Ande ka Funda : ''ਅਸੀਂ ਤਾਂ ਪੈਸੇ ਦੇਣ ਆਏ ਸੀ...'' ਲਓ ਜੀ, ਅੰਡੇ ਲੈ ਕੇ ਭੱਜਣ ਵਾਲੇ ਵੀ ਆ ਗਏ ਕੈਮਰੇ ਸਾਹਮਣੇ
Egg Chori Viral Video : ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਡੇ ਲੈ ਕੇ ਜਾਣ ਵਾਲੇ ਵਿਅਕਤੀ ਵੀ ਕੈਮਰੇ ਸਾਹਮਣੇ ਆ ਗਏ ਹਨ। ਇਹ ਕਾਰ ਸਵਾਰ ਵਿਅਕਤੀ ਬਿਨਾਂ ਪੈਸੇ ਦਿੱਤੇ ਆਂਡੇ ਚੁੱਕ ਕੇ ਭੱਜ ਗਏ ਸਨ, ਪਰ ਹੁਣ ਕੈਮਰੇ ਸਾਹਮਣੇ ਆ ਕੇ ਆਪਣੀ ਗਲਤੀ ਮੰਨ ਰਹੇ ਹਨ। ਦੱਸ ਦਈਏ ਕਿ ਇਹ ਵੀਡੀਓ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਦੀ ਹੈ।
ਜਾਣਕਾਰੀ ਅਨਸਾਰ ਪਿੰਡ ਭਲਾਈਆਣਾ ਵਿਖੇ ਇੱਕ ਫਾਰਮ ਤੋਂ 6 ਅੰਡੇ ਦੀਆਂ ਟਰੇਆਂ ਬਿਨਾਂ ਪੈਸੇ ਦਿੱਤੇ ਕਾਰ ਸਵਾਰ ਲੈ ਕੇ ਫਰਾਰ ਹੋ ਗਏ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਅੰਡੇ ਲੈ ਕੇ ਜਾਣ ਵਾਲੇ ਵਿਅਕਤੀ ਕੈਮਰੇ ਸਾਹਮਣੇ ਆਏ ਹਨ।
ਬਹਿਸਬਾਜ਼ੀ ਪਿੱਛੋਂ ਦੋਵਾਂ ਧਿਰਾਂ 'ਚ ਹੋਇਆ ਰਾਜੀਨਾਮਾ
ਵਿਅਕਤੀਆਂ ਦਾ ਕਹਿਣਾ ਹੈ ਕਿ ਅਸੀਂ ਆਨਲਾਈਨ ਪੇਮੈਂਟ ਕੀਤੀ ਸੀ ਲੇਕਿਨ ਉਹ ਪੇਮੈਂਟ ਨਹੀਂ ਹੋਈ ਤੇ ਸਾਨੂੰ ਵਾਪਸ ਆ ਗਈ, ਜਦ ਅਸੀਂ ਪੇਮੈਂਟ ਦੇਣ ਦੇ ਲਈ ਵਾਪਸ ਆਏ ਤਾਂ ਆਂਡਿਆਂ ਵਾਲਾ ਫਾਰਮ ਬੰਦ ਹੋ ਗਿਆ ਸੀ, ਜਿਸ ਤੋਂ ਬਾਅਦ ਅਸੀਂ ਸਵੇਰੇ ਫਾਰਮ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਵੀਡੀਓ ਵਾਇਰਲ ਹੋ ਚੁੱਕੀ ਹੈ, ਤੁਸੀਂ ਵੀਡੀਓ ਦੇਖ ਕੇ ਫਿਰ ਵਾਪਸ ਪੈਸੇ ਦੇਣ ਦੇ ਲਈ ਆਏ ਹੋ ਅਤੇ ਬਹਿਸਬਾਜ਼ੀ ਸ਼ੁਰੂ ਹੋ ਗਈ।
ਉਪਰੰਤ ਅੰਡੇ ਲੈ ਕੇ ਜਾਣ ਵਾਲੇ ਵਿਅਕਤੀਆਂ ਦੇ ਵੱਲੋਂ ਭਲਾਈਆਣਾ ਦੇ ਸਰਪੰਚ ਨੂੰ ਬੁਲਾ ਕੇ ਇਹ ਮਾਮਲਾ ਸੁਲਝਾਇਆ ਗਿਆ ਤੇ ਆਪਸ ਦੇ ਵਿੱਚ ਰਾਜੀਨਾਮਾ ਕੀਤਾ ਗਿਆ।
- PTC NEWS