ਡਿਲਵਿਰੀ ਲਈ ਅਦਾਕਾਰਾ ਆਲੀਆ ਭੱਟ ਹਸਪਤਾਲ 'ਚ ਦਾਖ਼ਲ, ਅਪ੍ਰੈਲ 'ਚ ਹੋਇਆ ਸੀ ਵਿਆਹ
ਮੁੰਬਈ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਅੱਜ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ ਅਤੇ ਇਸ ਲਈ ਉਹ ਐੱਚ.ਐੱਨ. ਰਿਲਾਇੰਸ ਹਸਪਤਾਲ ਵੀ ਪਹੁੰਚ ਗਈ ਹੈ। ਜਲਦ ਹੀ ਕਪੂਰ ਪਰਿਵਾਰ ਵਿਚ ਨਵੇਂ ਮਹਿਮਾਨ ਦੀਆਂ ਕਲਕਾਰੀਆਂ ਗੂੰਜਣਗੀਆਂ। ਜੇਕਰ ਆਲੀਆ ਅੱਜ ਆਪਣੇ ਬੱਚੇ ਨੂੰ ਜਨਮ ਦੇਵੇਗੀ ਤਾਂ ਇਹ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ 'ਚ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਰਣਬੀਰ ਤੇ ਆਲੀਆ ਦੇ ਹਸਪਤਾਲ ਪਹੁੰਚਣ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਸ ਦੀ ਡਿਲੀਵਰੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਜਦਕਿ ਉਸ ਦੇ ਐਚ.ਐਨ. ਰਿਲਾਇੰਸ ਹਸਪਤਾਲ ਵਿੱਚ ਡਿਲੀਵਰੀ ਲਈ ਵੀ ਨਾਮ ਦਰਜ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਦਿਨ ਪਹਿਲਾਂ ਉਸ ਦੇ ਨਾਂ 'ਤੇ ਇਕ ਕਮਰਾ ਵੀ ਬੁੱਕ ਕਰਵਾਇਆ ਗਿਆ ਸੀ। ਇਹ ਹਸਪਤਾਲ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਸਥਿਤ ਹੈ। ਇਹ ਉਹੀ ਹਸਪਤਾਲ ਹੈ ਜਿੱਥੇ ਰਿਸ਼ੀ ਕਪੂਰ ਨੇ ਆਖਰੀ ਸਾਹ ਲਿਆ ਸੀ।
ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ ਆਈ, ਹਵਾਲਾਤੀਆਂ ਤੋਂ ਮੋਬਾਈਲ ਤੇ ਸਿਮ ਬਰਾਮਦ
ਹਾਲ ਹੀ 'ਚ ਆਲੀਆ ਦੇ ਗੋਦ ਭਰਾਈ ਦੀਆਂ ਰਸਮਾਂ ਹੋਈਆਂ ਸਨ। ਇਸ ਸਮਾਰੋਹ 'ਚ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਰਸਮਾਂ ਵਿੱਚ, ਭੱਟ ਅਤੇ ਕਪੂਰ ਖਾਨਦਾਨ ਜੋੜੇ ਅਤੇ ਉਨ੍ਹਾਂ ਦੇ ਬੱਚੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਗੋਦ ਭਰਾਈ ਦੀਆਂ ਕਈ ਤਸਵੀਰਾਂ ਆਲੀਆ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਦੇ ਰਿਸ਼ਤੇ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਅਪ੍ਰੈਲ 2022 ਵਿਚ ਵਿਆਹ ਕਰਵਾ ਲਿਆ ਸੀ ਤੇ ਹੁਣ ਉਨ੍ਹਾਂ ਦਾ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ।
- PTC NEWS