Mon, Jul 1, 2024
Whatsapp

Abhishek Sharma : ਕੋਹਲੀ ਦਾ ਰਿਕਾਰਡ ਤੋੜਨ ਵਾਲੇ ਅਭਿਸ਼ੇਕ ਦੀ ਜ਼ਿੰਬਬਾਵੇ ਦੌਰੇ ਲਈ ਚੋਣ, ਮਾਤਾ-ਪਿਤਾ ਨੇ ਖੋਲ੍ਹੇ ਕ੍ਰਿਕਟਰ ਦੇ ਬਚਪਨ ਦੇ ਭੇਤ

Abhishek Sharma selected for Zimbabwe tour : ਮਾਂ ਮੰਜੂ ਸ਼ਰਮਾ ਨੇ ਦੱਸਿਆ ਕਿ ਜਦੋਂ ਅਭਿਸ਼ੇਕ ਨਿੱਕਾ ਜਿਹਾ ਹੁੰਦਾ ਸੀ ਤਾਂ ਡਾਈਪਰ ਪਾ ਕੇ ਖੇਡਦਾ ਸੀ। ਉਦੋਂ ਇਸਦੀ ਉਮਰ ਸਾਢੇ ਤਿੰਨ ਸਾਲ ਦੀ ਸੀ, ਜਦੋਂ ਉਹ ਆਪਣੇ ਪਾਪਾ ਨਾਲ ਗਰਾਊਂਡ 'ਚ ਜਾਂਦਾ ਸੀ ਤਾਂ ਮੈਂ ਇਸ ਨੂੰ ਡਾਈਪਰ ਪਾ ਕੇ ਭੇਜਦੀ ਸੀ।

Written by  KRISHAN KUMAR SHARMA -- June 29th 2024 02:28 PM -- Updated: June 29th 2024 02:31 PM
Abhishek Sharma : ਕੋਹਲੀ ਦਾ ਰਿਕਾਰਡ ਤੋੜਨ ਵਾਲੇ ਅਭਿਸ਼ੇਕ ਦੀ ਜ਼ਿੰਬਬਾਵੇ ਦੌਰੇ ਲਈ ਚੋਣ, ਮਾਤਾ-ਪਿਤਾ ਨੇ ਖੋਲ੍ਹੇ ਕ੍ਰਿਕਟਰ ਦੇ ਬਚਪਨ ਦੇ ਭੇਤ

Abhishek Sharma : ਕੋਹਲੀ ਦਾ ਰਿਕਾਰਡ ਤੋੜਨ ਵਾਲੇ ਅਭਿਸ਼ੇਕ ਦੀ ਜ਼ਿੰਬਬਾਵੇ ਦੌਰੇ ਲਈ ਚੋਣ, ਮਾਤਾ-ਪਿਤਾ ਨੇ ਖੋਲ੍ਹੇ ਕ੍ਰਿਕਟਰ ਦੇ ਬਚਪਨ ਦੇ ਭੇਤ

Abhishek Sharma selected in Indian cricket team for Zimbabwe tour : ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਉਭਰਦੇ ਸਿਤਾਰੇ ਅਭਿਸ਼ੇਕ ਸ਼ਰਮਾ ਨੂੰ ਜ਼ਿੰਬਬਾਵੇ ਦੌਰੇ ਲਈ ਟੀਮ ਵਿੱਚ ਚੁਣਿਆ ਗਿਆ ਹੈ। ਨੌਜਵਾਨ ਕ੍ਰਿਕਟਰ, ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਧੂਮ ਮਚਾਉਣ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਹੈ। ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਹੋਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਆਸ-ਪਾਸ ਦੇ ਲੋਕ ਵੀ ਉਨ੍ਹਾਂ ਨੂੰ ਅਭਿਸ਼ੇਕ ਸ਼ਰਮਾ ਦੀ ਚੋਣ ਨੂੰ ਲੈ ਕੇ ਵਧਾਈਆਂ ਦੇਣ ਲੱਗੇ ਹੋਏ ਹਨ। ਅਭਿਸ਼ੇਕ ਸ਼ਰਮਾ ਨੇ ਇੱਥੋਂ ਤੱਕ ਦਾ ਸਫਰ ਕਿਵੇਂ ਤੈਅ ਕੀਤਾ ਅਤੇ ਉਸ ਦੀ ਖੇਡ ਨੂੰ ਨਿਖਾਰਣ ਲਈ ਕਿਸ-ਕਿਸ ਦਾ ਯੋਗਦਾਨ ਰਿਹਾ, ਇਸ ਸਬੰਧੀ ਉਸ ਦੇ ਮਾਤਾ-ਪਿਤਾ ਨੇ ਪੀਟੀਸੀ ਨਿਊਜ਼ 'ਤੇ ਵਿਸ਼ੇਸ਼ ਇੰਟਰਵਿਊ ਦੌਰਾਨ ਗੱਲਾਂ ਸਾਂਝੀਆਂ ਕੀਤੀਆਂ।

ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੇ ਦੱਸਿਆ ਕਿ 3 ਸਾਲ ਦੀ ਉਮਰ ਵਿੱਚ ਅਭਿਸ਼ੇਕ ਸ਼ਰਮਾ ਨੂੰ ਉਨ੍ਹਾਂ ਨੇ ਪਹਿਲਾ ਬੱਲਾ ਖਰੀਦ ਕੇ ਦਿੱਤਾ ਸੀ। ਮਾਂ ਮੰਜੂ ਸ਼ਰਮਾ ਨੇ ਦੱਸਿਆ ਕਿ ਜਦੋਂ ਅਭਿਸ਼ੇਕ ਨਿੱਕਾ ਜਿਹਾ ਹੁੰਦਾ ਸੀ ਤਾਂ ਡਾਈਪਰ ਪਾ ਕੇ ਖੇਡਦਾ ਸੀ। ਉਦੋਂ ਇਸਦੀ ਉਮਰ ਸਾਢੇ ਤਿੰਨ ਸਾਲ ਦੀ ਸੀ, ਜਦੋਂ ਉਹ ਆਪਣੇ ਪਾਪਾ ਨਾਲ ਗਰਾਊਂਡ 'ਚ ਜਾਂਦਾ ਸੀ ਤਾਂ ਮੈਂ ਇਸ ਨੂੰ ਡਾਈਪਰ ਪਾ ਕੇ ਭੇਜਦੀ ਸੀ।


ਦੱਸ ਦਈਏ ਕਿ ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੂੰ ਬੀਸੀਸੀਆਈ (BCCI) ਨੇ ਜ਼ਿੰਬਬਾਵੇ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ। ਭਾਰਤੀ ਟੀਮ ਜੁਲਾਈ ਵਿੱਚ ਜ਼ਿੰਬਬਾਵੇ ਨਾਲ 5 ਟੀ-20 ਮੈਚ ਖੇਡੇਗੀ।

ਅਭਿਸ਼ੇਕ ਸ਼ਰਮਾ ਦੀ ਚੋਣ ਪਿੱਛੇ ਆਈਪੀਐਲ 2024 ਪਰਫਾਰਮੈਂਸ ਹੈ, ਜਿਸ ਦੌਰਾਨ ਉਸ ਨੇ ਟੀਮ ਲਈ ਕਈ ਤੇਜ਼-ਤਰਾਰ ਅਤੇ ਮੈਚ ਜਿਤਾਊ ਪਾਰੀਆਂ ਖੇਡੀਆਂ। ਆਈਪੀਐਲ (IPL) ਵਿੱਚ ਉਹ ਭਾਰਤੀ ਦਿੱਗਜ਼ ਕ੍ਰਿਕਟਰ ਵਿਰਾਟ ਕੋਹਲੀ (Virat Kohli) ਦੇ ਛੱਕਿਆਂ ਦਾ ਰਿਕਾਰਡ ਵੀ ਤੋੜ ਚੁੱਕਿਆ ਹੈ।

ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇੱਕ ਦਿਨ ਉਨ੍ਹਾਂ ਦਾ ਮੁੰਡਾ ਜ਼ਰੂਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡੇਗਾ ਤੇ ਭਾਰਤ ਦਾ ਨਾਮ ਰੋਸ਼ਨ ਕਰੇਗਾ, ਜੋ ਕਿ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਭਿਸ਼ੇਕ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ, ਜਿਸ ਕਾਰਨ ਉਨ੍ਹਾਂ ਨੇ ਬਚਪਨ ਤੋਂ ਹੀ ਉਸ ਨੂੰ ਕ੍ਰਿਕਟ ਖੇਡਣਾ ਸਿਖਾਇਆ। ਉਪਰੰਤ ਉਹ ਆਪਣੇ ਪਿਤਾ, Mentor ਯੁਵਰਾਜ ਸਿੰਘ (Yuvraj Singh) ਅਤੇ ਬ੍ਰਾਇਨ ਲਾਰਾ ਦੀ ਬਦੌਲਤ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ।

ਅਭਿਸ਼ੇਕ ਦੇ ਮਾਤਾ-ਪਿਤਾ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਪਿੱਛੋਂ ਉਨ੍ਹਾਂ ਨੂੰ ਲਗਾਤਾਰ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਦੇ ਵਧਾਈ ਦੇ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਪੂਰੀ ਉਮੀਦ ਹੈ ਕਿ ਉਹ ਭਾਰਤ ਲਈ ਵੀ ਚੰਗੀ ਕ੍ਰਿਕਟ ਖੇਡੇਗਾ ਅਤੇ ਭਾਰਤ ਦਾ ਨਾਮ ਰੋਸ਼ਨ ਕਰੇਗਾ।

- PTC NEWS

Top News view more...

Latest News view more...

PTC NETWORK