Abohar News : ਕਰੀਬ ਤਿੰਨ ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ; ਨੌਜਵਾਨ ਨੇ ਲੈ ਲਿਆ ਫਾਹਾ, ਮਰਨ ਤੋਂ ਪਹਿਲਾ ਸਟੇਟਸ ਲਾ ਪਤਨੀ ਨੂੰ ਕਿਹਾ "ਗੁਡ ਬਾਏ "
Abohar News : ਅਬੋਹਰ ਦੇ ਨਾਨਕ ਨਗਰੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਇੱਕ ਨੌਜਵਾਨ ਨੇ ਬੀਤੀ ਰਾਤ ਕਮਰੇ ਵਿਚ ਲੱਗੇ ਪੱਖੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਿਕ ਕਰੀਬ ਤਿੰਨ ਮਹੀਨੇ ਪਹਿਲਾ ਹੀ ਲਵ ਮੈਰਿਜ ਕਰਵਾਉਣ ਤੋਂ ਬਾਅਦ ਇਹ ਜੋੜਾ ਇਸ ਘਰ ਦੇ ਉਪਰਲੀ ਮੰਜਿਲ ’ਤੇ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਮੋਹਿਤ ਨਾਮ ਦੇ ਇਸ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਵਾਟਸਐਪ ’ਤੇ ਸਟੇਟਸ ਲਾਇਆ ਅਤੇ ਆਪਣੀ ਪਤਨੀ ਤੋਂ ਮੁਆਫੀ ਮੰਗੀ ਅਤੇ ਕਿਹਾ ਗੁਡ ਬਾਏ। ਦੱਸ ਦਈਏ ਕਿ ਜਦੋਂ ਮ੍ਰਿਤਕ ਦੇ ਦੋਸਤਾਂ ਨੇ ਉਸਦਾ ਸਟੇਟਸ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਮਕਾਨ ਮਾਲਿਕ ਨੂੰ ਦੱਸਿਆ ਜਦੋਂ ਉਹ ਕਮਰੇ ’ਚ ਗਏ ਤਾਂ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਨੌਜਵਾਨ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਬਾਰੇ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕਰਦੀ ਹੈ। ਲਾਸ਼ ਦੇ ਨਾਲ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੇ ਕਿਸੇ ਵੀ ਤਰ੍ਹਾਂ ਦਾ ਕੁਝ ਖੁਲਾਸਾ ਨਹੀਂ ਕੀਤਾ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS