਣਾਉਣ, ਪ੍ਰਕਾਸ਼ਿਤ ਕਰਨ ਅਤੇ ਪ੍ਰਸਾਰਿਤ ਕਰਨ 'ਤੇ ਪਾਬੰਦੀ ਲਗਾਉਂਦਾ ਹੈ। ਸਰਕਾਰ ਨੇ ਕਾਨੂੰਨ ਵੀ ਬਣਾਏ ਹਨ ਤਾਂ ਜੋ ਅਸ਼ਲੀਲਤਾ ਕਾਰਨ ਸਮਾਜ ਵਿੱਚ ਅਪਰਾਧ ਨਾ ਵਧੇ। ਸੂਚਨਾ ਤਕਨਾਲੋਜੀ ਐਕਟ 2000 ਦੇ ਸੈਕਸ਼ਨ 67 ਅਤੇ 67ਏ ਵਿੱਚ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਨੂੰ 3 ਸਾਲ ਦੀ ਕੈਦ ਦੇ ਨਾਲ 5 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਵੀ ਹੈ। ਇਸ ਤੋਂ ਇਲਾਵਾ ਇਸ ਨਾਲ ਸਬੰਧਤ ਅਪਰਾਧ ਨੂੰ ਰੋਕਣ ਲਈ ਆਈਪੀਸੀ ਦੀ ਧਾਰਾ-292, 293, 500, 506 ਵਿੱਚ ਵੀ ਕਾਨੂੰਨੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਚਾਈਲਡ ਪੋਰਨੋਗ੍ਰਾਫੀ ਨਾਲ ਸਬੰਧਤ ਮਾਮਲੇ ਵਿੱਚ ਵੀ ਪੋਕਸੋ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਂਦੀ ਹੈ।