Khanna News : ਹਥਿਆਰ ਬਰਾਮਦਗੀ ਲਈ ਲਿਜਾ ਰਹੀ ਪੁਲੀਸ ’ਤੇ ਆਰੋਪੀ ਨੇ ਕੀਤੀ ਫਾਇਰਿੰਗ ,ਜਵਾਬੀ ਕਾਰਵਾਈ 'ਚ ਪੈਰ 'ਚ ਲੱਗੀ ਗੋਲੀ
Khanna News : ਖੰਨਾ ਦੇ ਸਮਰਾਲਾ ਵਿੱਚ ਅੱਜ ਸਵੇਰੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ,ਜਦੋਂ ਪੁਲਿਸ ਆਰੋਪੀ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਜਾ ਰਹੀ ਸੀ। ਇਸ ਦੌਰਾਨ ਉਸਨੇ ਛੁਪਾਈ ਹੋਈ ਪਿਸਤੌਲ ਕੱਢੀ ਅਤੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਗੋਲੀ ਆਰੋਪੀ ਦੇ ਪੈਰ ਵਿੱਚ ਲੱਗੀ। ਜਿਸ ਮਗਰੋਂ ਜ਼ਖਮੀ ਆਰੋਪੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ 'ਚ ਕੁਝ ਦਿਨ ਪਹਿਲਾਂ ਬਦਮਾਸ਼ਾ ਬਾਈਕ ਸਵਾਰ ਤਿੰਨ ਮਜ਼ਦੂਰਾਂ 'ਤੇ ਫਾਇਰਿੰਗ ਕਰਕੇ ਉਨ੍ਹਾਂ ਦੀ ਬਾਈਕ ਖੋਹ ਕੇ ਲੈ ਗਏ ਸੀ। ਇਸ ਹਮਲੇ ਵਿੱਚ ਇੱਕ ਮਜ਼ਦੂਰ ਦੀ ਢੂਈ ਵਿੱਚ ਦੋ ਗੋਲੀਆਂ ਲੱਗੀਆਂ ਸਨ। ਜਿਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਸੀ।
ਇਸ ਦੌਰਾਨ ਮੋਰਿੰਡਾ ਤੋਂ ਦੋ ਬਦਮਾਸ਼ ਫੜੇ ਗਏ ਸਨ। ਇੱਕ ਬਦਮਾਸ਼ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰਵਾਉਣ ਲਈ ਪੁਲਿਸ ਨੂੰ ਮੌਕੇ 'ਤੇ ਲੈ ਗਿਆ। ਇਸ ਦੌਰਾਨ ਉਸਨੇ ਛੁਪਾ ਕੇ ਰੱਖੀ ਪਿਸਤੌਲ ਨਾਲ ਪੁਲਿਸ 'ਤੇ ਫਾਇਰਿੰਗ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ, ਜੋ ਬਦਮਾਸ਼ ਦੇ ਪੈਰ ਵਿੱਚ ਲੱਗੀ। ਪੁਲਿਸ ਨੇ ਉਸਨੂੰ ਤੁਰੰਤ ਦਬੋਚ ਲਿਆ।
ਐਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਇੱਕ ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਦੂਜਾ ਸੋਹਾਣਾ ਦਾ ਰਹਿਣ ਵਾਲਾ ਹੈ। ਅੱਜ ਸਵੇਰੇ 3 ਵਜੇ ਸਤਨਾਮ ਸਿੰਘ ਨੂੰ ਪਿਸਤੌਲ ਬਰਾਮਦਗੀ ਲਈ ਬੌਂਦਲੀ ਇੱਟਾਂ ਦੇ ਭੱਠੇ ਕੋਲ ਲਿਜਾਇਆ ਗਿਆ। ਉੱਥੋਂ ਪਿਸਤੌਲ ਤਾਂ ਬਰਾਮਦ ਕਰ ਲਿਆ ਗਿਆ ਪਰ ਜਦੋਂ ਸਤਨਾਮ ਸਿੰਘ ਨੇ ਐਸਐਚਓ ਪਵਿੱਤਰ ਸਿੰਘ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਝੜਪ ਵਿੱਚ ਇੱਕ ਗੋਲੀ ਚੱਲੀ ,ਜੋ ਸਤਨਾਮ ਸਿੰਘ ਦੇ ਪੈਰ ਵਿੱਚ ਲੱਗੀ। ਐਸਐਚਓ ਜ਼ਖਮੀ ਹੋ ਗਿਆ ਪਰ ਪੁਲਿਸ ਪਾਰਟੀ ਨੇ ਸਤਨਾਮ ਸਿੰਘ ਨੂੰ ਫੜ ਲਿਆ।
- PTC NEWS