AAP ਦਾ ਦਾਅਵਾ- ਸਵਾਤੀ ਮਾਲੀਵਾਲ ਪਿੱਛੇ 'BJP ਦੀ ਸਾਜਿਸ਼', ਕੇਜਰੀਵਾਲ ਦੇ PS ਖਿਲਾਫ਼ FIR ਕੋਰਾ ਝੂਠ, AAP ਸਾਂਸਦ ਦਾ ਮੋੜਵਾਂ ਜਵਾਬ
Swati Maliwal of false allegations in assault case says AAP: ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਵਾਂ ਮੋੜ ਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvinde Kejriwal) ਦੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਮਾਮਲੇ 'ਚ ਵੱਡਾ ਬਿਆਨ ਦਿੰਦਿਆਂ ਸਵਾਤੀ ਮਾਲੀਵਾਲ ਨੂੰ ਭਾਜਪਾ ਦਾ 'ਮੋਹਰਾ' ਦੱਸਿਆ ਹੈ। ਆਤਿਸ਼ੀ ਨੇ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕੀ ਹੋਇਆ, ਆਮ ਆਦਮੀ ਪਾਰਟੀ ਦੀ ਸਾਂਸਦ ਦੇ ਨਾ ਤਾਂ ਕਿਸੇ ਨੇ ਕੱਪੜੇ ਪਾੜੇ ਅਤੇ ਨਾ ਹੀ ਕਿਸੇ ਨੇ ਕੁੱਟਮਾਰ ਕੀਤੀ।
ਇਸਤੋਂ ਪਹਿਲਾਂ ਪਾਰਟੀ ਦੀ ਸਾਂਸਦ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਐਸ ਬਿਭਵ ਕੁਮਾਰ 'ਤੇ ਦਿੱਲੀ ਪੁਲਿਸ ਕੋਲ ਦਰਜ ਐਫਆਈਆਰ 'ਚ ਕੁੱਟਮਾਰ ਦੇ ਗੰਭੀਰ ਦੋਸ਼ ਲਾਏ ਸਨ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਦੇ ਥੱਪੜ ਮਾਰੇ ਗਏ, ਬੇਰਹਿਮੀ ਕਰਦੇ ਹੋਏ ਕਮੀਜ਼ ਖਿੱਚੀ ਅਤੇ ਲੱਤਾਂ ਮਾਰੀਆਂ ਗਈਆਂ ਸਨ। ਦੱਸ ਦਈਏ ਕਿ ਇਹ ਘਟਨਾ 13 ਮਈ ਦੀ ਹੈ, ਜਿਸ ਸਬੰਧੀ ਦਿੱਲੀ ਪੁਲਿਸ ਨੂੰ ਸਵਾਤੀ ਮਾਲੀਵਾਲ ਨੇ ਦੋ ਫੋਨ ਕਾਲਾਂ ਵੀ ਕੀਤੀਆਂ ਸਨ।
'ਬਿਨਾਂ ਸਮਾਂ ਲਏ ਸੀਐਮ ਨੂੰ ਮਿਲਣ ਆਈ ਸੀ ਸਵਾਤੀ ਮਾਲੀਵਾਲ'
ਪ੍ਰੈੱਸ ਕਾਨਫਰੰਸ ਦੌਰਾਨ ਆਤਿਸ਼ੀ ਨੇ ਦੋਸ਼ ਲਾਇਆ ਕਿ, ''ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਦੀ ਸ਼ਿਕਾਇਤ 'ਚ ਦਿੱਤੇ ਬਿਆਨ ਪੂਰੀ ਤਰ੍ਹਾਂ ਨਾਲ ਝੂਠੇ ਹਨ। ਵੀਡੀਓ 'ਚ ਉਹ ਸੋਫੇ 'ਤੇ ਬੈਠੀ ਹੋਈ ਅਤੇ ਇਸ ਦੌਰਾਨ ਕੁੱਝ ਵੀ ਅਜਿਹਾ ਵਿਖਾਈ ਨਹੀਂ ਦੇ ਰਿਹਾ ਕਿ ਉਸ ਦੇ ਕੱਪੜੇ ਫਟੇ ਹੋਣ ਜਾਂ ਫਿਰ ਉਹ ਦਰਦ ਨਾਲ ਕਰਾ ਰਹੀ ਹੋਵੇ।'' ਆਤਿਸ਼ੀ ਨੇ ਅੱਗੇ ਕਿਹਾ ਕਿ ਸਵਾਤੀ ਮਾਲੀਵਾਲ ਨੇ ਬਿਨਾਂ ਮੁਲਾਕਾਤ ਦਾ ਸਮਾਂ ਲਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਆਤਿਸ਼ੀ ਨੇ ਦਾਅਵਾ ਕੀਤਾ, "ਉਸਨੇ ਜ਼ਬਰਦਸਤੀ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਸਨੂੰ ਮੁਲਾਕਾਤ ਤੋਂ ਬਿਨਾਂ ਸਮਾਂ ਲਏ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਉਸਨੇ ਉਚੀ ਆਵਾਜ਼ 'ਚ ਬੋਲਣਾ ਸ਼ੁਰੂ ਕਰ ਦਿੱਤਾ।"
ਭਾਜਪਾ ਦੀ ਸਾਜਿਸ਼ ਦਾ ਮੋਹਰਾ ਸਵਾਤੀ ਮਾਲੀਵਾਲ: ਆਤਿਸ਼ੀ
ਮੰਤਰੀ ਆਤਿਸ਼ੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। "ਇਹ ਭਾਜਪਾ ਦੀ ਰਚੀ ਗਈ ਸਾਜਿਸ਼ ਹੈ," ਉਨ੍ਹਾਂ ਦਾਅਵਾ ਕੀਤਾ, "ਸਾਰੀ ਘਟਨਾ ਰਾਜਨੀਤੀ ਤੋਂ ਪ੍ਰੇਰਿਤ ਹੈ"। ਉਸ ਨੇ ਕਿਹਾ, "ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ, ਉਦੋਂ ਤੋਂ ਭਾਜਪਾ ਵਿਚ ਹਾਹਾਕਾਰ ਮਚੀ ਹੋਈ ਹੈ। ਇਸੇ ਕਾਰਨ ਭਾਜਪਾ ਨੇ ਇਕ ਸਾਜ਼ਿਸ਼ ਰਚੀ, ਜਿਸ ਤਹਿਤ 13 ਮਈ ਦੀ ਸਵੇਰ ਸਵਾਤੀ ਮਾਲੀਵਾਲ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਭੇਜ ਦਿੱਤਾ ਗਿਆ। ਸਵਾਤੀ ਮਾਲੀਵਾਲ ਇਸ ਸਾਜ਼ਿਸ਼ ਦਾ ਮੋਹਰਾ ਸੀ। ਉਨ੍ਹਾਂ ਦਾ ਇਰਾਦਾ ਸੀਐਮ ਕੇਜਰੀਵਾਲ 'ਤੇ ਇਲਜ਼ਾਮ ਲਗਾਉਣਾ ਸੀ ਪਰ ਸੀਐਮ ਉਸ ਸਮੇਂ ਉਥੇ ਨਹੀਂ ਸਨ, ਇਸ ਲਈ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਬਿਭਵ ਕੁਮਾਰ 'ਤੇ ਆਰੋਪ ਲਗਾਇਆ ਅਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ, ਅੱਜ ਜੋ ਵੀਡੀਓ ਸਾਹਮਣੇ ਆਈ ਹੈ, ਉਸ ਵਿੱਚ ਉਹ (CM ਹਾਊਸ ਦੇ) ਡਰਾਇੰਗ ਰੂਮ ਵਿੱਚ ਆਰਾਮ ਨਾਲ ਬੈਠੀ ਅਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਉਹ ਬਿਭਵ ਕੁਮਾਰ ਨੂੰ ਵੀ ਧਮਕੀਆਂ ਦਿੰਦੀ ਨਜ਼ਰ ਆ ਰਹੀ ਸੀ। ਵੀਡੀਓ 'ਚ ਨਾ ਤਾਂ ਉਸ ਦੇ ਕੱਪੜੇ ਫਟੇ ਹੋਏ ਹਨ ਅਤੇ ਨਾ ਹੀ ਉਸ ਦੇ ਸਿਰ 'ਤੇ ਕੋਈ ਸੱਟ ਦੇਖੀ ਜਾ ਸਕਦੀ ਹੈ।''
ਸਵਾਤੀ ਮਾਲੀਵਾਲ ਨੇ ਦਿੱਤਾ ਮੋੜਵਾਂ ਜਵਾਬ
ਉਧਰ, ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਵਾਤੀ ਮਾਲੀਵਾਲ ਨੂੰ ਭਾਜਪਾ ਦਾ ਏਜੰਟ ਦੱਸਣ 'ਤੇ ਪਾਰਟੀ ਦੀ ਮੈਂਬਰ ਪਾਰਲੀਮੈਂਟ ਨੇ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ। ਮੰਤਰੀ ਆਤਿਸ਼ੀ ਨੂੰ ਜਵਾਬ ਵਿੱਚ ਉਨ੍ਹਾਂ ਕਿਹਾ, ''ਪਾਰਟੀ 'ਚ ਕੱਲ ਦੇ ਆਏ ਨੇਤਾ 20 ਸਾਲ ਪੁਰਾਣੀ ਕਾਰਜਕਰਤਾ ਨੂੰ ਭਾਜਪਾ ਦਾ ਏਜੰਟ ਦੱਸ ਦਿੱਤਾ। ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ 'ਚ ਕਬੂਲਿਆ ਸੀ ਅਤੇ ਅੱਜ ਯੂ-ਟਰਨ ਲੈ ਲਿਆ।'' ਉਸ ਨੇ ਅੱਗੇ ਕਿਹਾ, ''ਇਹ ਗੁੱਡਾ ਪਾਰਟੀ ਨੂੰ ਧਮਕਾ ਰਿਹਾ ਹੈ, ਮੈਂ ਗ੍ਰਿਫ਼ਤਾਰ ਹੋਇਆ ਤਾਂ ਸਾਰੇ ਰਾਜ਼ ਖੋਲ੍ਹਾਂਗਾ। ਇਸ ਲਈ ਹੀ ਲਖਨਊ ਤੋਂ ਲੈ ਕੇ ਹਰ ਥਾਂ ਸ਼ਰਨ 'ਚ ਘੁੰਮ ਰਿਹਾ ਹੈ।''
ਸਵਾਤੀ ਮਾਲੀਵਾਲ ਨੇ ਕਿਹਾ, ''ਅੱਜ ਉਸ ਦੇ ਦਬਾਅ 'ਚ ਪਾਰਟੀ ਨੇ ਹਾਰ ਮੰਨ ਲਈ ਹੈ ਅਤੇ ਇੱਕ ਕੁੰਡੇ ਨੂੰ ਬਚਾਉਣ ਲਈ ਪੂਰੀ ਪਾਰਟੀ ਤੋਂ ਮੇਰੇ ਚਰਿੱਤਰ 'ਤੇ ਸਵਾਲ ਚੁੱਕੇ ਗਏ। ਕੋਈ ਗੱਲ ਨਹੀਂ , ਪੂਰੇ ਦੇਸ਼ ਦੀਆਂ ਔਰਤਾਂ ਲਈ ਇਕੱਲਿਆਂ ਹੀ ਲੜਕੀ ਆਈ ਹਾਂ, ਆਪਣੇ ਲਈ ਵੀ ਲੜਾਂਗੀ। ਜੰਮ ਕੇ ਚਰਿੱਤਰ ਘਾਣ ਕਰੋ, ਸਮਾਂ ਆਉਣ 'ਤੇ ਸਭ ਸੱਚ ਸਾਹਮਣੇ ਆਵੇਗਾ!पार्टी में कल के आए नेताओं से 20 साल पुरानी कार्यकर्ता को BJP का एजेंट बता दिया। दो दिन पहले पार्टी ने PC में सब सच क़बूल लिया था और आज U-Turn
ये गुंडा पार्टी को धमका रहा है, मैं अरेस्ट हुआ तो सारे राज़ खोलूँगा। इसलिए ही लखनऊ से लेकर हर जगह शरण में घूम रहा है।
आज उसके दबाव में… — Swati Maliwal (@SwatiJaiHind) May 17, 2024
ਇਹ ਵੀ ਪੜ੍ਹੋ:.. AAP ਸਾਂਸਦ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ CM ਹਾਊਸ ਦੇ ਅੰਦਰ ਦੀ ਤਸਵੀਰ ਸਾਹਮਣੇ ਆਈ, ਵੇਖੋ ਵਾਇਰਲ ਵੀਡੀਓ
- PTC NEWS