'ਆਪ' ਦਾ ਸੀਨੀਅਰ ਯੂਥ ਵਰਕਰ ਨਿਕਲਿਆ ਲੁਧਿਆਣਾ ਲੁੱਟ ਦਾ ਮਾਸਟਰਮਾਈਂਡ, 'ਡਾਕੂ' ਹਸੀਨਾ ਵੀ ਕਾਬੂ
Ludhiana CMS Company Loot Case: ਲੁਧਿਆਣਾ 'ਚ 8.49 ਕਰੋੜ ਦੀ ਸਭ ਤੋਂ ਵੱਡੀ ਲੁੱਟ ਦੇ ਮਾਸਟਰਮਾਈਂਡ ਮਨਜਿੰਦਰ ਸਿੰਘ ਉਰਫ 'ਮਨੀ' ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਮਨੀ ਪਿਛਲੇ 4 ਸਾਲਾਂ ਤੋਂ CMS ਕੰਪਨੀ ਦੀ ਗੱਡੀ ਚਲਾ ਰਿਹਾ ਸੀ। ਜਦੋਂ PTC ਪੱਤਰਕਾਰ ਨਵੀਨ ਸ਼ਰਮਾ ਮਨੀ ਦੇ ਪਿੰਡ ਅਬੂਵਾਲ ਤਾਂ ਪਿੰਡ ਵਾਸੀਆਂ ਵੱਲੋਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ। ਜਿਨ੍ਹਾਂ ਲੋਕਾਂ ਨੇ ਬਚਪਨ ਤੋਂ ਹੀ ਮਨੀ ਨੂੰ ਵੱਡਾ ਹੁੰਦੇ ਦੇਖਿਆ, ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਮਨੀ ਇਨ੍ਹਾਂ ਵੱਡਾ ਡਾਕੂ ਬਣ ਗਿਆ।
ਪਿੰਡ ਦੇ ਵਸਨੀਕਾਂ ਨੇ ਦੱਸਿਆ 'ਆਪ' ਵਿਧਾਇਕ ਦਾ ਖ਼ਾਸ
ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਪਿੰਡ ਮਨੀ ਕਰਕੇ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਅੱਬੂਵਾਲ ਵਿੱਚ ਸਮਾਜ ਸੇਵੀ ਸੰਸਥਾ ਬਣਾਈ ਗਈ ਸੀ ਪਰ ਮਨੀ ਨੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਵੱਖਰੀ ਸੰਸਥਾ ਬਣਾ ਲਈ ਤਾਂ ਜੋ ਉਹ ਰੋਹਬ ਜਤਾ ਸਕੇ। ਉਨ੍ਹਾਂ ਮਨੀ ਨੂੰ 'ਆਪ' ਪਾਰਟੀ ਦੇ ਵਿਧਾਇਕ ਹਾਕਮ ਸਿੰਘ ਦਾ ਖਾਸ ਦੱਸਿਆ ਹੈ।
ਨੇਤਾਵਾਂ ਵਾਂਗ ਰੋਹਬ ਰੱਖਣ ਦਾ ਸ਼ੌਕੀਨ 'ਮਨੀ '
ਭਗਵੰਤ ਸਿੰਘ ਨੇ ਦੱਸਿਆ ਕਿ ਮਨੀ ਆਪਣੇ ਆਪ ਨੂੰ ਸੀਨੀਅਰ ਆਗੂ ਸਮਝਦਾ ਸੀ। ਜੇਕਰ ਕਿਸੇ ਕੋਲ ਫੋਨ ਪਹੁੰਚਣਾ ਹੁੰਦਾ ਤਾਂ ਉਹ ਆਪਣੇ ਆਪ ਨੂੰ ਵਿਧਾਇਕ ਦਾ ਪੀ.ਏ. ਦੱਸ ਦਿੰਦਾ ਹੁੰਦਾ ਸੀ। ਮੁਲਜ਼ਮ ਮਨੀ ਆਪਣੇ 'ਆਪ' ਨੂੰ ਹਲਕਾ ਵਿਧਾਇਕ ਦਾ ਸਰਪ੍ਰਸਤ ਦੱਸਦਾ ਅਤੇ ਪਿੰਡ ਦੇ ਕਈ ਬਜ਼ੁਰਗਾਂ ਨਾਲ ਵੀ ਉਸ ਦੀ ਝੜਪ ਹੋ ਚੁੱਕੀ ਸੀ।
CMS ਦੀ ਗੱਡੀ ਲਿਆ ਜਤਾਉਂਦਾ ਸੀ ਧੌਂਸ
ਭਗਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਏ.ਟੀ.ਐਮ ਨਹੀਂ ਹੈ ਪਰ ਮਨਿੰਦਰ CMS ਕੰਪਨੀ ਦੀ ਗੱਡੀ ਲੈਕੇ ਸਾਇਰਨ ਵਜ੍ਹਾ ਪਿੰਡ ਵਿੱਚ ਘੁੰਮਦਾ ਰਹਿੰਦਾ। ਜੇਕਰ ਕੋਈ ਉਸ ਨੂੰ ਸਾਇਰਨ ਬੰਦ ਕਰਨ ਲਈ ਕਹਿੰਦਾ ਤਾਂ ਉਹ ਉਸ ਨਾਲ ਲੜਦਾ। ਉਹ ਪਿੰਡ ਦੇ ਲੋਕਾਂ ਨੂੰ ਇਹ ਵੀ ਧਮਕੀਆਂ ਦਿੰਦਾ ਸੀ ਕਿ ਜੇਕਰ ਕਿਸੇ ਨੇ ਉਸ ਨੂੰ ਸਾਇਰਨ ਵਜਾਉਣ ਤੋਂ ਰੋਕਿਆ ਤਾਂ ਉਹ ਉਨ੍ਹਾਂ 'ਤੇ ਕੈਸ਼ ਵੈਨ ਲੁੱਟਣ ਦਾ ਮਾਮਲਾ ਦਰਜ ਕਰਵਾ ਦੇਵੇਗਾ।
ਵਿਕਾਸ ਕਾਰਜ 'ਚ ਪਾਉਂਦਾ ਸੀ ਵਿਘਨ
ਸਾਬਕਾ ਸਰਪੰਚ ਰਵਿੰਦਰ ਸਿੰਘ ਨੇ ਦੱਸਿਆ ਕਿ ਮਨੀ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ 'ਚ ਵੀ ਵਿਘਨ ਪਾਉਂਦਾ ਸੀ। ਉਨ੍ਹਾਂ ਦੱਸਿਆ ਕਿ ਮਨੀ ਨੇ ਸਿਆਸੀ ਲੋਕਾਂ ਨਾਲ ਮਿਲ ਕੇ ਸ਼ੈੱਡ ਦੀ ਸਫ਼ਾਈ ਲਈ ਉਸ ਨੂੰ ਮੁਅੱਤਲ ਕਰਵਾ ਦਿੱਤਾ। ਇਹ ਸਫਾਈ ਦਾ ਕੰਮ ਮਨਰੇਗਾ ਸਕੀਮ ਤਹਿਤ ਕਰਵਾਇਆ ਜਾ ਰਿਹਾ ਸੀ। ਉਹ ਕੰਮ ਹੁਣ ਰੁਕ ਗਿਆ ਹੈ ਪਰ ਹੁਣ ਪਿੰਡ ਵਿੱਚ ਮੁੜ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।
ਪੁਲਿਸ ਦੀ ਪਹਿਲੀ ਕਾਲ ਤੋਂ ਬਾਅਦ ਸੀਵਰੇਜ 'ਚ ਛੁਪਾਏ ਪੈਸੇ
ਲੋਕਾਂ ਨੇ ਦੱਸਿਆ ਕਿ ਜਿਸ ਦਿਨ CMS ਕੈਸ਼ ਕੰਪਨੀ ਲੁੱਟੀ ਗਈ, ਉਸ ਤੋਂ ਅਗਲੇ ਦਿਨ ਪੁਲਿਸ ਨੇ ਮਨਜਿੰਦਰ ਸਿੰਘ ਉਰਫ਼ ਮਨੀ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ। ਮਨੀ ਪੁੱਛਗਿੱਛ ਲਈ ਥਾਣੇ ਗਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਘਰ ਵਾਪਸ ਭੇਜ ਦਿੱਤਾ। ਪਰ ਪੁਲਿਸ ਦੀ ਨਜ਼ਰ ਉਸ 'ਤੇ ਸੀ। ਇਸੇ ਦੌਰਾਨ ਮਨੀ ਨੇ ਘਰ ਆ ਕੇ ਨੋਟਾਂ ਦੇ ਬੰਡਲ ਇੱਟਾਂ ਨਾਲ ਬੰਨ੍ਹ ਕੇ ਸੀਵਰੇਜ ਵਿੱਚ ਸੁੱਟ ਦਿੱਤੇ। ਪੁਲਿਸ ਨੇ ਪਹਿਲਾਂ ਉਸਤੋਂ 1 ਕਰੋੜ ਬਰਾਮਦ ਕੀਤੇ। ਫਿਰ 50 ਲੱਖ ਰੁਪਏ ਵੀ ਬਰਾਮਦ ਕੀਤੇ।
ਉੱਤਰਾਖੰਡ ਤੋਂ 'ਡਾਕੂ ਹਸੀਨਾ' ਤੇ ਪਤੀ ਜਸਵਿੰਦਰ ਸਿੰਘ ਵੀ ਗ੍ਰਿਫ਼ਤਾਰ
ਲੁਧਿਆਣਾ 'ਚ ATM ਕੈਸ਼ ਕੰਪਨੀ CMS 'ਚ 8.49 ਕਰੋੜ ਦੀ ਲੁੱਟ ਦੀ ਇੱਕ ਹੋਰ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਮੋਨਾ ਨੂੰ ਉਸਦੇ ਪਤੀ ਜਸਵਿੰਦਰ ਸਮੇਤ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ। ਉਹ ਇੱਥੇ ਇੱਕ ਧਾਰਮਿਕ ਸਥਾਨ ਵਿੱਚ ਲੁਕੀ ਹੋਈ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 100 ਘੰਟਿਆਂ ਦੇ ਅੰਦਰ ਮਾਸਟਰਮਾਈਂਡ ਨੂੰ ਫੜ ਲਿਆ ਗਿਆ ਹੈ। ਲੁਧਿਆਣਾ ਪੁਲਿਸ ਦੀ ਟੀਮ ਨੇ ਕਾਊਂਟਰ ਇੰਟੈਲੀਜੈਂਸ ਦੀ ਮਦਦ ਨਾਲ ਇਹ ਕਾਰਵਾਈ ਕੀਤੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ।
ਹੋਰ ਖਬਰਾਂ ਪੜ੍ਹੋ:
- With inputs from our correspondent