Sat, Dec 21, 2024
Whatsapp

Actor Govinda Shoots Himself : ਅਦਾਕਾਰ ਗੋਵਿੰਦਾ ਦੇ ਲੱਗੀ ਗੋਲੀ, ਹੋਏ ਜ਼ਖਮੀ, ਰਿਵਾਲਵਰ ਸਾਫ ਕਰਦੇ ਸਮੇਂ ਹੋਇਆ ਹਾਦਸਾ

ਮਿਲੀ ਜਾਣਕਾਰੀ ਮੁਤਾਬਿਕ ਲਾਇਸੈਂਸੀ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਉਸ ਦੇ ਗੋਡੇ ਵਿੱਚ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਈਸੀਯੂ ਵਿੱਚ ਦਾਖ਼ਲ ਹੈ।

Reported by:  PTC News Desk  Edited by:  Aarti -- October 01st 2024 09:31 AM -- Updated: October 01st 2024 10:43 AM
Actor Govinda Shoots Himself : ਅਦਾਕਾਰ ਗੋਵਿੰਦਾ ਦੇ ਲੱਗੀ ਗੋਲੀ, ਹੋਏ ਜ਼ਖਮੀ, ਰਿਵਾਲਵਰ ਸਾਫ ਕਰਦੇ ਸਮੇਂ ਹੋਇਆ ਹਾਦਸਾ

Actor Govinda Shoots Himself : ਅਦਾਕਾਰ ਗੋਵਿੰਦਾ ਦੇ ਲੱਗੀ ਗੋਲੀ, ਹੋਏ ਜ਼ਖਮੀ, ਰਿਵਾਲਵਰ ਸਾਫ ਕਰਦੇ ਸਮੇਂ ਹੋਇਆ ਹਾਦਸਾ

Actor Govinda Shoots Himself : ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਕਾਰਨ ਅਦਾਕਾਰ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਲਾਇਸੈਂਸੀ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਉਸ ਦੇ ਗੋਡੇ ਵਿੱਚ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਈਸੀਯੂ ਵਿੱਚ ਦਾਖ਼ਲ ਹੈ।


ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 4.45 ਵਜੇ ਵਾਪਰੀ। ਗੋਵਿੰਦਾ ਇਸ ਸਮੇਂ ਆਈਸੀਯੂ ਵਿੱਚ ਹਨ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਸਪਤਾਲ ਨੇ ਇਸ ਘਟਨਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਗੋਵਿੰਦਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਜਲਦੀ ਹੀ ਬਿਆਨ ਜਾਰੀ ਕਰਨਗੇ।

ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਗੋਵਿੰਦਾ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਸਨ। ਉਹ ਆਪਣਾ ਲਾਇਸੈਂਸੀ ਰਿਵਾਲਵਰ ਕੇਸ ਵਿੱਚ ਰੱਖ ਰਿਹਾ ਸੀ ਜਦੋਂ ਰਿਵਾਲਵਰ ਉਸ ਦੇ ਹੱਥ ਵਿੱਚੋਂ ਡਿੱਗ ਗਿਆ ਅਤੇ ਗੋਲੀ ਉਸ ਦੀ ਲੱਤ ਵਿੱਚ ਲੱਗ ਗਈ। ਡਾਕਟਰ ਨੇ ਹੁਣ ਗੋਵਿੰਦਾ ਦੀ ਲੱਤ ਤੋਂ ਗੋਲੀ ਕੱਢ ਦਿੱਤੀ ਹੈ ਅਤੇ ਉਸ ਦੀ ਹਾਲਤ ਠੀਕ ਹੈ। ਉਹ ਅਜੇ ਵੀ ਹਸਪਤਾਲ ਵਿੱਚ ਹੈ।

ਇਹ ਵੀ ਪੜ੍ਹੋ : Superstar Rajinikanth Hospitalised : ਰਜਨੀਕਾਂਤ ਚੇਨਈ ਦੇ ਹਸਪਤਾਲ 'ਚ ਦਾਖਲ; ਦੇਰ ਰਾਤ ਅਚਾਨਕ ਵਿਗੜੀ ਸੀ ਸਿਹਤ, ਪਤਨੀ ਨੇ ਦਿੱਤਾ ਹੈਲਥ ਅਪਡੇਟ

- PTC NEWS

Top News view more...

Latest News view more...

PTC NETWORK